ਪੰਜਾਬ 'ਚ ਰਿਟਾਇਰ ਹੋਣ ਵਾਲੇ ਅਧਿਆਪਕਾਂ ਲਈ ਆਈ ਅਹਿਮ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

10/04/2023 10:24:33 AM

ਲੁਧਿਆਣਾ (ਵਿੱਕੀ) : ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ‘ਦਿ ਪੰਜਾਬ ਸਕੂਲ ਟੀਚਰਸ ਐਕਸਟੈਂਸ਼ਨ ਇਨ ਸਰਵਿਸ ਐਕਟ-2015’ ਲਾਗੂ ਕੀਤਾ ਗਿਆ ਸੀ ਤਾਂ ਕਿ ਸਕੂਲੀ ਬੱਚਿਆਂ ਦਾ ਵਿੱਦਿਅਕ ਸਾਲ ਖ਼ਰਾਬ ਨਾ ਹੋਵੇ। ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਸ ਐਕਟ ਤਹਿਤ 31 ਅਗਸਤ ਤੋਂ ਬਾਅਦ ਰਿਟਾਇਰ ਹੋਣ ਵਾਲੇ ਅਧਿਆਪਕਾਂ ਨੂੰ 31 ਮਾਰਚ ਤੱਕ ਦੀ ਸੇਵਾ ’ਚ ਵਾਧਾ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਦਾ Action ਪਲਾਨ, ਖਿੱਚੀ ਪੂਰੀ ਤਿਆਰੀ

ਇਸ ਐਕਟ ਤਹਿਤ ਪਹਿਲਾਂ ਵੀ ਉਨ੍ਹਾਂ ਪ੍ਰਿੰਸੀਪਲਾਂ ਨੂੰ ਸੇਵਾ ’ਚ ਵਾਧਾ ਦਿੱਤਾ ਗਿਆ ਹੈ, ਜੋ ਪ੍ਰਸ਼ਾਸਨਿਕ ਕਾਰਜਾਂ ਤੋਂ ਇਲਾਵਾ ਵਿੱਦਿਅਕ ਕਾਰਜ ਵੀ ਦੇਖਦੇ ਹਨ। ਸਰਕਾਰ ਵੱਲੋਂ ਜਾਰੀ ਪੱਤਰ ਮੁਤਾਬਕ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਵਿੱਦਿਅਕ ਸੈਸ਼ਨ ਦੌਰਾਨ ਜਦੋਂ ਪ੍ਰਿੰਸੀਪਲ ਸੇਵਾਮੁਕਤ ਹੋ ਜਾਂਦੇ ਹਨ ਤਾਂ ਬੱਚਿਆਂ ਦੀ ਸਿੱਖਿਆ ’ਤੇ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ 'ਚ ਪ੍ਰਿੰਸੀਪਲਾਂ ਦੇ ਲਗਭਗ 500 ਆਹੁਦੇ ਖ਼ਾਲੀ ਹਨ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ, ਵਿਜੀਲੈਂਸ ਨੇ ਕੱਸੀ ਕਮਰ

ਇਸ ਦੌਰਾਨ ਵਿਭਾਗ ’ਚ ਪ੍ਰਿੰਸੀਪਲਾਂ ਦੀ ਕਮੀ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਫ਼ੈਸਲਾ ਲਿਆ ਗਿਆ ਹੈ। ਉਕਤ ਐਕਟ ਤਹਿਤ ਜੋ ਪ੍ਰਿੰਸੀਪਲ 31 ਅਗਸਤ ਤੋਂ 28 ਜਨਵਰੀ ਵਿਚਕਾਰ ਸੇਵਾਮੁਕਤ ਹੋਣਗੇ ਤਾਂ ਆਪਸ਼ਨ ਦੇਣ ’ਤੇ ਉਹ 31 ਮਾਰਚ ਤੱਕ ਸੇਵਾ ਵਾਧੇ ਦੇ ਪਾਤਰ ਹੋਣਗੇ। ਚਾਹੇ ਉਨ੍ਹਾਂ ਵੱਲੋਂ ਸਕੂਲ ਵਿਚ ਪੀਰੀਅਡ ਲਗਾਏ ਜਾਂਦੇ ਹਨ ਜਾਂ ਨਹੀਂ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita