ਰਿਵਾਲਵਰ ਤੇ 4 ਕਾਰਤੂਸਾਂ ਸਣੇ 2 ਨੌਜਵਾਨ ਕਾਬੂ

11/29/2018 11:28:16 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਨਰਿੰਦਰ) : ਥਾਣਾ ਝਬਾਲ ਦੀ ਪੁਲਸ ਨੇ ਰਿਵਾਲਵਰ ਤੇ 4 ਕਾਰਤੂਸਾਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਰੁੱਧ ਥਾਣਾ ਝਬਾਲ ਵਿਖੇ ਆਰਮੰਡ ਐਕਟ 1959 ਤਹਿਤ ਕੇਸ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਝਬਾਲ ਗੁਰਚਰਨ ਸਿੰਘ ਨੇ ਦੱਸਿਆ ਕਿ ਮਾਨਯੋਗ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਬੁੱਧਵਾਰ ਸ਼ਾਮ ਡਿਊਟੀ ਅਫਸਰ ਏ.ਐੱਸ.ਆਈ. ਸੁਰਿੰਦਰ ਸਿੰਘ ਸੇਰੋਂ, ਇੰਟੈਲੀਜੈਂਸ ਵਿੰਗ ਤਰਨਤਾਰਨ ਦੇ ਸਬ ਇੰਸਪੈਕਟਰ ਵਿਸ਼ਾਲ ਰਾਜਪੂਤ, ਸਬ ਇੰ. ਬਿੰਦਰਜੀਤ ਸਿੰਘ ਤੇ ਸਬ ਇੰ. ਵਿਮਲ ਕੁਮਾਰ ਵਲੋਂ ਸਮੇਤ ਪੁਲਸ ਪਾਰਟੀ ਸਰਕਾਰੀ ਹਸਪਤਾਲ ਝਬਾਲ ਨੇੜੇ ਗਸ਼ਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਸ ਪਾਰਟੀ ਨੂੰ ਮੁਖਬਰ ਖਾਸ ਨੇ ਸੂਚਨਾਂ ਦਿੱਤੀ  ਕਿ 2 ਨੌਜਵਾਨ ਪੁਲ ਸੂਆ ਮੱਝੂਪੁਰ ਦੀ ਪਟੜੀ 'ਤੇ ਝਾੜੀਆਂ 'ਚ ਲੁੱਕ ਕੇ ਬੈਠੇ ਹੋਏ ਹਨ ਤੇ ਕਿਸੇ ਵਾਰਦਾਤ ਦੀ ਤਾਕ 'ਚ ਹੋ ਸਕਦੇ ਹਨ। ਉਕਤ ਨੌਜਵਾਨਾਂ ਕੋਲ ਨਾਜਾਇਜ਼ ਹਥਿਆਰ ਵੀ ਹਨ। ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਪੱਕੀ ਤੇ ਪੁੱਖਤਾ ਹੋਣ ਕਰਕੇ ਏ.ਐੱਸ.ਆਈ. ਸੁਰਿੰਦਰ ਸਿੰਘ ਸੇਰੋਂ ਦੀ ਅਗਵਾਈ 'ਚ ਜਦੋਂ ਪੁਲਸ ਪਾਰਟੀ ਵਲੋਂ ਦੱਸੀ ਗਈ ਜਗ੍ਹਾ 'ਤੇ ਛਾਪਾ ਮਾਰਿਆ ਗਿਆ ਤਾਂ ਮੌਕੇ ਤੋਂ ਦੋਵਾਂ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਇਕ ਮੁਲਜ਼ਮ ਦੀ ਪੈਂਟ ਦੀ ਜੇਬ 'ਚੋਂ 4 ਕਾਰਤੂਸ 455 ਬੋਰ ਵੀ ਬਰਮਾਦ ਕੀਤੇ ਗਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਮੰਨਣ ਤੇ ਕੁਲਵਿੰਦਰ ਸਿੰਘ ਵਾਸੀ ਪੱਤੀ ਰਾਜੇ ਬਾਲੇ ਕੀ ਝਬਾਲ ਕਲਾਂ ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਖਿਲਾਫ  ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 

Baljeet Kaur

This news is Content Editor Baljeet Kaur