ਹੱਤਿਆ ਦੇ ਦੋਸ਼ੀ ਚਾਚੀ-ਭਤੀਜੇ ਨੂੰ ਭੇਜਿਆ ਜੇਲ

01/20/2018 12:19:16 AM

ਅਬੋਹਰ(ਸੁਨੀਲ)- ਥਾਣਾ ਨੰ. 2 ਮੁਖੀ ਚੰਦਰ ਸ਼ੇਖਰ ਤੇ ਸਹਾਇਕ ਸਬ-ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਚਾਚੀ ਜੂਲੀ ਤੇ ਭਤੀਜੇ ਪ੍ਰਵੀਨ ਨੂੰ ਪੁਲਸ ਰਿਮਾਂਡ ਖਤਮ ਹੋ ਜਾਣ ਤੋਂ ਬਾਅਦ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਦੋਵਾਂ ਨੂੰ ਜੇਲ ਵਿਚ ਭੇਜਣ ਦੇ ਆਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਚਾਚੀ-ਭਤੀਜੇ ਦੇ ਪ੍ਰੇਮ ਸਬੰਧਾਂ ਕਾਰਨ ਜੂਲੀ ਨੇ ਆਪਣੀ ਸੱਸ ਦੀ ਹੱਤਿਆ ਕਰਵਾ ਦਿੱਤੀ ਸੀ। ਦੋਵਾਂ ਨੂੰ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕਰ ਕੇ 19 ਜਨਵਰੀ  ਨੂੰ ਪੁਲਸ ਰਿਮਾਂਡ ਲੈ ਲਿਆ ਗਿਆ ਸੀ। ਸੱਸ ਸ਼ਾਰਦਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਕੰਨ ਤੋਂ ਵਾਲੀਆਂ ਤੇ ਹੱਥ 'ਚੋਂ ਚਾਂਦੀ ਦੇ ਕੜੇ ਉਤਾਰ ਲਏ ਸੀ। ਪੁਲਸ ਨੇ ਦੋਵਾਂ ਦੋਸ਼ੀਆਂ ਤੋਂ ਮੋਬਾਇਲ, ਬੂਟ, ਜੁਰਾਬਾਂ, ਸੋਨਾ, ਚਾਂਦੀ ਬਰਾਮਦ ਕੀਤਾ।