ਪੰਜਾਬ ''ਚ 5,000 ਪਿੰਡਾਂ ''ਚ ਔਰਤਾਂ ਬਣਨਗੀਆਂ ''ਇੰਟਰਨੈੱਟ ਸਾਥੀ''

07/17/2019 3:24:55 PM

ਚੰਡੀਗੜ੍ਹ : ਇੰਟਰਨੈੱਟ ਨਾਲ ਦੁਨੀਆ ਭਾਵੇਂ ਹੀ ਤੇਜ਼ੀ ਨਾਲ ਜੁੜ ਰਹੀ ਹੋਵੇ ਪਰ ਪੇਂਡੂ ਭਾਰਤ 'ਚ ਅੱਜ ਵੀ ਔਰਤਾਂ ਅਤੇ ਪੁਰਸ਼ਾਂ 'ਚ ਇੰਟਰਨੈੱਟ ਦੀ ਜਾਣਕਾਰੀ ਵਿਚਕਾਰ ਵੱਡਾ ਅੰਤਰ ਹੈ। ਗੂਗਲ ਦੇ ਇਕ ਸਰਵੇ ਮੁਤਾਬਕ ਦੇਸ਼ ਦੇ ਪੇਂਡੂ ਇਲਾਕਿਆਂ 'ਚ ਕੁੱਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ 'ਚ ਪੁਰਸ਼ਾਂ ਦੀ ਹਿੱਸੇਦਾਰੀ 90 ਫੀਸਦੀ ਹੈ, ਜਦੋਂ ਕਿ ਸਿਰਫ 10 ਫੀਸਦੀ ਔਰਤਾਂ ਹੀ ਇੰਟਰਨੈੱਟ ਦਾ ਇਸਤੇਮਾਲ ਕਰਦੀਆਂ ਹਨ। ਇਸ ਅੰਤਰ ਨੂੰ ਪੂਰਾ ਕਰਨ ਲਈ ਗੂਗਲ ਨੇ 'ਇੰਟਰਨੈੱਟ ਸਾਥੀ' ਮੁਹਿੰਮ ਤਹਿਤ ਪੰਜਾਬ ਦੇ 5,000 ਪਿੰਡਾਂ ਨੂੰ ਅਗਲੇ 6 ਮਹੀਨਿਆਂ 'ਚ ਡਿਜੀਟਲੀ ਸਿੱਖਿਅਕ ਬਣਾਉਣ ਦਾ ਫੈਸਲਾ ਕੀਤਾ ਹੈ।
ਦਸੰਬਰ, 2015 'ਚ ਗੂਗਲ ਇੰਡੀਆ ਨੇ ਟਾਟਾ ਟਰੱਸਟ ਨਾਲ ਮਿਲ ਕੇ 'ਇੰਟਰਨੈੱਟ ਸਾਥੀ' ਨਾਂ ਤੋਂ ਇਕ ਸਾਖਰਤਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਤਹਿਤ ਪੇਂਡੂ ਇਲਾਕਿਆਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਕਿਵੇਂ ਇੰਟਰਨੈੱਟ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਫਾਇਦਾ ਪਹੁੰਚਾ ਸਕਦਾ ਹੈ।
ਜਾਣੋ ਕੀ ਹੈ 'ਇੰਟਰਨੈੱਟ ਸਾਥੀ'
18 ਸਾਲ ਤੋਂ ਉੱਪਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਚੁਣ ਕੇ ਮੋਬਾਇਲ ਅਤੇ ਇੰਟਰਨੈੱਟ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫਿਰ ਉਨ੍ਹਾਂ ਨੂੰ ਇਕ ਸਮਾਰਟਫੋਨ ਅਤੇ ਇਖ ਟੈਬਲੈੱਟ (ਜਿਸ 'ਚ ਅਨਲਿਮਟਿਡ ਡਾਟਾ ਹੁੰਦਾ ਹੈ) ਦਿੱਤਾ ਜਾਂਦਾ ਹੈ। ਟ੍ਰੇਨਿੰਗ ਤੋਂ ਬਾਅਦ ਇਹ 'ਇੰਟਰਨੈੱਟ ਸਾਥੀ' ਆਪਣੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਨੂੰ ਇੰਟਰਨੈੱਟ ਪ੍ਰਤੀ ਜਾਗਰੂਕ ਕਰਦੀਆਂ ਹਨ। ਗੂਗਲ ਇੰਡੀਆ ਦੇ ਚੀਫ ਇੰਟਰਨੈੱਟ ਸਾਥੀ ਨੇਹਾ ਬੜਜਾਤੀਆ ਨੇ ਕਿਹਾ ਹੈ ਕਿ 'ਇੰਟਰਨੈੱਟ ਸਾਥੀ' ਪ੍ਰੋਗਰਾਮ ਨੇ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਦਿਖਾਏ ਅਤੇ ਦੱਸਿਆ ਕਿ ਅਜਿਹੀ ਕੋਈ ਸੀਮਾ ਨਹੀਂ, ਜਿੱਥੇ ਤੱਕ ਔਰਤਾਂ ਨਾ ਪਹੁੰਚ ਸਕਦੀਆਂ ਹੋਣ।

Babita

This news is Content Editor Babita