ਪਿੰਡ ਟਿਵਾਨਾਂ ਕਲਾਂ ''ਚ ਚਿੱਟੇ ਦੀ ਵਿਕਰੀ ਜ਼ੋਰਾਂ ''ਤੇ, ਪੁਲਸ ਪ੍ਰਸ਼ਾਸਨ ਖਾਮੋਸ਼

07/17/2019 5:53:37 PM

ਜਲਾਲਾਬਾਦ (ਨਿਖੰਜ, ਜਤਿੰਦਰ) - 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਚਾਰ ਹਫਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਕਰਨ ਦਾ ਦਾ ਵਾਅਦਾ ਕੀਤੀ ਗਿਆ ਸੀ। ਦੱਸ ਦਈਏ ਕਿ ਸੱਤਾ 'ਚ ਆਈ ਨੂੰ ਢਾਈ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੀ ਕੈਪਟਨ ਸਰਕਾਰ ਨੇ ਚਿੱਟੇ ਰੂਪੀ ਨਸ਼ੇ ਨੂੰ ਖਤਮ ਨਹੀਂ ਕੀਤਾ, ਜਿਸ ਕਾਰਨ ਕਈ ਨੌਜ਼ਵਾਨਾਂ ਦੀ ਮੌਤ ਹੋ ਰਹੀ ਹੈ। ਨਸ਼ੇ ਦੀ ਤਸਕਰੀ ਨੂੰ ਰੋਂਕਣ ਲਈ ਜਿਥੇ ਪੰਜਾਬ ਪੁਲਸ ਆਪਣਾ ਅਹਿਮ ਰੋਲ ਅਦਾ ਨਹੀਂ ਕਰ ਰਹੀ, ਉਥੇ ਹੀ ਪੰਜਾਬ ਸਰਕਾਰ ਦੇ ਸਿਆਸੀ ਲੀਡਰ ਸਿਰਫ ਅਖਬਾਰਾਂ ਤੱਕ ਹੀ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੀ ਬਿਆਨਬਾਜ਼ੀ ਕਰ ਰਹੇ ਹਨ। ਦੱਸਣਯੋਗ ਹੈ ਕਿ ਜ਼ਿਲਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਦਾ ਪਿੰਡ ਚੱਕ ਬਲੋਚਾ ਮਹਾਲਮ ਨਸ਼ਿਆਂ ਪ੍ਰਤੀ ਆਪਣੀ ਪਛਾਣ ਬਣਾ ਚੁੱਕਾ ਸੀ ਪਰ ਹੁਣ ਇਕ-ਇਕ ਕਰਕੇ ਕਈ ਪਿੰਡ ਨਸ਼ੇ ਦੀ ਤਸਕਰੀ 'ਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਪਿਛਲੇ ਦਿਨੀਂ ਇਕ ਨਿੱਜੀ ਟੀ.ਵੀ ਚੈਨਲ ਵਲੋਂ ਜਲਾਲਾਬਾਦ ਨਾਲ ਲੱਗਦੇ ਪਿੰਡ ਟਿਵਾਨਾਂ ਕਲਾਂ ਅੰਦਰ ਚਿੱਟੇ ਨਸ਼ੇ ਦੀ ਹੋ ਰਹੀ ਤਸਕਰੀ ਪੰਜਾਬ ਸਰਕਾਰ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਦੇ ਲੋਕਾਂ ਦੇ ਸਾਹਮਣੇ ਜੱਗ ਜ਼ਾਹਿਰ ਕੀਤਾ ਗਿਆ ਸੀ। ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਸਾਰੀ ਗੱਲ ਆਉਣ ਤੋਂ ਬਾਅਦ ਪੁਲਸ ਨਸ਼ੇ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ 'ਚ ਅਸਫਲ ਰਹੀ ਹੈ।

ਪਿੰਡ-ਟਿਵਾਨਾਂ ਕਲਾਂ 'ਚ ਨਹੀਂ ਰੁਕ ਰਿਹਾ ਚਿੱਟੇ ਨਸ਼ੇ ਦਾ ਕਾਰੋਬਾਰ
ਪਿੰਡ ਟਿਵਾਨਾਂ ਕਲਾਂ 'ਚ ਜੇਕਰ ਸ਼ਰੇਆਮ ਵਿਕ ਰਹੇ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ 'ਚੋਂ ਚਿੱਟੇ ਦਾ ਸੇਵਨ ਕਰਨ ਵਾਲੇ ਨਸ਼ੇੜੀ ਵਿਅਕਤੀਆਂ ਨੂੰ ਬੜੇ ਹੀ ਆਸਾਨੀ ਨਾਲ ਨਸ਼ੇ ਦੀਆਂ ਗੋਲੀਆਂ, ਚਿੱਟਾ, ਸਮੈਕ ਅਤੇ ਹੋਰ ਨਸ਼ੇ ਮਿਲ ਰਹੇ ਹਨ। ਦੱਸਣਯੋਗ ਹੈ ਕਿ ਨਸ਼ੇੜੀ ਨੌਜਵਾਨ ਨਸ਼ੇ ਦੀ ਪੂਰਤੀ ਲਈ ਸਵੇਰੇ ਹੁੰਦੇ ਪਿੰਡ ਟਿਵਾਨਾਂ ਕਲਾਂ ਵੱਲ ਮੋਟਰਸਾਈਕਲਾਂ, ਕਾਰਾਂ ਆਦਿ 'ਤੇ ਸਵਾਰ ਹੋ ਕੇ ਨਿਕਲ ਜਾਂਦੇ ਹਨ। ਨਸ਼ਾ ਲੈਣ ਤੋਂ ਬਾਅਦ ਉਹ ਪਿੰਡ ਦੀਆਂ ਲਿੰਕ ਸੜਕਾਂ ਅਤੇ ਲਿੰਕ ਰੋਡ 'ਤੇ ਬਣੀ ਸਹਿਕਾਰੀ ਸਭਾ ਦੇ ਬਾਈਕ ਸਾਇਡ ਪਈਆਂ ਖਾਲੀ ਦੁਕਾਨਾਂ 'ਚ ਬੈਠ ਕੇ ਸ਼ਰੇਆਮ ਚਿੱਟੇ ਦੇ ਟੀਕੇ ਲਗਾਉਂਦੇ ਆਮ ਹੀ ਦੇਖ ਜਾਂਦੇ ਹਨ। ਪਿੰਡ ਦੇ ਲੋਕ ਜਦੋਂ ਨਸ਼ੇ ਦੀ ਤਸਕਰੀ ਨੂੰ ਬੰਦ ਕਰਵਾਉਣ ਲਈ ਜਦੋਂ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਨਸ਼ੇੜੀ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ।  

ਕਿ ਕਹਿਣਾ ਹੈ ਜ਼ਿਲਾ ਫਾਜ਼ਿਲਕਾ ਦੇ ਐੱਸ.ਐੱਸ.ਪੀ ਦੀਪਕ ਹਿਲੋਰੀ ਦਾ
ਪਿੰਡ ਟਿਵਾਨਾਂ ਕਲਾਂ 'ਚ ਸ਼ਰੇਆਮ ਵਿਕ ਰਹੇ ਚਿੱਟੇ ਨਸ਼ੇ ਦੇ ਸਬੰਧ 'ਚ ਜ਼ਿਲਾ ਫਾਜ਼ਿਲਕਾ ਦੇ ਐੱਸ.ਐੱਸ.ਪੀ ਦੀਪਕ ਹਿਲੋਰੀ ਨੇ ਕਿਹਾ ਕਿ ਇਸ ਸਬੰਧ 'ਚ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur