ਵਿਆਹ ਦੇ ਲਾਰੇ ''ਚ ਨਾਬਾਲਗਾ ਅਗਵਾ ਕਰ ਕੇ ਕੀਤਾ ਜਬਰ-ਜ਼ਨਾਹ

07/24/2017 4:46:12 AM

ਅੰਮ੍ਰਿਤਸਰ,   (ਜ. ਬ.)-   ਨਾਬਾਲਗ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਅਗਵਾ ਕਰਦਿਆਂ ਅਤੇ ਜਬਰ-ਜ਼ਨਾਹ ਕਰਨ ਦੀ ਮਿਲੀਭੁਗਤ ਕਰਨ ਵਾਲੇ 3 ਮੁਲਜ਼ਮਾਂ ਖਿਲਾਫ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਲੜਕੀ ਦੀ ਸ਼ਿਕਾਇਤ 'ਤੇ ਉਸ ਨੂੰ ਵਿਆਹ ਲਈ ਵਰਗਲਾ ਕੇ ਲਿਜਾਣ ਮਗਰੋਂ ਜੋਤੀ ਨਾਂ ਦੀ ਔਰਤ ਦੇ ਘਰ ਲਿਜਾ ਕੇ ਲਗਾਤਾਰ 2 ਦਿਨ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ਲਖਨ ਪੁੱਤਰ ਬੀਰੀ ਵਾਸੀ ਅਮਰੀਕ ਸਿੰਘ ਕਾਲੋਨੀ, ਭਾਵਨਾ ਤੇ ਜੋਤੀ ਵਾਸੀ ਗੁੰਮਟਾਲਾ ਕਾਲੋਨੀ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।