ਐੱਲ. ਪੀ. ਯੂ. ’ਚ 17ਵੇਂ ਸਾਲਾਨਾ ਸੰਮੇਲਨ ‘ਸ਼ੇਅਰ ਦਿ ਵਿਜ਼ਨ-2018’ ਦਾ ਆਯੋਜਨ

01/20/2019 1:05:09 PM

ਜਲੰਧਰ (ਦਰਸ਼ਨ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੇ 2 ਦਿਨੀਂ 17ਵੇਂ ਸਾਲਾਨਾ ਸਮਾਗਮ ‘ਸ਼ੇਅਰ ਦਿ ਵਿਜ਼ਨ-2018’ ਦਾ ਆਯੋਜਨ ਕੀਤਾ, ਜਿਥੇ 3500 ਤੋਂ ਜ਼ਿਆਦਾ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਹਿੱਸੇਦਾਰੀ ਦਿੱਤੀ। ਇਸ ਸਾਲ ਹੋਣ ਵਾਲੇ ਸਾਲਾਨਾ ਸੰਮੇਲਨ ਦਾ ਵਿਸ਼ਾ ‘ਆਊਟ ਕਮ ਐਂਡ ਅੰਪਾਵਰਮੈਂਟ’ ਹੈ। ਇਸ ਮੌਕੇ ਐੱਲ. ਪੀ. ਯੂ. ਦੇ ਲਗਭਗ 400 ਕਰਮਚਾਰੀਆਂ, ਜੋ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਹਨ, ਨੂੰ ਵੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਹੋਰ ਸਟਾਫ ਮੈਂਬਰਾਂ ਦੀ ਮੌਜੂਦਗੀ ’ਚ ਸਨਮਾਨਤ ਕੀਤਾ ਗਿਆ। ਇਸ ਮੌਕੇ ਐੱਲ.ਪੀ.ਯੂ. ਦੇ ਸਟਾਫ ਮੈਂਬਰਾਂ ਅਤੇ ਮੈਨੇਜਮੈਂਟ ਅਧਿਕਾਰੀਆਂ ਨੇ ਇਕੱਠਿਆਂ 5 ਕਿਲੋਮੀਟਰ ਲੰਮੇ ‘ਵਿਜ਼ਨ ਵਾਕ’ ’ਚ ਹਿੱਸਾ ਲਿਆ। ਸਾਲ 2018 ’ਚ ਆਈ.ਸੀ.ਏ.ਆਰ. ਐਕਰੇਡਿਟੇਸ਼ਨ, ਐੱਨ.ਆਈ.ਆਰ.ਐੱਫ. ਰੈਂਕਿੰਗ ਅਤੇ ਐੱਲ.ਪੀ.ਯੂ. ਵਲੋਂ ਪ੍ਰਾਪਤ ਵੱਖਰੀਆਂ ਨਵੀਂਆਂ ਉਚਾਈਆਂ ਬਾਰੇ ਗੱਲ ਕਰਦਿਆਂ ਚਾਂਸਲਰ ਅਸ਼ੋਕ ਮਿੱਤਲ ਨੇ 2018 ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਬੈਂਚ ਮਾਰਕ ਦੇ ਰੂਪ ’ਚ ਸਥਾਪਤ ਕਰਨ ਅਤੇ ਨਵੇਂ ਟੀਚਿਆਂ ਨੂੰ ਸਾਲ 2019 ’ਚ ਹਾਸਲ ਕਰਨ ਲਈ ਕਿਹਾ। ਐੱਲ.ਪੀ.ਯੂ. ਸਟਾਫ ਦੇ ਮੈਂਬਰ ਜਿਨ੍ਹਾਂ ਨੇ ਇਸ ਸਾਲ 15 ਸਾਲਾਂ ਦੀ ਸੇਵਾ ਪੂਰੀ ਕੀਤੀ, ’ਚ ਅੈਡੀਸ਼ਨਲ ਨਿਰਦੇਸ਼ਕ ਗਿੰਨੀ ਨਿਝਾਵਨ, ਉਪ ਨਿਰਦੇਸ਼ਕ ਮਨੀਸ਼ ਕੁਮਾਰ, ਐਸੋਸੀਏਟ ਪ੍ਰੋਫੈਸਰ ਅਤੇ ਐਸੋਸੀਏਟ ਡੀਨ ਅਮਨਦੀਪ ਨਾਗਪਾਲ, ਸਹਾਇਕ ਰਜਿਸਟਰਾਰ ਐੱਸ. ਆਰ. ਹੰਸ, ਐਸੋਸੀਏਟ ਪ੍ਰੋਫੈਸਰ ਅਤੇ ਐਸੋਸੀਏਟ ਡੀਨ ਜਗਜੀਤ ਸਿੰਘ, ਸਹਾਇਕ ਪ੍ਰੋਫੈਸਰ ਕੁਲਵਿੰਦਰ ਸਿੰਘ, ਲਾਇਬ੍ਰੇਰੀਅਨ ਸੀਮਾ ਸ਼ਰਮਾ, ਹੈੱਡ ਅਸ਼ੋਕ ਕੁਮਾਰ, ਰਾਮ ਅਚਲ ਯਾਦਵ (ਜੂਨੀਅਰ ਤਕਨੀਸ਼ੀਅਨ), ਸੀਨੀਅਰ ਸੁਪਰਵਾਈਜ਼ਰ ਰਾਮ ਜੀ, ਹਰੀਸ਼ ਚੰਦਰ (ਆਫਿਸ ਅਟੈਂਡੈਂਟ), ਦਿਨੇਸ਼ ਕੁਮਾਰ (ਲਾਇਬ੍ਰੇਰੀ ਅਸਿਸਟੈਂਟ), ਅਸਿਸਟੈਂਟ ਗੁਰਵਿੰਦਰ ਅਤੇ ਬਿਜੇਤ ਸਿੰਘ ਸ਼ਾਮਲ ਹਨ। ਸਟਾਫ ਮੈਂਬਰਾਂ ਨੇ ਐੱਲ.ਪੀ.ਯੂ. ਮੈਨੇਜਮੈਂਟ ਨੂੰ ਐੱਲ.ਪੀ.ਯੂ. ਵਿਦਿਆਰਥੀਆਂ ’ਚੋਂ ਓਲੰਪੀਅਨ, ਨੋਬੇਲ ਪੁਰਸਕਾਰ ਜੇਤੂ, ਸੋਧਕਰਤਾ, ਸੀ.ਈ.ਓ., ਉੱਚ ਉਧਮੀਆਂ ਨੂੰ ਬਣਾਉਣ ’ਚ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਰਮਚਾਰੀਆਂ ਅਤੇ ਮੈਨੇਜਮੈਂਟ ਵਿਚਕਾਰ ਇਕਜੁਟਤਾ ਦੇ ਬੰਧਨ ਨੂੰ ਵਧਾਉਣ ਲਈ ਸੰਮੇਲਨ ਦਾ ਇਕ ਸੀਕੁਅਲ ‘ਸਨਿਧਿਆ’ ਵੀ ਮਨਾਇਆ ਗਿਆ।