ਭਾਰਤ ਸਰਕਾਰ ਨੇ ਜਾਰੀ ਕੀਤੇ ਧਰਮ ਦੇ ਆਧਾਰ ''ਤੇ ਅੰਕੜੇ, ਜਾਣੋ ਪੂਰੇ ਭਾਰਤ ''ਚ ਕਿੰਨੀ ਹੈ ਸਿੱਖਾਂ ਦੀ ਗਿਣਤੀ

08/25/2015 7:37:59 PM

ਚੰਡੀਗੜ੍ਹ : ਭਾਰਤ ਸਰਕਾਰ ਵਲੋਂ ਮੰਗਲਵਾਰ ਨੂੰ ਦੇਸ਼ ''ਚ ਧਰਮ ਅਧਾਰਿਤ ਜਨਸੰਖਿਆ ਦੇ ਅੰਕੜੇ ਐਲਾਨ ਕੀਤੇ ਗਏ ਹਨ। ਇਹ ਅੰਕੜੇ 2011 ਤੋਂ ਜਾਰੀ ਗਏ ਹਨ। ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੂਰੇ ਭਾਰਤ ਵਿਚ ਸਿੱਖਾਂ ਦੀ ਗਿਣਤੀ 20833116 ਹੈ। ਇਸ ਵਿਚ 10948431 ਮਰਦ ਅਤੇ 9884685 ਔਰਤਾਂ ਹਨ।
ਦੂਜੇ ਪਾਸੇ ਜੇ ਪੰਜਾਬ ''ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਸੂਬੇ ਵਿਚ ਸਿੱਖਾਂ ਦੀ ਕੁੱਲ ਗਿਣਤੀ 16004754 ਹੈ। ਜਿਨ੍ਹਾਂ ਵਿਚ 12345455 ਮਰਦ ਅਤੇ 3656299 ਔਰਤਾਂ ਹਨ।
census ਵਲੋਂ 2011 ਤੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਜੇਕਰ ਆਬਾਦੀ ਦੀ ਔਸਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੇਸ਼ ਦੀ ਆਬਾਦੀ ਦਾ 79.8 ਫੀਸਦੀ ਹਿੱਸਾ ਹਿੰਦੂ, 14.2 ਫੀਸਦੀ ਹਿੱਸਾ ਮੁਸਲਮਾਨ, 2.3 ਫੀਸਦੀ ਕ੍ਰਿਸਚਨ, 1.7 ਫੀਸਦੀ ਸਿੱਖ, 0.7 ਬੋਧੀ, 0.4 ਜੈਨ ਤੇ ਹੋਰ ਧਰਮਾਂ ਦੇ 1.78 ਹਨ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh