ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਜਲਾਲਾਬਾਦ 'ਚ ਚੱਲੀ ਗੋਲੀ (ਤਸਵੀਰਾਂ)

10/16/2019 12:15:31 PM

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ) – ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਚੁੱਕਾ ਹੈ। ਜ਼ਿਲਾ ਫਾਜ਼ਿਲਕਾ ਦੇ ਡੀ.ਸੀ ਅਤੇ ਜ਼ਿਲਾ ਫਾਜ਼ਿਲਕਾ ਦੇ ਐੱਸ.ਐੱਸ.ਪੀ ਵਲੋਂ ਅਸਲਾਧਾਰਕਾ ਨੂੰ ਅਸਲਾਂ ਜਮ੍ਹਾਂ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਜਲਾਲਾਬਾਦ ਹਲਕੇ 'ਚ ਉਸ ਸਮੇਂ ਸਨਸਨੀ ਫੈਨ ਗਈ ਜਦੋਂ ਦਸ਼ਮੇਸ਼ ਨਗਰ 'ਚ ਰਹਿ ਰਹੇ ਇਕ ਕਿਰਾਏਦਾਰ ਨੇ ਮਕਾਨ ਮਾਲਕ ਦੇ ਭਤੀਜੇ 'ਤੇ ਉਸ ਦੇ ਘਰ ਜਾ ਕੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਹਮਲਾ ਕਰਨ ਮਗਰੋਂ ਹਮਲਾਵਰ ਸ਼ਰੇਆਮ ਪਿਸਤੋਲ ਹੱਥ 'ਚ ਲੈ ਕੇ ਲਲਕਾਰੇ ਮਾਰਨ ਲੱਗ ਪਿਆ। ਨੌਜਵਾਨ ਦੀ ਪਛਾਣ ਰਾਜਨ ਗਾਬਾ ਪੁੱਤਰ ਸੁਰਿੰਦਰ ਸਿੰਘ ਗਾਬਾ ਵਲੋਂ ਹੋਈ ਹੈ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਜਲਾਲਾਬਾਦ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ।

ਪੁਲਸ ਨੂੰ ਜਾਣਕਾਰੀ ਦਿੰਦਿਆਂ ਰਾਜਨ ਗਾਬਾ ਨੇ ਦੱਸਿਆ ਕਿ ਉਸ ਦਾ ਚਾਚਾ ਰਜਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹੈ, ਜਿਸ ਦਾ ਇਲਾਜ ਚੰਡੀਗੜ੍ਹ ਚੱਲ ਰਿਹਾ ਹੈ। ਬੀਮਾਰ ਹੋਣ ਕਾਰਨ ਕਈ ਵਾਰ ਚੰਡੀਗੜ੍ਹ ਲੈ ਕੇ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ, ਇਸੇ ਲਈ ਉਹ ਇਲਾਜ ਕਰਵਾਉਣ ਦੇ ਬਦਲੇ ਉਥੇ ਹੀ ਰਹਿ ਰਿਹਾ ਸੀ। ਚੰਡੀਗੜ੍ਹ ਰਹਿਣ ਕਾਰਨ ਉਨ੍ਹਾਂ ਨੇ ਆਪਣਾ ਮਕਾਨ ਰਾਕੇਸ਼ ਕੁਮਾਰ ਨੂੰ ਕਿਰਾਏ 'ਤੇ ਦੇ ਦਿੱਤਾ। 4 ਅਕਤੂਬਰ ਨੂੰ ਚਾਚੇ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਵਾਪਸ ਆ ਗਏ ਅਤੇ ਕਿਰਾਏ ਦਾਰ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਪਰ ਉਹ ਮਕਾਨ ਖਾਲੀ ਨਹੀਂ ਸੀ ਕਰ ਰਿਹਾ। ਇਸੇ ਕਾਰਨ ਉਸ ਨੇ ਉਸ 'ਤੇ ਹਮਲਾ ਕਰ ਦਿੱਤਾ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਜਲਾਲਾਬਾਦ ਦੇ ਮੁੱਖ ਲੇਖ ਰਾਜ ਬੱਟੀ ਨੇ ਦੱਸਿਆ ਕਿ ਜ਼ਖਮੀ ਦੇ ਬਿਆਨਾਂ ਅਤੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਰਾ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur