ਜਗਰਾਓਂ 'ਚ ਅੱਜ ਤੋਂ ਸ਼ੁਰੂ ਹੋਇਆ 'ਰੌਸ਼ਨੀ ਮੇਲਾ', ਜਾਣੋ ਕੀ ਹੈ ਮੇਲੇ ਦਾ ਇਤਿਹਾਸ

02/24/2021 1:40:00 PM

ਜਗਰਾਓਂ (ਰਾਜ) : ਪੰਜਾਬ ਨੂੰ ਪੂਰੀ ਦੁਨੀਆ ਮੇਲਿਆਂ ਦੀ ਧਰਤੀ ਕਹਿ ਕੇ ਬੁਲਾਉਂਦੀ ਹੈ। ਪੰਜਾਬ ਦੇ ਮਸ਼ਹੂਰ ਮੇਲਿਆਂ 'ਚੋਂ ਇਕ ਜਗਰਾਓਂ 'ਚ ਲੱਗਣ ਵਾਲਾ 'ਰੌਸ਼ਨੀ ਮੇਲਾ' ਹੈ। ਇਸ ਸਾਲ ਇਹ ਮੇਲਾ 24 ਫਰਵਰੀ ਤੋਂ 27 ਫਰਵਰੀ ਤੱਕ ਲੱਗੇਗਾ। ਮੇਲੇ ਦੌਰਾਨ ਜਗਰਾਓਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਕੁਸ਼ਤੀ ਅਤੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਹ ਮੇਲਾ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਨੇ ਦੁਨੀਆ ਨੂੰ ਕਿਹਾ ਅਲਵਿਦਾ, ਫੋਰਟਿਸ ਹਸਪਤਾਲ 'ਚ ਤੋੜਿਆ ਦਮ

ਇਸ ਮੇਲੇ ਦੌਰਾਨ ਪੰਜਾਬ ਅਤੇ ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆ ਕੇ ਆਪਣੀ ਹਾਜ਼ਰੀ ਲਗਵਾਉਂਦੇ ਹਨ। ਮੇਲੇ ਦੌਰਾਨ ਦਰਗਾਹ 'ਤੇ ਆਉਣ ਵਾਲੀਆਂ ਸੰਗਤਾਂ ਨੇ ਦੱਸਿਆ ਕਿ ਉਹ ਹਰ ਸਾਲ ਇੱਥੇ ਆਉਂਦੇ ਹਨ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੇ ਹਨ। ਸੰਗਤਾਂ ਨੇ ਕਿਹਾ ਕਿ ਇੱਥੇ ਸੱਚੇ ਦਿਲੋਂ ਜੋ ਕੋਈ ਵੀ ਮੁਰਾਦ ਮੰਗਦਾ ਹੈ, ਪੀਰ ਬਾਬਾ ਉਸ ਦੀ ਹਰ ਮੁਰਾਦ ਪੂਰੀ ਕਰਦੇ ਹਨ। ਪੀਰ ਬਾਬਾ ਦੀ ਦਰਗਾਹ ਦੇ ਬਾਹਰ ਆਪਣੀਆਂ ਦੁਕਾਨਾਂ ਲਾਉਣ ਵਾਲੇ ਦੁਕਾਨਾਦਾਰਾਂ ਨੇ ਵੀ ਇਸ ਮੇਲੇ ਪ੍ਰਤੀ ਖ਼ੁਸ਼ੀ ਜਤਾਈ ਅਤੇ ਕਿਹਾ ਕਿ ਕੋਰੋਨਾ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਮੇਲਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਦੌਰਾਨ ਉਨ੍ਹਾਂ ਨੇ ਜੋ ਮੰਦੀ ਦੇਖੀ ਹੈ, ਉਹ ਸਭ ਠੀਕ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਮਹਿਕਮੇ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ


ਜਾਣੋ ਕੀ ਹੈ ਮੇਲੇ ਦਾ ਇਤਿਹਾਸ
ਦਰਗਾਹ ਦੀ ਦੇਖ-ਰੇਖ ਕਰਨ ਰਹੇ ਮੀਆਂ ਨੂਰਦੀਨ ਨਕਸ਼ਦੀਨ ਨੇ ਦੱਸਿਆ ਕਿ ਇਸ ਮੇਲੇ ਦਾ ਇਤਿਹਾਸ ਮੁਗਲ ਰਾਜ ਦੇ ਸਮੇਂ ਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਰਾਜਾ ਜਹਾਂਗੀਰ ਦੇ ਘਰ ਕੋਈ ਔਲਾਦ ਨਹੀਂ ਸੀ ਤਾਂ ਇਕ ਦਿਨ ਰਾਜਾ ਜਹਾਂਗੀਰ ਇੱਥੇ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਆਇਆ ਅਤੇ ਆਪਣੀ ਔਲਾਦ ਲਈ ਮੁਰਾਦ ਮੰਗੀ। ਉਸ ਤੋਂ ਬਾਅਦ ਉਸ ਦੀ ਮੁਰਾਦ ਪੂਰੀ ਹੋ ਗਈ ਅਤੇ ਉਸ ਦੇ ਘਰ ਸ਼ਾਹਜਹਾਂ ਦਾ ਜਨਮ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਜ਼ਬਰਨ ਫ਼ੀਸਾਂ ਵਸੂਲ ਰਹੇ ਨਿੱਜੀ ਸਕੂਲਾਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ

ਇਸ ਤੋਂ ਖ਼ੁਸ਼ ਹੋ ਕੇ ਰਾਜਾ ਜਹਾਂਗੀਰ ਨੇ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਹਜ਼ਾਰਾਂ ਸੋਨੇ ਦੇ ਚਿਰਾਗ ਜਗਾ ਕੇ ਰੌਸ਼ਨੀ ਕੀਤੀ। ਉਸੇ ਸਮੇਂ ਤੋਂ ਇੱਥੇ ਰੌਸ਼ਨੀ ਦਾ ਮੇਲਾ ਲੱਗਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਪਾਕਿਸਤਾਨ, ਮਲੇਰਕੋਟਲਾ ਅਤੇ ਕਪੂਰਥਲਾ ਤੋਂ ਕਵਾਲ ਪੀਰ ਬਾਬਾ ਦਾ ਗੁਣਗਾਣ ਕਰਨ ਲ਼ਈ ਖ਼ਾਸ ਤੌਰ 'ਤੇ ਇੱਥੇ ਆਉਂਦੇ ਹਨ।
ਨੋਟ : ਜਗਰਾਓਂ 'ਚ ਹਰ ਸਾਲ ਲੱਗਣ ਵਾਲੇ ਰੌਸ਼ਨੀ ਮੇਲੇ ਬਾਰੇ ਦਿਓ ਆਪਣੇ ਵਿਚਾਰ

Babita

This news is Content Editor Babita