ICSE 2022 ਦਾ ਰਿਜ਼ਲਟ ਆਉਟ, ਜਲੰਧਰ ਦੀ ਅਨੰਨਿਆ 99 ਫ਼ੀਸਦੀ ਅੰਕ ਲੈ ਕੇ ਬਣੀ ‘ਸਿਟੀ ਟਾਪਰ''

07/18/2022 12:35:58 PM

ਜਲੰਧਰ (ਵਿਨੀਤ ਜੋਸ਼ੀ)- ਇੰਡੀਅਨ ਸਰਟੀਫ਼ਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈ. ਸੀ. ਐੱਸ. ਈ.) ਦਾ 10ਵੀਂ ਦਾ ਨਤੀਜਾ ਐਤਵਾਰ ਬਾਅਦ ਦੁਪਹਿਰ ਐਲਾਨਿਆ ਗਿਆ, ਜਿਸ ਦੇ ਤਹਿਤ ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਵਿਦਿਆਰਥਣ ਅਨੰਨਿਆ ਸ਼ਰਮਾ (ਸੁਨੀਲ ਕੁਮਾਰ ਸ਼ਰਮਾ ਅਤੇ ਭਾਵਨਾ ਸ਼ਰਮਾ ਦੀ ਪੁੱਤਰੀ) ਨੇ 495/500 ਅੰਕਾਂ (99 ਫ਼ੀਸਦੀ) ਨਾਲ ਮਹਾਨਗਰ ਵਿਚ ਟਾਪ ਕੀਤਾ ਜਦਕਿ ਇਸੇ ਸਕੂਲ ਦੀਆਂ ਵਿਦਿਆਰਥਣਾਂ ਹਰਸ਼ਤਾ ਵਰਮਾ (ਧੀ ਡਾ. ਰਾਜੇਸ਼ ਵਰਮਾ ਅਤੇ ਮੀਨਾਕਸ਼ੀ ਵਰਮਾ) ਅਤੇ ਅੰਸ਼ਿਕਾ ਕੋਹਲੀ (ਧੀ ਮੁਨੀਸ਼ ਕੋਹਲੀ ਅਤੇ ਕਸ਼ਿਸ਼ ਕੋਹਲੀ) 494/500 (98.8 ਫ਼ੀਸਦੀ) ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੀਆਂ।

ਦੁਰਵਾ ਗਰਗ (ਧੀ ਡਾ. ਪਵਨ ਕੁਮਾਰ ਅਤੇ ਡਾ. ਅਲਕਾ) ਅਤੇ ਹਰਸੀਰਤ ਕੌਰ ਪੰਨੂ (ਧੀ ਜਗਰਾਜ ਸਿੰਘ ਪੰਨੂ ਅਤੇ ਕਮਲਪ੍ਰੀਤ ਕੌਰ) ਨੇ 492/500 ਅੰਕ (98.4 ਫ਼ੀਸਦੀ) ਪ੍ਰਾਪਤ ਕਰਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਦੀਆ ਸਿੰਗਲਾ ਤੇ ਜਸਜੋਤ ਕੌਰ ਨੇ 490/500 ਅੰਕ (98 ਫੀਸਦੀ), ਦਿਵਯਾਂਸ਼ੀ ਧਵਨ, ਸਵਰੀਤ ਕੌਰ ਅਤੇ ਸੇਂਟ ਜੋਸਫ਼ ਬੁਆਏਜ਼ ਸਕੂਲ ਡਿਫੈਂਸ ਕਾਲੋਨੀ ਦੀ ਅਨੰਤ ਬੇਦੀ ਨੇ 488/500 ਅੰਕ (97.6 ਫ਼ੀਸਦੀ) ਪ੍ਰਾਪਤ ਕੀਤੇ, ਸਚਿਨ ਮਿੱਤਲ ਨੇ 97 ਫ਼ੀਸਦੀ ਅਤੇ ਆਰੀਅਨ ਯਾਦਵ ਨੇ 96.4 ਫੀਸਦੀ ਅੰਕ ਪ੍ਰਾਪਤ ਕਰਕੇ ਸਫ਼ਲਤਾ ਦਾ ਝੰਡਾ ਲਹਿਰਾਇਆ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ

ਵਧੀਆ ਅੰਕਾਂ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਧੰਨਵਾਦੀ ਹਾਂ: ਅਨੰਨਿਆ ਸ਼ਰਮਾ 
ਇਸ ਤੋਂ ਪਹਿਲਾਂ ਸਮੈਸਟਰ-1 ਦੀ ਪ੍ਰੀਖਿਆ ਵਿਚ ਮੇਰੇ 98 ਫ਼ੀਸਦੀ ਅੰਕ ਆਏ ਸਨ। ਉਦੋਂ ਤੋਂ ਹੀ ਮੈਂ ਫਾਈਨਲ ਪ੍ਰੀਖਿਆ ਵਿਚ ਵਧੀਆ ਅੰਕ ਲੈਣ ਦਾ ਸੋਚਿਆ ਸੀ। ਪਾਪਾ ਸੁਨੀਲ ਕੁਮਾਰ ਅਤੇ ਮਾਤਾ ਭਾਵਨਾ ਸ਼ਰਮਾ ਨੇ ਮੈਨੂੰ ਹਮੇਸ਼ਾ ਅੱਗੇ ਵਧਣ ਲਈ ਮੋਟੀਵੇਟ ਕੀਤਾ। ਇਸ ਕਾਰਨ ਮੈਂ ਕਦੇ ਵੀ ਪੜ੍ਹਾਈ ਦੀ ਟੈਨਸ਼ਨ ਨਹੀਂ ਲਈ ਅਤੇ ਨਾ ਹੀ ਐਕਸਟਰਾ ਟਿਊਸ਼ਨਜ਼ ਲਈ। ਮੈਂ ਸਾਰੀ ਪੜ੍ਹਾਈ ਆਨਲਾਈਨ ਹੀ ਕੀਤੀ ਸੀ, ਜਿਸ ਵਿਚ ਮੈਂ ਧਿਆਨ ਨਾਲ ਸਟੱਡੀ ਕਰਕੇ ਫਾਈਨਲ ਪੇਪਰਾਂ ਦੀ ਰਿਵੀਜ਼ਨ ਵੀ ਕੀਤੀ ਸੀ ਅਤੇ ਅੱਜ ਮੈਨੂੰ ਉਸ ਦਾ ਹੀ ਫਾਇਦਾ ਮਿਲਿਆ। ਖ਼ਾਲੀ ਸਮੇਂ ਵਿਚ ਮੈਂ ਅਮਰੀਕਨ ਲੇਖਕ ਲੇਬਰ ਡਿਗੋ ਦੇ ਫੈਂਟੇਸੀ ਨਾਵਲ ਪੜ੍ਹਦੀ ਹਾਂ ਅਤੇ ਗਣਿਤ ਮੇਰਾ ਮਨਪਸੰਦ ਵਿਸ਼ਾ ਹੈ। ਆਪਣੇ ਵਧੀਆ ਨੰਬਰਾਂ ਦਾ ਸਿਹਰਾ ਮੈਂ ਆਪਣੇ ਮੰਮੀ-ਪਾਪਾ ਦੇ ਨਾਲ-ਨਾਲ ਟੀਚਰਜ਼ ਕ੍ਰਿਸ਼ਮਾ ਮੈਮ, ਰਿਵਿਆ ਮੈਮ ਅਤੇ ਅੰਜੂ ਮੈਮ ਨੂੰ ਦਿੰਦੀ ਹਾਂ। ਮੇਰੇ ਤਾਇਆ ਜੀ ਸੁਸ਼ੀਲ ਸ਼ਰਮਾ ਚਾਰਟਰਡ ਅਕਾਊਂਟੈਂਟ ਹਨ। ਮੈਂ ਉਨ੍ਹਾਂ ਦੇ ਪ੍ਰੋਫੈਸ਼ਨ ਤੋਂ ਬਹੁਤ ਪ੍ਰਭਾਵਿਤ ਹਾਂ। ਇਸ ਲਈ ਮੈਂ ਵੀ ਇਕ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦੀ ਹਾਂ।

ਮਨੋਵਿਗਿਆਨਿਕ ਬਣਨਾ ਚਾਹੁੰਦੀ ਹੈ ਹਰਸ਼ਿਤਾ ਵਰਮਾ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਡੀਨ ਡਾ. ਰਾਜੇਸ਼ ਵਰਮਾ ਅਤੇ ਐੱਸ. ਡੀ. ਮਾਡਲ ਸਕੂਲ ਵਿਚ ਅਧਿਆਪਕ ਮੀਨਾਕਸ਼ੀ ਵਰਮਾ ਦੀ ਬੇਟੀ ਹਰਸ਼ਿਤਾ ਨੇ ਦੱਸਿਆ ਕਿ ਮੇਰੀ ਰੈਗੂਲਰ ਸਟੱਡੀ ਅਤੇ ਰੁਟੀਨ ਵਰਕ ਕਾਰਨ ਹੀ ਮੈਨੂੰ ਅੱਜ ਸਫ਼ਲਤਾ ਮਿਲੀ। ਉਸ ਨੇ ਦੱਸਿਆ ਕਿ ਪੇਪਰਾਂ ਦੀ ਤਿਆਰੀ ਦੌਰਾਨ ਉਹ ਜ਼ਿਆਦਾ ਨਹੀਂ ਪੜ੍ਹੀ ਪਰ ਕੁਆਂਟਿਟੀ ਤੋਂ ਵੱਧ ਉਸ ਨੇ ਕੁਆਲਿਟੀ ’ਤੇ ਧਿਆਨ ਦਿੱਤਾ ਅਤੇ ਜਿੰਨੀ ਵੀ ਪੜ੍ਹਾਈ ਕੀਤੀ, ਮਨ ਲਾ ਕੇ ਕੀਤੀ। ਸੋਸ਼ਲ ਨੈੱਟਵਰਕਿੰਗ ’ਤੇ ਮੈਂ ਆਪਣਾ ਕੋਈ ਅਕਾਊਂਟ ਨਹੀਂ ਬਣਾਇਆ ਪਰ ਫਰੈਂਡਸ ਅਤੇ ਟੀਚਰਜ਼ ਨਾਲ ਕਮਿਊਨੀਕੇਟ ਕਰਨ ਲਈ ਸਿਰਫ਼ ਵ੍ਹਟਸਐਪ ਜ਼ਿਆਦਾ ਯੂਜ਼ ਕਰਦੀ ਹਾਂ। ਮੈਨੂੰ ਡਰਾਇੰਗ ਅਤੇ ਆਰਟ ਦੇ ਖੇਤਰ ਵਿਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ। ਸਕੂਲ ਵਿਚ ਛੇਵੀਂ ਜਮਾਤ ਦੌਰਾਨ ਐੱਨ. ਐੱਸ. ਟੀ. ਐੱਸ. ਈ. ਵਿਚ ਪਹਿਲਾ ਅਤੇ 10ਵੀਂ ਵਿਚ ਐੱਨ. ਐੱਸ. ਓ. ਵਿਚ ਦੂਜਾ ਸਥਾਨ ਹਾਸਲ ਕੀਤਾ ਸੀ। ਭਵਿੱਖ ਵਿਚ ਸਫ਼ਲ ਮਨੋਵਿਗਿਆਨਿਕ ਬਣ ਕੇ ਸਮਾਜ ਪ੍ਰਤੀ ਆਪਣੀਜ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੀ ਹਾਂ।

ਹਰ ਫੀਲਡ ਨੂੰ ਐਕਸਪਲੋਰ ਕਰਨਾ ਚਾਹੁੰਦੀ ਹਾਂ 
ਅੰਸ਼ਿਕਾ ਕੋਹਲੀ ਨੇ ਦੱਸਿਆ ਕਿ ਸਕੂਲ ਵਿਚ ਰੈਗੂਲਰ ਸਟੱਡੀ ਕਰਨ ਦਾ ਫਾਇਦਾ ਇਹ ਮਿਲਿਆ ਕਿ ਮੈਨੂੰ ਟਿਊਸ਼ਨ ਨਹੀਂ ਰੱਖਣੀ ਪਈ। ਇਸ ਲਈ ਮੈਂ ਆਪਣੀ ਪੰਜਾਬੀ ਦੀ ਟੀਚਰ ਮਨਜੀਤ ਮੈਡਮ, ਕਲਾਸ ਟੀਚਰ ਕ੍ਰਿਸ਼ਮਾ ਮੈਮ ਸਮੇਤ ਨੀਤੂ ਮੈਮ ਅਤੇ ਅੰਜੂ ਮੈਮ ਦੀ ਹਮੇਸ਼ਾ ਧੰਨਵਾਦੀ ਰਹਾਂਗੀ। ਇੰਗਲਿਸ਼ ਲੈਂਗੂਏਜ ਵਿਚ ਮੇਰਾ ਕਾਫ਼ੀ ਇੰਟਰਸਟ ਹੈ ਪਰ ਮੈਂ ਵੱਖ-ਵੱਖ ਖੇਤਰਾਂ ਨੂੰ ਵੀ ਐਕਸਪਲੋਰ ਕਰਨਾ ਚਾਹੁੰਦੀ ਹਾਂ। ਇਸ ਤੋਂ ਬਾਅਦ ਮੈਂ ਆਪਣੇ ਭਵਿੱਖ ਦੇ ਕਰੀਅਰ ਦੀ ਚੋਣ ਕਰ ਸਕਾਂਗੀ। ਪਾਪਾ ਮਨੀਸ਼ ਕੋਹਲੀ ਕੈਮਿਸਟ ਸ਼ਾਪ ਚਲਾਉਂਦੇ ਹਨ ਅਤੇ ਮੰਮੀ ਕਸ਼ਿਸ਼ ਘਰ ਸੰਭਾਲਦੀ ਹੈ। ਦੋਵਾਂ ਦਾ ਮਾਣ ਵਧਾ ਕੇ ਖੁਦ ਵੀ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਭਗਵੰਤ ਮਾਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ, ਛਕਿਆ ਜਲ

ਗਾਇਨੀਕਾਲੋਜਿਸਟ ਬਣ ਕੇ ਸਮਾਜ ਦੀ ਕਰਨੀ ਚਾਹੁੰਦੀ ਹਾਂ ਸੇਵਾ
ਜਨਤਾ ਸਕੂਲ ਜੰਡੂਸਿੰਘਾ ਦੇ ਅਧਿਆਪਕ ਜਗਰਾਜ ਸਿੰਘ ਅਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਅਧਿਆਪਕਾ ਕਮਲਪ੍ਰੀਤ ਕੌਰ ਦੀ ਧੀ ਹਰਸੀਰਤ ਕੌਰ ਪੰਨੂ ਨੇ ਐਲਾਨੇ ਨਤੀਜੇ ਵਿਚ 98.4 ਫ਼ੀਸਦੀ ਅੰਕ ਲੈ ਕੇ ਸਫ਼ਲਤਾ ਹਾਸਲ ਕੀਤੀ। ਸਮੈਸਟਰ-1 ਦੀ ਪ੍ਰੀਖਿਆ ਵਿਚ ਵੀ ਉਸ ਦੇ 97 ਫ਼ੀਸਦੀ ਅੰਕ ਸਨ। ਹਰਸੀਰਤ ਮੁਤਾਬਕ ਉਸ ਨੇ ਪ੍ਰੀਖਿਆ ਦੇ ਦਿਨਾਂ ਵਿਚ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ ਅਤੇ ਸਾਰਾ ਸਮਾਂ ਸਿਰਫ ਰਿਵੀਜ਼ਨ ਵਿਚ ਹੀ ਲਾ ਦਿੱਤਾ ਸੀ। ਭਵਿੱਖ ਵਿਚ ਉਹ ਗਾਇਨੀਕਾਲੋਜਿਸਟ ਬਣ ਕੇ ਇਕ ਸਫ਼ਲ ਡਾਕਟਰ ਵਜੋਂ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹ ਹੋਰ ਸੋਸ਼ਲ ਵਰਕ ਜ਼ਰੀਏ ਵੀ ਸਮਾਜ-ਸੇਵਾ ਦੇ ਕੰਮਾਂ ਵਿਚ ਰੁੱਝੀ ਰਹਿਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਸੇਂਟ ਜੋਸੇਫ਼ ਬੁਆਏਜ਼ ਸਕੂਲ ਦੇ ਹੋਣਹਾਰ ਵਿਦਿਆਰਥੀ ਹੋਏ ਸਨਮਾਨਿਤ
ਸੇਂਟ ਜੋਸੇਫ਼ ਬੁਆਏਜ਼ ਸਕੂਲ ਡਿਫੈਂਸ ਕਾਲੋਨੀ ਦੇ ਵਿਦਿਆਰਥੀ ਅਨੰਤ ਬੇਦੀ ਨੇ ਐਲਾਨੇ ਨਤੀਜੇ ਵਿਚ 97.6, ਸਚਿਨ ਮਿੱਤਲ ਨੇ 97, ਆਰੀਅਨ ਯਾਦਵ ਨੇ 96.4, ਅਰਚਿਤ ਵਰਮਾ ਨੇ 96.2, ਦਿਵਿਆਂਸ਼ੂ ਢੀਂਗਰਾ ਨੇ 96, ਹਰਸ਼ਿਤ ਸ਼ਰਮਾ ਨੇ 95.2, ਕੁੰਵਰ ਮਨਰਾਜ ਸਿੰਘ ਕਾਲੜਾ ਅਤੇ ਹਿਰਦਯੇਸ਼ ਸਿੰਘ ਨੇ 94.6, ਪਰਮ ਕਾਲੜਾ ਨੇ 94.4, ਗੁਨਤਾਸ ਸਿੰਘ ਅਤੇ ਕਾਰਤਿਕ ਅਰੋੜਾ ਨੇ 93.6, ਮਾਨਵ ਕਤਿਆਲ ਨੇ 93.2, ਹਰਸ਼ ਚੱਢਾ, ਗੁਰਵੰਸ਼ ਸਿੰਘ, ਪ੍ਰਤੀਕ ਗੁਪਤਾ ਅਤੇ ਹਾਰਦਿਕ ਦੂਆ ਨੇ 92.4, ਰਸ਼ਿਮ ਥਾਪਰ, ਅਭਿਸ਼ੇਕ ਸ਼ਰਮਾ ਅਤੇ ਕਾਰਤਿਕ ਸ਼ਰਮਾ ਨੇ 92, ਮ੍ਰਿਦੁਲ ਸਹਿਗਲ ਅਤੇ ਕ੍ਰਿਸ਼ ਅਗਰਵਾਲ ਨੇ 91.2. ਪ੍ਰਿਆਂਸ਼ੂ ਵਰਮਾਨੀ ਅਤੇ ਸ਼ਿਵਾਂਸ਼ ਨੇ 91, ਲਕਸ਼ੈ ਮਹਾਜਨ ਅਤੇ ਪਰਗੁਣ ਸੱਭਰਵਾਲ ਨੇ 90.8, ਕਰਨ ਸਹੋਤਾ, ਲਕਸ਼ਿਤ ਠਾਕੁਰ, ਸਕਸ਼ਮ ਸ਼ਰਮਾ, ਅਭਿਨਵ ਵਰਮਾ, ਕਾਵਿਆ ਤੇ ਪਰਮਵੀਰ ਸਿੰਘ ਨੇ 90.6, ਪਾਰਥ ਗੱਖਰ ਨੇ 90.4, ਨਵਜੋਤ ਸਿੰਘ, ਨੂਰਪ੍ਰੀਤ ਸਿੰਘ ਅਤੇ ਹਾਰਦਿਕ ਦੂਆ ਨੇ 90.2 ਅਤੇ ਹਰਸ਼ਲ ਬੱਧਣ ਨੇ 90 ਫ਼ੀਸਦੀ ਅੰਕ ਲੈ ਕੇ ਸਫਲਤਾ ਪ੍ਰਾਪਤ ਕੀਤੀ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਫਾਦਰ ਐਂਟਨੀ ਅਤੇ ਪ੍ਰਿੰਸੀਪਲ ਸਿਸਟਰ ਡੈਟੀ ਨੇ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ।

ਜਸਜੋਤ ਕੌਰ ਨੇ ਵਧਾਇਆ ਮਾਣ
ਸੇਂਟ ਜੋਸੇਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਜਸਜੋਤ ਕੌਰ ਨੇ ਉਕਤ ਪ੍ਰੀਖਿਆ ਿਵਚ 98 ਫੀਸਦੀ ਅੰਕ ਲੈ ਕੇ ਆਪਣੇ ਪਰਿਵਾਰ ਦਾ ਮਾਣ ਵਧਾਇਆ। ਆਪਣੀ ਮਾਤਾ ਜਤਿੰਦਰ ਕੌਰ ਨਾਲ ਜੇਤੂ ਚਿੰਨ੍ਹ ਬਣਾਉਂਦੀ ਜਸਜੋਤ ਕੌਰ।

ਇਹ ਵੀ ਪੜ੍ਹੋ: 3 ਪਿਸਤੌਲਾਂ ਤੇ 6 ਜ਼ਿੰਦਾ ਰੌਂਦ ਸਣੇ 1 ਨੌਜਵਾਨ ਗ੍ਰਿਫ਼ਤਾਰ, ਵੱਡੀ ਵਾਰਦਾਤ ਲਈ ਗੈਂਗਸਟਰਾਂ ਨੂੰ ਕਰਨੇ ਸੀ ਸਪਲਾਈ

ਦੁਰਵਾ ਗਰਗ ਨੇ ਹਾਸਲ ਕੀਤੇ 98.4 ਫ਼ੀਸਦੀ ਅੰਕ
ਸੇਂਟ ਜੋਸੇਫ਼ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੁਰਵਾ ਗਰਗ ਨੇ 98.4 ਫ਼ੀਸਦੀ ਅੰਕ ਲੈ ਕੇ ਸਫ਼ਲਤਾ ਹਾਸਲ ਕੀਤੀ। ਉਸ ਦਾ ਮੂੰਹ ਮਿੱਠਾ ਕਰਵਾਉਂਦੇ ਪਿਤਾ ਪਵਨ ਕੁਮਾਰ ਅਤੇ ਮਾਤਾ ਡਾ. ਅਲਕਾ।

ਦਿਵਯਾਂਸ਼ੀ ਧਵਨ ਨੂੰ ਮਿਲੇ 97.6 ਫ਼ੀਸਦੀ ਅੰਕ
ਸੇਂਟ ਜੋਸੇਫ਼ ਕਾਨਵੈਂਟ ਸਕੂਲ ਦੀ ਵਿਦਿਆਰਥਣ ਦਿਵਯਾਂਸ਼ੀ ਧਵਨ ਨੇ ਐਲਾਨੇ ਨਤੀਜੇ ਵਿਚ 97.6 ਫੀਸਦੀ ਅੰਕ ਹਾਸਲ ਕੀਤੇ। ਆਪਣੇ ਪਿਤਾ ਰਾਹੁਲ ਧਵਨ, ਮਾਤਾ ਨੀਤੂ ਧਵਨ ਅਤੇ ਦਾਦਾ ਜੀ ਨਾਲ ਦਿਵਯਾਂਸ਼ੀ।

ਅਨੰਤ ਬੇਦੀ ਨੇ ਹਾਸਲ ਕੀਤੇ 97.6 ਫ਼ੀਸਦੀ ਅੰਕ
ਸੇਂਟ ਜੋਸੇਫ ਬੁਆਏਜ਼ ਸਕੂਲ ਦੇ ਵਿਦਿਆਰਥੀ ਅਨੰਤ ਬੇਦੀ ਨੇ ਜਾਰੀ ਰਿਜ਼ਲਟ ਵਿਚ 97.6 ਫ਼ੀਸਦੀ ਅੰਕ ਹਾਸਲ ਕੀਤੇ। ਆਪਣੇ ਪਿਤਾ ਐਡਵੋਕੇਟ ਸੰਦੀਪ ਸਿੰਘ ਬੇਦੀ ਅਤੇ ਮਾਤਾ ਪ੍ਰੋਫ਼ੈਸਰ ਡਾ. ਉਬਿਕ ਨਾਲ ਜੇਤੂ ਚਿੰਨ੍ਹ ਬਣਾਉਂਦਾ ਅਨੰਤ।

ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri