ਇੰਟਕ ਵੱਲੋਂ ਇਰਾਕ ਕਤਲਕਾਂਡ ਵਿਰੁੱਧ ਰੋਸ ਮੁਜ਼ਾਹਰਾ

03/22/2018 1:38:10 AM

ਹੁਸ਼ਿਆਰਪੁਰ, (ਘੁੰਮਣ)- ਇੰਟਕ ਵਰਕਰਾਂ ਨੇ ਅੱਜ ਦੋਆਬਾ ਜ਼ੋਨ ਪ੍ਰਧਾਨ ਕਰਮਬੀਰ ਬਾਲੀ ਦੀ ਅਗਵਾਈ 'ਚ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬਾਲੀ ਨੇ ਕਿਹਾ ਕਿ ਭਾਰਤ ਸਰਕਾਰ 4 ਸਾਲ ਪਹਿਲਾਂ ਹਰਜੀਤ ਮਸੀਹ ਦੀ ਗੱਲ ਨੂੰ ਜੇ ਗੰਭੀਰਤਾ ਨਾਲ ਲੈ ਲੈਂਦੀ ਤਾਂ ਨੌਜਵਾਨਾਂ ਦੀ ਜਾਨ ਬਚ ਸਕਦੀ ਸੀ। 
ਇਸ ਮੌਕੇ ਬਲਵਿੰਦਰ ਕੁਮਾਰ, ਉੱਤਮ ਸਿੰਘ, ਪ੍ਰਦੀਪ ਕੁਮਾਰ, ਗੱਡੂ ਸਿੰਘ, ਕਿਸ਼ੋਰ ਕੁਮਾਰ ਆਦਿ ਨੇ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਜਾਵੇ।