ਖੁਲਾਸਾ : ਪਾਕਿਸਤਾਨ ਜੇਲ ''ਚ ਬੰਦ ਹਨ ਭਾਰਤੀ ਮਹਿਲਾ ਕੈਦੀ (ਵੀਡੀਓ)

06/23/2017 1:38:05 PM

ਅੰਮ੍ਰਿਤਸਰ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਦੀ ਬੇਟੀ ਉਜਮਾ ਪਾਕਿਸਤਾਨ ਰੂਪੀ ਮੌਤ ਦੇ ਖੂਹ ਚੋਂ ਪਰਤ ਆਈ ਹੈ। ਉਜਮਾ ਦੀ ਤਰ੍ਹਾਂ ਹੀ ਭਾਰਤ ਦੀਆਂ ਹੋਰ ਕਿੰਨੀਆਂ ਹੀ ਬੇਟੀਆਂ ਅਜੇ ਵੀ ਪਾਕਿਸਤਾਨ 'ਚ ਨਰਕ ਵਰਗੀ ਜਿੰਦਗੀ ਜੀਅ ਰਹੀਆਂ ਹਨ। ਤਿੰਨ ਔਰਤਾਂ ਅਜਿਹੀਆਂ ਹਨ ਜੋ ਪਿਛਲੇ 10 ਸਾਲਾਂ ਤੋਂ ਕੋਟ ਲੱਖਪੱਤ ਜੇਲ 'ਚ ਬੰਦ ਆਪਣੀ ਜ਼ਿੰਦਗੀ ਦੇ ਦਿਨ ਗਿਣ ਰਹੀਆਂ ਹਨ। ਇਸ ਦੀ ਜਾਣਕਾਰੀ ਪਾਕਿਸਤਾਨ ਦੀ ਜੇਲ 'ਚੋਂ ਰਿਹਾਅ ਹੋ ਕੇ ਭਾਰਤ ਪਰਤੇ ਕੈਦੀਆਂ ਮਜ਼ੀਦ ਅਤੇ ਮਕਬੂਲ ਨੇ ਦਿੱਤੀ ਹੈ। ਇਨ੍ਹਾਂ ਅਨੁਸਾਰ ਤਿੰਨੇ ਔਰਤਾਂ ਪੰਜਾਬੀ ਬੋਲਦੀਆਂ ਹਨ, ਅਤੇ ਪਾਕਿ ਜੇਲ 'ਚ ਇਨ੍ਹਾਂ ਤਿੰਨਾਂ ਦੀ ਹਾਲਤ ਤਰਸ ਜੋਗ ਬਣੀ ਹੋਈ ਹੈ। ਇਕ ਔਰਤ ਦੇ ਪਾਗਲ ਹੋ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਲਾਹੌਰ ਦੇ ਇਕ ਪਾਗਲਖਾਨੇ 'ਚ ਰੱਖਿਆ ਗਿਆ ਹੈ।