ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ, ਵਧਿਆ ਹਵਾਈ ਕਿਰਾਇਆ

04/19/2019 10:11:08 AM

ਜਲੰਧਰ : ਪੰਜਾਬ ਦੇ ਵਿਦਿਆਰਥੀਆਂ ਤੇ ਹੋਰ ਪ੍ਰਵਾਸੀ ਜਿਹੜੇ ਅਗਲੇ ਦਿਨਾਂ ਜਾਂ ਹਫਤਿਆਂ 'ਚ ਅਮਰੀਕਾ ਕੈਨੇਡਾ ਤੇ ਯੂਕੇ ਜਾਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਇਹ ਝਟਕਾ ਬੀਤੇ ਬੀਤੇ ਦੋ ਦਿਨਾਂ 'ਚ ਕੌਮਾਂਤਰੀ ਤੇ ਘਰੇਲੂ ਉਡਾਣਾਂ ਦੇ ਕਿਰਾਏ 'ਚ 30 ਤੋਂ 120 ਫੀਸਦੀ ਵਾਧਾ ਹੋਣ ਕਾਰਨ ਲੱਗਾ ਹੈ। ਕਿਰਾਇਆਂ 'ਚ ਵਾਧਾ ਕਰਜ਼ੇ 'ਚ ਡੁੱਬੀ ਜੈੱਟ ਏਅਰਲਾਈਨ ਦੀਆਂ ਉਡਾਣਾਂ ਬੰਦ ਹੋਣ ਕਾਰਨ ਹੋਇਆ ਹੈ। ਕਿਰਾਏ 'ਚ ਅਚਾਨਕ ਹੋਏ ਵਾਧੇ ਦਾ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ 'ਤੇ ਅਸਰ ਪਿਆ ਹੈ, ਜਿਨ੍ਹਾਂ ਨੇ ਕੈਨੇਡਾ ਲਈ ਜੈੱਟ ਏਅਰਵੇਜ਼ ਦੀਆਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਸਨ ਤੇ ਮਈ 'ਚ ਵੱਖ-ਵੱਖ ਯੂਨੀਵਰਸਿਟੀ ਤੇ ਕਾਲਜਾਂ 'ਚ ਪੜ੍ਹਾਈ ਲਈ ਜਾਣਾ ਸੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈੱਟ ਏਅਰਲਾਈਨ ਦੇ ਸੈਰ ਸਪਾਟਾ ਸਨਅਤ ਦੇ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ ਇਕ ਮਹੀਨਾ ਪਹਿਲਾਂ ਏਅਰਲਾਈਨ ਦੀਆਂ ਟਿਕਟਾਂ ਖਰੀਦੀਆਂ ਸਨ, ਨੂੰ ਉਨ੍ਹਾਂ ਦਾ ਪੈਸਾ ਵਾਪਸ ਮੋੜਨ ਜਾਂ ਨਾ ਮੋੜਨ ਜਾਂ ਨਾ ਮੋੜਨ ਬਾਰੇ ਏਅਰਲਾਈਨ ਨੇ ਹਾਲੇ ਕੋਈ ਫੈਸਲਾ ਨਹੀਂ ਕੀਤਾ। ਜੈੱਟ ਏਅਰਲਾਈਨ ਦੇ ਸਾਰੇ ਯਾਤਰੀਆਂ ਨੂੰ ਹੋਰਨਾਂ ਏਅਰਲਾਈਨਜ਼ ਜਿਵੇਂ ਐਮੀਰੇਟਸ, ਇਤਹਾਦ, ਕੇਐਲਐਮ, ਲੁਫਾਤਾਂਸਾ, ਏਅਰ ਕੈਨੇਡਾ ਤੇ ਚਾਈਨਾ ਸਾਊਦਰਨ 'ਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਵਾਈ ਕਿਰਾਇਆ 'ਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜੈੱਟ ਏਅਰਲਾਈਨ ਰੋਜ਼ਾਨਾ 600 ਉਡਾਣਾਂ ਭਰਦੀ ਸੀ। 

Baljeet Kaur

This news is Content Editor Baljeet Kaur