ਹੁਸ਼ਿਆਰਪੁਰ ’ਚ ਧੜੱਲੇ ਨਾਲ ਰਾਤ ਨੂੰ ਹੋ ਰਹੀ ਨਾਜਾਇਜ਼ ਮਾਈਨਿੰਗ, ਭਰੀਆਂ ਜਾਂਦੀਆਂ ਨੇ ਟਰਾਲੀਆਂ

06/17/2022 3:00:18 PM

ਹੁਸ਼ਿਆਰਪੁਰ— ਪੰਜਾਬ ਦੀ ਸਰਕਾਰ ਸੂਬੇ ’ਚ ਨਾਜਾਇਜ਼ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਸੂਬੇ ’ਚ ਹੁਣ ਗੈਰ-ਕਾਨੂੰਨੀ ਮਾਈਨਿੰਗ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਦਾਅਵਿਆਂ ਨੂੰ ਹੁਸ਼ਿਆਰਪੁਰ ਦਾ ਮਾਈਨਿੰਗ ਮਾਫ਼ੀਆ ਝੂਠਾ ਸਾਬਤ ਕਰ ਰਿਹਾ ਹੈ। ਇਥੇ ਜੋ ਨਾਜਾਇਜ਼ ਮਾਈਨਿੰਗ ਦਿਨ ਦੇ ਸਮੇਂ ਹੁੰਦੀ ਸੀ ਉਹ ਹਣ ਰਾਤ ਦੇ ਸਮੇਂ ਹੋ ਰਹੀ ਹੈ। ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਛਾਬਣੀ ਕਲਾਂ ਦੇ ਨਾਲ ਲੱਗਦੇ ਚੋਅ ’ਚੋਂ ਰਾਤ ਨੂੰ ਕਈ ਦਰਜਨ ਟਰਾਲੀਆਂ ਨਾਜਾਇਜ਼ ਰੂਪ ਨਾਲ ਰੇਤਾ ਭਰੀ ਜਾ ਰਹੀ ਹੈ।

ਉਕਤ ਮਾਫ਼ੀਆ ਦੀ ਰੇਤ ਦੀ ਟਰਾਲੀ ਦਾ ਮੁੱਲ ਤਾਂ ਆਮ ਜਨਤਾ ਲਈ ਸਹੀ ਹੈ ਪਰ ਇਸ ਨਾਲ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਸਬੰਧ ’ਚ ਡੀ. ਐੱਸ. ਪੀ. ਸਿਟੀ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਅੱਜ ਹੀ ਰਾਤ ਨੂੰ ਰੇਡ ਕਰਕੇ ਖਣਨ ਮਾਫ਼ੀਆ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਡੀ. ਸੀ. ਸੰਦੀਪ ਹੰਸ ਦਾ ਕਹਿਣਾ ਹੈ ਕਿ ਜਲਦੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਉਕਤ ਥਾਂ ਤੋਂ ਇਕ ਰਾਤ ’ਚ ਕਰੀਬ 50 ਤੋਂ 100 ਟਰਾਲੀਆਂ ਭਰੀਆਂ ਜਾਂਦੀਆਂ ਹਨ। 

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਸੂਤਰਾਂ ਮੁਤਾਬਕ ਉਕਤ ਜਗ੍ਹਾ ’ਚੋਂ ਇਕ ਰਾਤ ’ਚ ਕਰੀਬ 50 ਤੋਂ 100 ਟਰਾਲੀਆਂ ਭਰੀਆਂ ਜਾਂਦੀਆਂ ਹਨ। ਦਿਨ ’ਚ ਇਹ ਰੇਤ ਮਾਫ਼ੀਆ ਪਹਿਲਾਂ ਜ਼ਮੀਨ ਉਪਰ ਪਰਤ, ਜਿਸ ’ਤੇ ਝਾੜੀਆਂ ਉੱਗੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਰਾਤ ਨੂੰ ਉਸੇ ਥਾਂ ਤੋਂ ਰੇਤਾ ਭਰੀ ਜਾਂਦੀ ਹੈ। ਮਾਫ਼ੀਆ ਨੇ ਉਥੇ 10 ਤੋਂ 17 ਫੁੱਟ ਤੱਕ ਰੇਤ ਚੋਰੀ ਕੀਤੀ ਹੈ। ਇਸ ਦੇ ਨਾਲ-ਨਾਲ ਰੇਤ ਮਾਫ਼ੀਆ ਨਾਲ ਲੱਗਦੇ ਬੰਨ੍ਹ ਲਈ ਵੀ ਖ਼ਤਰਾ ਪੈਦਾ ਕਰ ਰਹੇ ਹਨ। ਇਕ ਥਾਂ ਤੋਂ ਬੰਨ੍ਹ ਟੁੱਟ ਚੁੱਕਾ ਹੈ। 

ਇਹ ਵੀ ਪੜ੍ਹੋ: ਯਾਤਰੀਆਂ ਲਈ ਰਾਹਤ ਦੀ ਖ਼ਬਰ, ਮੁੜ ਪਟੜੀ ’ਤੇ ਦੌੜਣਗੀਆਂ ਕੋਰੋਨਾ ਕਾਲ ਤੋਂ ਬੰਦ ਪਈਆਂ ਟਰੇਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri