ਹਵਸ ਦੇ ਭੁੱਖੇ ਸਾਬਕਾ ਪੰਚ ਦੀ ਕਰਤੂਤ: 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਨਾਹ

07/16/2020 9:26:50 AM

ਜਲੰਧਰ (ਮਹੇਸ਼) : ਪੁਲਸ ਥਾਣਾ ਪਤਾਰਾ ਅਧੀਨ ਆਉਂਦੇ ਇਕ ਪਿੰਡ 'ਚ 70 ਸਾਲ ਦੇ ਸਾਬਕਾ ਪੰਚਾਇਤ ਮੈਂਬਰ ਵੱਲੋਂ 14 ਸਾਲ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਪਤਾਰਾ ਦੀ ਪੁਲਸ ਨੇ 9ਵੀਂ ਕਲਾਸ 'ਚ ਪੜ੍ਹਦੀ ਪੀੜਤ ਨਾਬਾਲਗ ਦੇ ਬਿਆਨਾਂ 'ਤੇ ਮੁੱਖ ਮੁਲਜ਼ਮ ਸਾਬਕਾ ਪੰਚ ਭੁਪਿੰਦਰ ਸਿੰਘ ਭਿੰਦਾ ਅਤੇ ਉਸ ਦੇ ਇਕ ਹੋਰ ਸਾਥੀ ਵਰਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਐੱਸ. ਐੱਚ. ਓ. ਪਤਾਰਾ ਰਣਜੀਤ ਸਿੰਘ ਵਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋਂ : ਭੈਣ ਦੀ ਘਿਨੌਣੀ ਕਰਤੂਤ: ਭਰਾ ਨਾਲ ਸਹੇਲੀ ਦਾ ਪਿਆਰ ਪਵਾ ਕੇ ਕੀਤਾ ਇਹ ਕਾਰਾ

ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਭਿੰਦਾ ਅਤੇ ਉਸ ਦਾ ਸਾਥੀ ਵਰਿੰਦਰ ਸਿੰਘ ਫਰਾਰ ਹਨ। ਉਨ੍ਹਾਂ ਦੀ ਭਾਲ 'ਚ ਪੁਲਸ ਦੇਰ ਰਾਤ ਤੱਕ ਸ਼ੱਕੀ ਥਾਵਾਂ 'ਤੇ ਰੇਡ ਕਰ ਰਹੀ ਸੀ। ਐੱਸ. ਐੱਚ. ਓ. ਪਤਾਰਾ ਨੇ ਦੱਸਿਆ ਕਿ ਪੀੜਤ ਨਾਬਾਲਗਾ ਦਾ ਪੁਲਸ ਨੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਹੈ ਅਤੇ ਮਾਣਯੋਗ ਜੱਜ ਸਾਹਿਬ ਸਾਹਮਣੇ ਵੀਰਵਾਰ ਸਵੇਰੇ ਉਸ ਦੇ ਬਿਆਨ ਦਰਜ ਕਰਵਾਏ ਜਾਣਗੇ।

ਇਹ ਵੀ ਪੜ੍ਹੋਂ : ਧੋਖੇ ਨਾਲ ਜਨਾਨੀ ਨੇ ਬੱਚੀ ਨੂੰ ਨੌਜਵਾਨ ਹਵਾਲੇ ਕਰ ਕਰਵਾਇਆ ਗਲਤ ਕੰਮ

Baljeet Kaur

This news is Content Editor Baljeet Kaur