ਪੰਜਾਬ ਪੁਲਸ ਨੇ ਲੁੱਟਾਂ ਤੋਂ ਏ.ਟੀ.ਐੱਮ. ਬਚਾਉਣ ਦਾ ਲਾਇਆ ਨਵਾਂ ਜੁਗਾੜ

12/29/2019 4:23:54 PM

ਜਗਰਾਓਂ (ਰਾਜ ਬੱਬਰ) : ਪੰਜਾਬ ਪੁਲਸ ਨੇ ਏ.ਟੀ.ਐੱਮਜ਼. ਬਚਾਉਣ ਲਈ ਇਕ ਨਵਾਂ ਤਰੀਕਾ ਲੱਭਿਆ ਹੈ। ਦਰਅਸਲ, ਪੰਜਾਬ ਦੀ ਜੁਗਾੜੀ ਪੁਲਸ ਨੇ ਨਿੱਤ ਦਿਨ ਏ.ਟੀ.ਐੱਮਜ਼ ਦੀਆਂ ਹੁੰਦੀਆਂ ਲੁੱਟਾਂ ਤੋਂ ਬਚਣ ਲਈ ਵੱਖ-ਵੱਖ ਬੈਂਕਾਂ ਦੇ ਏ.ਟੀ.ਐੱਮਜ਼. ਦੇ ਐਂਟਰੀ ਗੇਟ 'ਤੇ ਕਰੇਨ ਦੀ ਮਦਦ ਨਾਲ ਭਾਰੇ ਪੱਥਰ ਰੱਖੇ ਜਾ ਰਹੇ ਹਨ ਤੇ ਕਈ ਥਾਈਂ ਕੰਧ ਬਣਾਈ ਜਾ ਰਹੀ ਹੈ।

ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਪੱਥਰਾਂ ਨਾਲ ਏ.ਟੀ.ਐੱਮ ਪੁੱਟ ਕੇ ਲਿਜਾਣ ਤੇ ਲੁੱਟ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ। ਹਾਲਾਂਕਿ ਗਾਹਕਾਂ ਨੂੰ ਏ.ਟੀ.ਐੱਮਜ਼ ਰੂਮ 'ਚ ਜਾਣ-ਆਉਣ 'ਚ ਕੋਈ ਦਿੱਕਤ ਨਹੀਂ ਆਵੇਗੀ, ਕਿਉਂਕਿ ਉਨ੍ਹਾਂ ਦੇ ਲਾਂਘੇ ਲਈ ਇਕ ਪਾਸੇ ਤੋਂ ਰਾਹ ਰੱਖਿਆ ਗਿਆ ਹੈ।


ਪੰਜਾਬ ਪੁਲਸ ਦੀ ਇਸ ਨਿਵੇਕਲੀ ਸਕਿਓਰਿਟੀ ਲੋਕਾਂ 'ਚ ਖੂਬ ਚਰਚੇ ਦਾ ਵਿਸ਼ਾ ਬਣੀ ਹੋਈ ਹੈ। ਕੁਝ ਲੋਕ ਜਿਥੇ ਇਸ ਜੁਗਾੜ ਨੂੰ ਹਾਸੋਹੀਣਾ ਦੱਸਦੇ ਹੋਏ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ ਤੇ ਕੁਝ ਲੋਕ ਇਸਨੂੰ ਸਹੀ ਦੱਸ ਰਹੇ ਹਨ।

Baljeet Kaur

This news is Content Editor Baljeet Kaur