ਜਲਾਲਾਬਾਦ ''ਚ ਝੋਨੇ ਦੇ ਓਪਨ ਪਲੰਥਾਂ ''ਚ ਲੱਗੀ ਅੱਗ, ਵੱਡਾ ਨੁਕਸਾਨ ਹੋਣ ਦਾ ਖਦਸ਼ਾ

11/14/2019 8:40:33 PM

ਜਲਾਲਾਬਾਦ, (ਸੇਤੀਆ,ਸੁਮਿਤ)- ਸ਼ਹਿਰ ਦੇ ਹਿਸਾਨਵਾਲਾ ਰੋਡ ਸਥਿੱਤ ਐਸ.ਐਸ. ਇੰਡਸਟ੍ਰੀਜ ਦੇ ਓਪਨ ਪਲੰਥਾਂ ਵਿੱਚ ਰੱਖੇ 1121 ਝੋਨੇ ਦੇ ਸਟਾਕ ਵਾਲੇ ਪਲੰਥਾਂ ਵਿੱਚ ਸ਼ਾਮ ਕਰੀਬ 5.30 ਵਜੇ ਅਚਾਨਕ ਅੱਗ ਲੱਗਣ ਕਾਰਣ ਝੋਨੇ ਦੀ ਕਈ ਬੋਰੀਆ ਸੜ ਗਈਆ। ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਾਲਿਕਾਂ ਵਲੋਂ ਤੁਰੰਤ ਫਾਇਰਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ। ਜਾਨਕਾਰੀ ਦਿੰੰਦੇ ਹੋਏ ਇੰਡਸਟ੍ਰੀਜ ਦੇ ਸੰਚਾਲਕ ਕਪਿਲ ਗੁੰਬਰ ਨੇ ਦੱਸਿਆ ਕਿ ਉਨ੍ਹਾਂ ਨੇ ਬਾਹਰ ਓਪਨ ਪਲੰਥਾਂ ਵਿੱਚ 1121 ਝੋਨਾ ਸਟਾਕ ਕੀਤਾ ਹੋਇਆ ਸੀ ਅਤੇ ਪਲੰਥਾਂ ਉਪਰ ਕੱਪੜੇ ਦੀਆਂ ਤਿਰਪੈਲਾਂ ਪਾਈਆਂ ਹੋਈਆ ਸਨ ਪਰ ਸ਼ਾਮ ਕਰੀਬ 5.30 ਵਜੇ ਅਚਾਨਕ ਪਲੰਥਾਂ ਵਿਚੋਂ ਧੂੰਆ ਉੱਠਦਾ ਦਿਖਾਈ ਦਿੱਤਾ ਅਤੇ ਮੌਕੇ ਤੇ ਜਾ ਕੇ ਦੇਖਿਆ ਤਾਂ ਕੁੱਝ ਪਲੰਥਾਂ ਵਿੱਚ ਅੱਗ ਲੱਗ ਚੁੱਕੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ ਅਤੇ ਫਾਇਰਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਕਾਫੀ ਮੁਕੱਸ਼ਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ ਅਤੇ ਅੱਗ ਲੱਗਣ ਕਾਰਣ ਸ਼ਾਰਟ ਸਰਕਟ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਣ ਸੜੀ ਝੋਨੇ ਦੀ ਬੋਰੀਆਂ ਨੂੰ ਵੱਖ ਕੀਤਾ ਜਾ ਰਿਹਾ ਹੈ ਅਤੇ ਅਜੇ ਅਨੁਮਾਨ ਦਾ ਪਤਾ ਨਹੀਂ ਕਿ ਕਿੰਨਾ ਨੁਕਸਾਨ ਹੋਇਆ ਹੈ।

Bharat Thapa

This news is Content Editor Bharat Thapa