ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਹੋਣਗੀਆਂ ਪ੍ਰੈਕਟੀਕਲ ਕੰਪਾਰਟਮੈਂਟ ਪ੍ਰੀਖਿਆਵਾਂ

06/29/2023 10:14:31 PM

ਲੁਧਿਆਣਾ (ਵਿੱਕੀ)-ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਪ੍ਰੈਕਟੀਕਲ ਕੰਪਾਰਟਮੈਂਟ ਪ੍ਰੀਖਿਆ ਦੀ ਤਾਰੀਖ਼ ਐਲਾਨ ਦਿੱਤੀ ਹੈ। ਬੋਰਡ ਵੱਲੋਂ ਜਾਰੀ ਸੂਚਨਾ ਦੇ ਮੁਤਾਬਕ ਕਲਾਸ 10ਵੀਂ ਅਤੇ 12ਵੀਂ ਪ੍ਰੈਕਟੀਕਲ ਲਈ ਕੰਪਾਰਟਮੈਂਟ ਪ੍ਰੀਖਿਆ 6 ਤੋਂ 20 ਜੁਲਾਈ ਤੱਕ ਲਈ ਜਾਵੇਗੀ। 10ਵੀਂ ਅਤੇ 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆ ਵਿਚ 33 ਫੀਸਦੀ ਤੋਂ ਘੱਟ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਕੰਪਾਰਟਮੈਂਟ ਪ੍ਰੀਖਿਆ ਲਈ ਜਾਵੇਗੀ। ਹਾਲਾਂਕਿ ਇਸ ਵਿਚ ਵੀ ਪਾਸਿੰਗ ਮਾਰਕਸ ਨਾ ਮਿਲਣ ’ਤੇ ਵਿਦਿਆਰਥੀਆਂ ਨੂੰ ਫੇਲ੍ਹ ਐਲਾਨ ਦਿੱਤਾ ਜਾਵੇਗਾ। ਸੀ. ਬੀ. ਐੱਸ. ਈ. ਦੇ ਰੈਗੂਲਰ ਵਿਦਿਆਰਥੀਆਂ ਲਈ ਕੰਪਾਰਟਮੈਂਟ ਪ੍ਰੀਖਿਆ ਦਾ ਆਯੋਜਨ ਸਬੰਧਤ ਸਕੂਲ ਵਿਚ ਹੀ ਕੀਤਾ ਜਾਵੇਗਾ। ਪ੍ਰਾਈਵੇਟ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਥਿਊਰੀ ਐਗਜ਼ਾਮ ਲਈ ਤੈਅ ਕੀਤੇ ਕੇਂਦਰ ’ਤੇ ਹੀ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਕੈਨੇਡਾ ਦੀ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ

ਆਈ. ਸੀ. ਐੱਸ. ਈ. 10ਵੀਂ ਅਤੇ ਆਈ. ਐੱਸ. ਸੀ. 12ਵੀਂ ਦੀਆ ਕੰਪਾਰਟਮੈਂਟ ਪ੍ਰੀਖਿਆਵਾਂ 12 ਜੁਲਾਈ ਤੋਂ

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਵੱਲੋਂ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਪ੍ਰੀਖਿਆ ਲਈ ਆਈ. ਐੱਸ. ਸੀ. ਈ. ਅਤੇ ਆਈ. ਐੱਸ. ਸੀ. ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਕੰਪਾਰਟਮੈਂਟ ਪ੍ਰੀਖਿਆ ਲਈ ਆਈ. ਸੀ. ਐੱਸ. ਈ., ਆਈ. ਐੱਸ. ਸੀ. ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ ’ਤੇ ਜੁਲਾਈ ਦੇ ਪਹਿਲੇ ਹਫ਼ਤੇ ਮੁਹੱਈਆ ਹੋਣਗੇ। ਇਹ ਡੇਟਸ਼ੀਟ ਆਫੀਸ਼ੀਅਲ ਵੈੱਬਸਾਈਟ ’ਤੇ ਮੁਹੱਈਆ ਹੈ।

ਆਈ. ਸੀ. ਐੱਸ. ਈ. 10ਵੀਂ ਕੰਪਾਰਟਮੈਂਟ ਪ੍ਰੀਖਿਆ 12 ਅਤੇ 13 ਜੁਲਾਈ ਨੂੰ ਲਈ ਜਾਵੇਗੀ, ਜਦਕਿ ਆਈ. ਐੱਸ. ਸੀ. 12ਵੀਂ ਕੰਪਾਰਟਮੈਂਟ ਪ੍ਰੀਖਿਆ 12 ਤੋਂ 19 ਜੁਲਾਈ ਦਰਮਿਆਨ ਲਈ ਜਾਵੇਗੀ। ਆਈ. ਸੀ. ਐੱਸ. ਈ. 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਸਵੇਰ 11 ਵਜੇ ਸ਼ੁਰੂ ਹੋਵੇਗੀ, ਜਦਕਿ ਆਈ. ਐੱਸ. ਸੀ. 12ਵੀਂ ਦੀ ਕੰਪਾਰਟਮੈਟ ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਵਾਧੂ ਦਿੱਤੇ ਜਾਣਗੇ। ਇਸ ਤਰ੍ਹਾਂ ਕਲਾਸ 10ਵੀਂ ਅਤੇ 12ਵੀਂ ਲਈ ਪ੍ਰਸ਼ਨ ਪੱਤਰ ਵਿਦਿਆਰਥੀਆਂ ਨੂੰ ਲੜੀਵਾਰ ਸਵੇਰੇ 10.45 ਵਜੇ, ਦੁਪਹਿਰ 1.45 ਵਜੇ ਦਿੱਤਾ ਜਾਵੇਗਾ।

Manoj

This news is Content Editor Manoj