ਆਈ.ਐੱਸ. ਆਈ. ਸਮਰਥਕ ਇੰਦਰਜੀਤ ਰਿੰਕੂ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ''ਤੇ

04/10/2018 7:24:03 PM

ਮੋਹਾਲੀ (ਜੱਸੋਵਾਲ) : ਪੰਜਾਬ ਪੁਲਸ ਵਲੋਂ ਉੱਚ ਸਿੱਖਿਆ ਹਾਸਲ ਕੱਟੜਪੰਥੀ ਅਤੇ ਆਈ. ਐੱਸ. ਆਈ. ਸਮਰਥਕ ਨੌਜਵਾਨ ਇੰਦਰਜੀਤ ਸਿੰਘ ਉਰਫ ਰਿੰਕੂ ਨੂੰ ਦੋ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਸਪੈਸ਼ਲ ਕੋਰਟ ਦੇ ਜੱਜ ਨੇ ਰਿੰਕੂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ।
ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਉਰਫ ਰਿੰਕੂ ਨੂੰ ਕਾਊਂਟਰ ਇੰਟੈਲੀਜੈਂਸ ਵਲੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਰਿੰਕੂ ਕੋਲੋਂ ਇਕ ਰਿਮੋਟ ਕੰਟਰੋਲ, ਇਕ ਕਾਰ, ਦੋ ਲਾਈਟ ਰਿਮੋਟ ਕੰਟਰੋਲ ਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ। ਇੰਦਰਜੀਤ ਦੇਸੀ ਬੰਬ ਬਨਾਉਣ ਦੀ ਟ੍ਰੇਨਿੰਗ ਵੀ ਲੈ ਚੁੱਕਾ ਹੈ।