ਕੋਰੋਨਾ ਤੋਂ ਬੇਖੌਫ ਜਲਾਲਾਬਾਦ ਦੇ ਲੋਕ, ਦੇਖੋ ਕਿਵੇਂ ਟੋਲੀਆਂ ਬਣਾ ਘੁੰਮ ਰਹੇ (ਤਸਵੀਰਾਂ)

03/25/2020 5:01:06 PM

ਜਲਾਲਾਬਾਦ (ਮਿੱਕੀ) : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਨੂੰ 21 ਦਿਨ ਲਈ ਕੀਤੇ ਲਾਕ ਡਾਊਨ ਅਤੇ ਮੁੱਖ ਮੰਤਰੀ, ਪੰਜਾਬ ਵਲੋਂ ਸੂਬੇ ਅੰਦਰ ਲਗਾਏ ਗਏ ਕਰਫਿਊ ਨੂੰ ਲੈ ਕੇ ਸਰਹੱਦੀ ਖੇਤਰ ਜਲਾਲਾਬਾਦ ਦੇ ਲੋਕ ਬਿਲਕੁਲ ਵੀ ਗੰਭੀਰ ਦਿਖਾਈ ਨਹੀਂ ਦੇ ਰਹੇ। ਇਸ ਦਾ ਸਬੂਤ ਉਸ ਸਮੇਂ ਦਿਖਾਈ ਦਿੱਤਾ, ਜਦੋਂ ਜਲਾਲਾਬਾਦ ਦੇ ਬਜ਼ਾਰਾਂ ਅਤੇ ਗਲੀ-ਮੁਹੱਲਿਆਂ ਵਿਚ ਲੋਕਾਂ ਦੇ ਇਕੱਠ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਖਤਰੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਤੋਂ 21 ਦਿਨ ਦੀ ਮੰਗ ਕਰਦੇ ਹੋਏ 14 ਅਪ੍ਰੈਲ ਤੱਕ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਜੋ ਦਿਨੋ-ਦਿਨ ਵਧ ਰਹੇ ਕੋਰੋਨਾ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕੇ।

ਪੜ੍ਹੋ ਇਹ ਵੀ ਖਬਰ - ਮੱਸਿਆ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, ਸ੍ਰੀ ਹਰਿਮੰਦਰ ਸਾਹਿਬ ’ਚ ਘੱਟ ਰਹੀ ਸੰਗਤਾਂ ਦੀ ਗਿਣਤੀ

ਪੜ੍ਹੋ ਇਹ ਵੀ ਖਬਰ - ਕੋਰੋਨਾ : ਡੇਰਾ ਬਿਆਸ ਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਆਪਣੇ ਭਵਨ ਵਰਤਣ ਦੀ ਪੇਸ਼ਕਸ਼

ਇਸ ਦੇ ਲਈ ਲੋਕ ਇਕ-ਦੂਜੇ ਦੇ ਸੰਪਰਕ ਵਿਚ ਨਾ ਆਉਣ ਅਤੇ ਘਰਾਂ ਵਿਚ ਹੀ ਬੈਠਣ ਨੂੰ ਤਰਜੀਹ ਦੇਣ ਪਰ ਕਰਫਿਊ ਦੇ ਬਾਵਜੂਦ ਜਲਾਲਾਬਾਦ ਸ਼ਹਿਰ ਦੇ ਬਜ਼ਾਰਾਂ ਵਿਚ ਲੋਕ ਟੋਲੀਆਂ ਬਣਾ ਕੇ ਘੁੰਮਦੇ ਨਜ਼ਰ ਆ ਰਹੇ ਹਨ। ਅਜਿਹਾ ਕਰਕੇ ਉਕਤ ਲੋਕ ਖੁਦ ਦੇ ਨਾਲ-ਨਾਲ ਆਪਣੇ ਪਰਵਾਰਿਕ ਮੈਂਬਰਾਂ ਅਤੇ ਹੋਰਾਂ ਲੋਕਾਂ ਦੀ ਜਾਨ ਖਤਰੇ ਵਿਚ ਪਾ ਰਹੇ ਹਨ। ਦੱਸ ਦੇਈਏ ਕਿ ਘਰਾਂ ਤੋਂ ਬਾਹਰ ਘੁੰਮ ਰਹੇ ਅਜਿਹੇ ਲੋਕਾਂ ਦੀ ਲਾਪਰਵਾਹੀ ਪੂਰੇ ਸਮਾਜ ਨੂੰ ਖਤਰੇ ਵਿਚ ਪਾ ਰਹੀ ਹੈ। ਇਟਲੀ ਤੇ ਚਾਇਨਾ ਵਰਗੇ ਦੇਸ਼ਾਂ ਦੇ ਲੋਕ ਆਪਣੀਆਂ ਲਾਪਰਵਾਹੀ ਦਾ ਖਮਿਆਜ਼ਾ ਭੁਗਤ ਰਹੇ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਤੋਂ ਨਿਜਾਤ ਪਾਉਣ ਲਈ ਵਾਹਿਗੁਰੂ ਦਾ ਜਾਪ ਕਰਕੇ ਕਰੋਂ ਸਰਬਤ ਦੇ ਭਲੇ ਦੀ ਅਰਦਾਸ : ਜਥੇਦਾਰ

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ਬੱਸਾਂ-ਰੇਲ ਗੱਡੀਆਂ ’ਚ ਯਾਤਰਾ ਕਰਨ ਵਾਲੇ ਲੋਕਾਂ ’ਚ ਦਹਿਸ਼ਤ

ਜਲਾਲਾਬਾਦ ਦੇ ਬਾਜ਼ਾਰ ਦੀਆਂ ਉਕਤ ਤਸਵੀਰਾਂ ਵੇਖਣ ਤੋਂ ਬਾਅਦ ਜਾਗਰੂਕ ਅਤੇ ਬੁੱਧੀਜੀਵੀਆਂ ਵਲੋਂ ਪੁਲਸ ਪ੍ਰਸ਼ਾਸਨ ਅੱਗੇ ਸਖਤਾਈ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਕਰਫਿਊ ਅਤੇ ਕੋਰੋਨਾ ਨੂੰ ਮਜ਼ਾਕ ਸਮਝਣ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਸਾਰੀ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਕਹਿਰ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨ ਤੱਕ ਲਾਕਡਾਊਨ ਦੇ ਆਦੇਸ਼ ਜਾਰੀ ਕੀਤੇ ਹਨ, ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਸਕਦੇ।

rajwinder kaur

This news is Content Editor rajwinder kaur