ਸੀ.ਆਰ.ਪੀ.ਐੱਫ. ਜਵਾਨਾਂ ਨੇ ਲੁਧਿਆਣਾ ਜੇਲ ਦੀ ਸਾਂਭੀ ਡਿਊਟੀ

12/08/2019 10:15:14 AM

ਲੁਧਿਆਣਾ (ਸਿਆਲ)—26 ਨਵੰਬਰ ਨੂੰ ਸੈਂਟਰਲ ਜੇਲ ਵਿਚ 76 ਦੇ ਕਰੀਬ ਸੀ. ਆਰ. ਪੀ. ਐੱਫ. ਦੇ ਜਵਾਨ, ਕਮਾਂਡੈਂਟ ਅਤੇ ਅਧਿਕਾਰੀਆਂ ਦੀ ਅਗਵਾਈ 'ਚ ਟੀਮ ਪੁੱਜੀ। ਜੇਲ ਮੈਨੂਅਲ ਦੀ ਜਾਣਕਾਰੀ ਨਾ ਹੋਣ ਕਾਰਣ 11 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਇਕ ਦਿਨ ਟ੍ਰਾਇਲ ਲੈਣ ਉਪਰੰਤ ਕੱਲ ਸਵੇਰੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਮੁੱਖ ਪੁਆਇੰਟਾਂ 'ਤੇ ਡਿਊਟੀ 'ਤੇ ਤਾਇਨਾਤ ਕਰ ਦਿੱਤਾ ਗਿਆ।

ਪੇਸ਼ੀ 'ਤੇ ਆਉਣ ਵਾਲੇ ਕੈਦੀਆਂ ਤੋਂ ਇਲਾਵਾ ਨਵੇਂ ਬੰਦੀਆਂ ਦੀ ਬਾਰੀਕੀ ਨਾਲ ਤਲਾਸ਼ੀ ਲੈਣਗੇ ਜਵਾਨ
ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਅਤਿ ਸੰਵੇਦਨਸ਼ੀਲ ਪੁਆਇੰਟਾਂ 'ਤੇ ਤਾਇਨਾਤ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਜੇਲ ਦੇ ਮੁੱਖ ਗੇਟ ਦੇ ਬਾਹਰ 2 ਜਵਾਨ ਅੰਦਰ ਜਾਣ ਵਾਲੇ ਹਰ ਅਧਿਕਾਰੀ, ਮੁਲਾਜ਼ਮ ਦੀ ਤਲਾਸ਼ ਲੈਣਗੇ। ਜੇਲ ਡਿਓਡੀ ਦੇ ਅੰਦਰ 6 ਜਵਾਨ ਪੇਸ਼ੀ ਤੋਂ ਵਾਪਸ ਆਉਣ ਵਾਲੇ ਕੈਦੀਆਂ ਹਵਾਲਾਤੀਆਂ ਤੋਂ ਇਲਾਵਾ ਨਵੇਂ ਬੰਦੀਆਂ ਦੀ ਬਾਰੀਕੀ ਨਾਲ ਤਲਾਸ਼ੀ ਲੈਣ, ਮੁਲਾਕਾਤ ਰੂਮ ਦੇ ਬਾਹਰ ਬੰਦੀਆਂ ਦੇ ਪਰਿਵਾਰਾਂ ਦੀ ਤਲਾਸ਼ੀ ਅਤੇ ਕਮਰੇ ਦੇ ਅੰਦਰ ਪਰਿਵਾਰਾਂ ਵਲੋਂ ਦਿੱਤੇ ਗਏ ਸਾਮਾਨ ਦੀ ਮੁੜ ਤਲਾਸ਼ੀ ਲੈਣ ਉਪਰੰਤ ਬੰਦੀ ਆਪਣੀ ਬੈਰਕ ਵਿਚ ਜਾ ਸਕੇਗਾ। ਇਸ ਵਿਚ 6 ਦੇ ਕਰੀਬ ਜਵਾਨ ਡਿਊਟੀ 'ਤੇ ਲਾਏ ਗਏ ਹਨ।ਸੈਂਟਰਲ ਜੇਲ ਦੇ ਹਾਈ ਸਕਿਓਰਟੀ ਜ਼ੋਨ ਵਿਚ 15 ਦੇ ਕਰੀਬ ਗੈਂਗਸਟਰ ਕਿਸਮ ਦੇ ਬੰਦੀ ਹਨ, ਉੱਥੇ ਵੀ 6 ਦੇ ਕਰੀਬ ਜਵਾਨ ਤਾਇਨਾਤ ਹੋਏ ਹਨ। ਇਸ ਤੋਂ ਇਲਾਵਾ ਜ਼ੋਨ ਦੇ ਸੈੱਲ ਬਲਾਕਾਂ ਦੇ ਬਾਹਰ ਵੀ ਤਾਇਨਾਤੀ ਕੀਤੀ ਗਈ ਹੈ, ਜਿੱਥੇ ਜੇਲ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਬੰਦੀਆਂ ਨੂੰ ਜੇਲ ਮੈਨੂਅਲ ਮੁਤਾਬਕ ਰੱਖਿਆ ਜਾਂਦਾ ਹੈ।\

ਡਿਓਢੀ ਦੀ ਛੱਤ 'ਤੇ ਡਿਊਟੀ ਕਰਨਗੇ ਹਥਿਆਰਬੰਦ ਜਵਾਨ
ਜੇਲ ਡਿਓਢੀ ਦੀ ਛੱਤ 'ਤੇ ਹਥਿਆਰਾਂ ਨਾਲ ਲੈਸ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਨੂੰ ਕਮਾਨ ਸੌਂਪੀ ਗਈ ਹੈ। ਉਸ ਛੱਤ 'ਤੇ ਲਗਾਤਾਰ ਜਵਾਨ ਤਾਇਨਾਤ ਰਹਿਣ, ਜੇਲ ਦੇ ਅੰਦਰ ਦੂਰਬੀਨ ਨਾਲ ਵੀ ਬੈਰਕਾਂ ਤੱਕ ਨਜ਼ਰ ਰੱਖਣਗੇ।

ਤਿੰਨ ਸ਼ਿਫਟਾਂ ਵਿਚ ਕਰਨਗੇ ਡਿਊਟੀ
ਸੀ. ਆਰ. ਪੀ. ਐੱਫ. ਦੇ ਜਵਾਨ ਜੇਲ ਦੇ ਅੰਦਰ ਅਤੇ ਬਾਹਰ ਤਿੰਨ ਸ਼ਿਫਟਾਂ ਵਿਚ ਡਿਊਟੀ ਕਰਨਗੇ। ਉਨ੍ਹਾਂ ਦੀ ਡਿਊਟੀ ਲਗਾਤਾਰ 24 ਘੰਟੇ ਹੀ ਰਹੇਗੀ।

ਕੁਝ ਦਿਨਾਂ ਅੰਦਰ ਹੋਰ ਪੁਆਇੰਟਾਂ 'ਤੇ ਵੀ ਤਾਇਨਾਤੀ ਦੀ ਸੰਭਾਵਨਾ
ਜੇਲ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਨੂੰ ਕੁਝ ਦਿਨਾਂ ਦੇ ਅੰਦਰ ਹੋਰ ਪੁਆਇੰਟਾਂ 'ਤੇ ਵੀ ਤਾਇਨਾਤ ਕਰਨ ਦੀ ਸੰਭਾਵਨਾ ਹੈ। ਉਕਤ ਪੁਆਇੰਟਾਂ ਦਾ ਅਜੇ ਨਿਰੀਖਣ ਕੀਤਾ ਜਾ ਰਿਹਾ ਹੈ।

Shyna

This news is Content Editor Shyna