ਬਮ ਬਮ ਭੋਲੇ ਜੈ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਗੁੰਜਿਆਂ ਭਵਾਨੀਗੜ੍ਹ ਸ਼ਹਿਰ, ਮੰਦਰਾਂ ’ਚ ਲੱਗੀ ਭਗਤਾਂ ਦੀ ਭੀੜ

03/11/2021 1:07:01 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ’ਚ ਅੱਜ ਮਹਾਸ਼ਿਵਰਾਤਰੀ ਦਾ ਪਾਵਨ ਤਿਉਹਾਰ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਅੱਜ ਸ਼ਹਿਰ ਦੇ ਵੱਖ-ਵੱਖ ਮੰਦਰਾਂ ਪ੍ਰਾਚੀਨ ਸ਼ਿਵ ਮੰਦਰ, ਸ੍ਰੀ ਦੁਰਗਾ ਮਾਤਾ ਮੰਦਰ, ਗਊਸ਼ਾਲਾ ਮੰਦਰ ਅਤੇ ਬ੍ਰਹਮਚਾਰੀ ਬਿਸ਼ਨਦਾਸ਼ ਜੀ ਗੰਗਾ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਵੇਰੇ ਤੋਂ ਹੀ ਸ਼ਿਵਲਿੰਗ ’ਤੇ ਜਲ ਅਰਪਨ ਕਰਕੇ ਪ੍ਰਭੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਭਗਤਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਮੰਦਰਾਂ ’ਚ ਬੰਮ ਬੰਮ ਭੋਲੇ, ਜੈ ਸ਼ਿਵ ਭੋਲੇ ਦੇ ਜੈਕਾਰਿਆਂ ਦੀਆਂ ਗੁੰਜਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਸਨ। 

ਪੜ੍ਹੋ ਇਹ ਵੀ ਖ਼ਬਰ - ਕੁੱਖੋਂ ਪੈਦਾ ਹੋਏ ਪੁੱਤ ਦਾ ਕਾਰਨਾਮਾ : ਵਿਧਵਾ ਮਾਂ ਨੂੰ ਕੁੱਟ-ਕੁੱਟ ਘਰੋਂ ਕੱਢਿਆ ਬਾਹਰ (ਤਸਵੀਰਾਂ)

ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਪੰਡਿਤ ਅਸ਼ੋਕ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹਵਨ ਯੱਗ ਕਰਵਾਏ ਗਏ। ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ, ਜੈ ਹਨੂੰਮਾਨ ਜਾਗਰਣ ਮੰਡਲ ਅਤੇ ਸ੍ਰੀ ਦੁਰਗਾ ਮਾਤਾ ਮਹਿਲਾ ਕੀਰਤਨ ਮੰਡਲ ਵੱਲੋਂ ਪ੍ਰਧਾਨ ਮੁਨੀਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਏ ਕਾਬੜੀਆਂ ਦਾ ਪੂਰੇ ਜੋਸੋ ਖਰੋਸ਼ ਨਾਲ ਸ਼ਾਨਦਾਰ ਸੁਵਾਗਤ ਕੀਤਾ ਗਿਆ। ਪੰਡਿਤ ਰਾਜ ਕੁਮਾਰ ਗੋਤਮ ਦੀ ਅਗਵਾਈ ਹੇਠ ਹਰਿਦੁਆਰ ਤੋਂ ਗੰਗਾਜਲ ਲੈ ਕੇ ਆਏ ਕਾਬੜੀਆਂ ਵੱਲੋਂ ਸ਼ਹਿਰ ’ਚ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ : ਵਿਆਹ ਸਮਾਰੋਹ ਦੌਰਾਨ ਪੈਲੇਸ ’ਚ ਚੱਲੀਆਂ ਗੋਲੀਆਂ, ਲੋਕਾਂ ਨੂੰ ਪਈਆਂ ਭਾਜੜਾਂ

ਇਹ ਸੋਭਾ ਯਾਤਰਾ ਰਾਧਾ ਕ੍ਰਿਸ਼ਨ ਮੰਦਰ ਤੋਂ ਸ਼ੁਰੂ ਹੋ ਕੇ ਮੇਨ ਸੜਕ ਤੋਂ ਹੁੰਦੀ ਹੋਈ ਦੁਰਗਾ ਮਾਤਾ ਮੰਦਰ ਵਿਖੇ ਪਹੁੰਚੀ, ਜਿਸ ਤੋਂ ਬਾਅਦ ਅਨਾਜ਼ ਮੰਡੀ ’ਚੋਂ ਹੁੰਦੇ ਹੋਏ ਵੱਖ-ਵੱਖ ਮੰਦਰਾਂ ’ਚ ਗਈ, ਜਿਥੇ ਕਾਬੜੀਆਂ ਨੇ ਸ਼ਿਵਲਿੰਗ ਉਪਰ ਗੰਗਾਜਲ ਅਰਪਨ ਕਰਕੇ ਸ਼ਿਵ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤਿਉਹਾਰ ਮੌਕੇ ਅੱਜ ਮੰਦਰਾਂ ’ਚ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਸਥਾਨਕ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ, ਕੌਂਸਲਰ ਸ੍ਰੀਮਤੀ ਮੋਨਿਕਾ ਮਿੱਤਲ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਤਿਉਹਾਰ ਦੀ ਵਧਾਈ ਦਿੱਤੀ।

ਪੜ੍ਹੋ ਇਹ ਵੀ ਖ਼ਬਰ -  Mahashivratri 2021: ਅੱਜ ਹੈ ‘ਮਹਾਸ਼ਿਵਰਾਤਰੀ’, ਜਾਣੋ ਕੀ ਹੈ ਪੂਜਾ ਦਾ ਸ਼ੁੱਭ ਮਹੂਰਤ ਤੇ ਇਸ ਦਾ ਮਹੱਤਵ

ਪੜ੍ਹੋ ਇਹ ਵੀ ਖ਼ਬਰ - Mahashivratri 2021: ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

rajwinder kaur

This news is Content Editor rajwinder kaur