ਮੁਸਲਿਮ ਬੱਚਿਆਂ ਨੇ ਮਦਰਸੇ ''ਚ ਫਹਿਰਾਇਆ ਤਿੰਰਗਾ

08/15/2017 3:09:24 PM

ਸਮਰਾਲਾ (ਗਰਗ) - ਦੇਸ਼ ਦੇ ਆਜ਼ਾਦੀ ਦਿਹਾੜੇ ਦੀ 71ਵੀਂ ਵਰ੍ਹੇਗੰਢ ਮੌਕੇ ਇਥੇ ਦੇ ਮਦਰਸੇ 'ਚ ਤਾਲੀਮ ਹਾਸਲ ਕਰ ਰਹੇ ਵੱਖ-ਵੱਖ ਸੂਬਿਆਂ ਦੇ ਮੁਸਲਿਮ ਬੱਚਿਆਂ ਵੱਲੋਂ ਭਾਰਤ ਦੀ ਅਜ਼ਾਦੀ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। 


ਇਸ ਮੌਕੇ ਵਿਸ਼ੇਸ਼ ਤੋਰ 'ਤੇ ਪੁੱਜੇ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਮਸੁਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਾਜੀ ਹੂਸੈਨ ਅਲੀ ਦੀ ਅਗਵਾਈ 'ਚ ਮਦਰਸੇ 'ਚ ਕੌਮੀ ਤਿੰਰਗਾ ਫਹਿਰਾਇਆ ਗਿਆ।ਇਸ ਦੌਰਾਨ ਮੁਸਲਿਮ ਬੱਚਿਆਂ ਵੱਲੋਂ ਕੌਮੀ ਤਰਾਨਾ ਪੇਸ਼ ਕਰਦੇ ਹੋਏ ਦੇਸ਼ ਦੀ ਅੰਖਡਤਾ ਅਤੇ ਏਕਤਾ ਦਾ ਸੰਕਲਪ ਲੈਂਦੇ ਹੋਏ ਅਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦਿਆਂ ਉਨ•ਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਆਗੂਆਂ ਡਾ. ਜਮੀਲ ਮੁਹੰਮਦ, ਮੁਹੰਮਦ ਤਾਹਿਰ, ਮੁਹੰਮਦ ਹਾਰੂਨ, ਮੁਹੰਮਦ ਲਾਲ ਹੂਸੈਨ, ਰਫ਼ੀਕ ਅਹਿਮਦ, ਹਾਫਿਜ ਤੋਸੀਫ਼, ਮੁਹੰਮਦ ਸਦੀਕ, ਬਰਕਤ ਅਲੀ, ਪ੍ਰਵੇਜ ਖਾਨ, ਅਮਜਦ ਅਲੀ ਅਤੇ ਅਬਦੁਲ ਗਨੀ ਆਦਿ ਨੇ ਕਿਹਾ ਕਿ ਅਨੇਕਾ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਭਾਰਤ ਦੀ ਅਜ਼ਾਦੀ ਦਾ ਅੱਜ ਅਸੀਂ ਸਾਰੇ ਨਿੱਘ ਮਾਣ ਰਹੇ ਹਾਂ ਅਤੇ ਦੇਸ਼ ਦੀ ਅੰਖਡਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ 'ਚ ਲੱਗੀਆਂ ਦੇਸ਼ ਵਿਰੋਧੀ ਤਾਕਤਾਂ ਦਾ ਮੁਸਲਿਮ ਭਾਈਚਾਰੇ ਸਮੇਤ ਦੇਸ਼ ਦਾ ਹਰ ਨਾਗਰਿਕ ਡੱਟ ਕੇ ਵਿਰੋਧ ਕਰੇਗਾ।