100-100 ਮਰਲੇ ’ਚ ਬਣਾਏ ਜਾ ਰਹੇ ਹਨ ਨਾਜਾਇਜ਼ ਫਾਰਮ ਹਾਊਸ, ਨਿਗਮ ਨੇ 2 ਦਾ ਰੋਕਿਆ ਨਿਰਮਾਣ​​​​​​​

02/20/2024 10:17:00 AM

ਜਲੰਧਰ (ਖੁਰਾਣਾ) – ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਸਪੱਸ਼ਟ ਚਿਤਾਵਨੀ ਜਾਰੀ ਕੀਤੀ ਹੋਈ ਹੈ ਕਿ ਹੁਣ ਪੰਜਾਬ ਵਿਚ ਕਿਸੇ ਨੂੰ ਵੀ ਨਾਜਾਇਜ਼ ਕਾਲੋਨੀ ਕੱਟਣ ਨਹੀਂ ਦਿੱਤੀ ਜਾਵੇਗੀ ਪਰ ਹਾਲਾਤ ਇਹ ਹਨ ਕਿ ਜਲੰਧਰ ਦੇ ਕਾਲੋਨਾਈਜ਼ਰਾਂ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਮੰਨਣ ਤੋਂ ਲਗਭਗ ਇਨਕਾਰ ਕਰ ਦਿੱਤਾ ਹੈ।

ਅੱਜ ਵੀ ਮਿੱਠਾਪੁਰ-ਖਾਂਬਰਾ ਇਲਾਕੇ ਵਿਚ ਸ਼ਰੇਆਮ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਸ ਨਾਲ ਸਰਕਾਰੀ ਰੈਵੇਨਿਊ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਇਲਾਕੇ ਵਿਚ ਜਲੰਧਰ ਐਨਕਲੇਵ ਤੋਂ ਜਿਹੜੀ ਸੜਕ ਮਿੱਠਾਪੁਰ ਰੋਡ ਤੋਂ ਹੁੰਦੇ ਹੋਏ ਪਿੰਡ ਖਾਂਬਰਾ ਵੱਲ ਜਾਂਦੀ ਹੈ, ਉਥੇ ਸੜਕ ਕੰਢੇ ਸ਼ਰੇਆਮ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ।

ਇਹ ਵੀ ਪੜ੍ਹੋ :    ਪਾਸਪੋਰਟ ਅਫਸਰ ਰਿਸ਼ਵਤਖੋਰੀ ਦਾ ਮਾਮਲਾ, CBI ਨੇ RPO ਅਨੂਪ ਸਿੰਘ ਦੇ ਘਰੋਂ ਬਰਾਮਦ ਕੀਤੇ ਅਹਿਮ ਦਸਤਾਵੇਜ਼

ਇਥੇ ਮਿੱਟੀ ਦੀ ਸੜਕ ਬਣਾ ਲਈ ਗਈ ਹੈ ਅਤੇ ਸੀਵਰ ਸਿਸਟਮ ਪਾਏ ਜਾਣ ਦੀ ਤਿਆਰੀ ਹੈ। ਕਾਲੋਨਾਈਜ਼ਰ ਨੇ ਉਥੇ ਪਲਾਟ ਤਕ ਵੇਚਣੇ ਸ਼ੁਰੂ ਕਰ ਦਿੱਤੇ ਹਨ। ਇਸ ਨਾਜਾਇਜ਼ ਕਾਲੋਨੀ ਦੀਆਂ ਵਧੇਰੇ ਸੜਕਾਂ 22 ਫੁੱਟ ਦੀਆਂ ਰੱਖੀਆਂ ਗਈਆਂ ਹਨ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਿਦਨਾਂ ਵਿਚ ਇਥੇ ਸਲੱਮ ਆਬਾਦੀ ਡਿਵੈੱਲਪ ਹੋ ਸਕਦੀ ਹੈ। ਇਸ ਨਾਜਾਇਜ਼ ਕਾਲੋਨੀ ਬਾਰੇ ਨਿਗਮ ਵਿਚ ਵੀ ਸ਼ਿਕਾਇਤ ਦਰਜ ਹੈ।

ਖਾਂਬਰਾ ਇਲਾਕੇ ਵਿਚ ਹੀ ਇਨ੍ਹੀਂ ਦਿਨੀਂ ਸ਼ਰੇਆਮ 100-100, 50-50 ਮਰਲੇ ਦੇ ਫਾਰਮ ਹਾਊਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਲ ਕਰੋੜਾਂ ਰੁਪਏ ਵਿਚ ਹੈ ਪਰ ਉਨ੍ਹਾਂ ਵਿਚੋਂ ਵਧੇਰੇ ਨਾਜਾਇਜ਼ ਹਨ। ਨਗਰ ਨਿਗਮ ਦੀ ਇਕ ਟੀਮ ਨੇ ਅੱਜ ਏ. ਟੀ. ਪੀ. ਸੁਖਦੇਵ ਵਸ਼ਿਸ਼ਟ, ਇੰਸ. ਵਰਿੰਦਰ ਕੌਰ, ਕਮਲ ਭਾਨ ਅਤੇ ਹਨੀ ਥਾਪਰ ਦੀ ਅਗਵਾਈ ਵਿਚ ਉਸਾਰੀ ਅਧੀਨ 2 ਫਾਰਮ ਹਾਊਸ ਚੈੱਕ ਕੀਤੇ।

ਇਹ ਵੀ ਪੜ੍ਹੋ :     ਦਿੱਲੀ-NCR ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਤੂਫਾਨ ਤੇ ਮੀਂਹ ਨਾਲ ਬਦਲੇਗਾ ਮੌਸਮ

ਇਨ੍ਹਾਂ ਵਿਚੋਂ ਇਕ ਫਾਰਮ ਹਾਊਸ ਗੁਰਦੀਪ ਸਿੰਘ ਐਗਰੋ ਫਾਰਮ ਨੇੜੇ ਤਿਆਰ ਕੀਤਾ ਜਾ ਰਿਹਾ ਸੀ ਅਤੇ ਦੂਜਾ ਗਲੈਨਮੋਰ ਕਾਲੋਨੀ ਨੇੜੇ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਹੀ ਫਾਰਮ ਹਾਊਸਾਂ ਦਾ ਕੋਈ ਨਕਸ਼ਾ ਪਾਸ ਨਹੀਂ ਹੈ ਅਤੇ ਉਥੇ ਹਜ਼ਾਰਾਂ ਫੁੱਟ ਨਿਰਮਾਣ ਕੀਤਾ ਜਾ ਚੁੱਕਾ ਹੈ। ਉਥੇ ਨਿਰਮਾਣ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਅਤੇ ਦਸਤਾਵੇਜ਼ ਤਲਬ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਇਸੇ ਟੀਮ ਨੇ ਕੁਝ ਦਿਨ ਪਹਿਲਾਂ ਭੱਟੀ ਕੋਲਡ ਸਟੋਰ ਅਲੀਪੁਰ ਨੇੜੇ ਨਾਜਾਇਜ਼ ਢੰਗ ਨਾਲ ਬਣ ਰਹੇ ਇਕ ਫਾਰਮ ਹਾਊਸ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਮਾਲਕ ਵੱਲੋਂ ਹੁਣ 11 ਲੱਖ ਰੁਪਏ ਤੋਂ ਵੱਧ ਰਾਸ਼ੀ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਕਰਵਾਈ ਜਾ ਰਹੀ ਹੈ। ਹੁਣ ਦੇਖਣਾ ਹੈ ਕਿ ਜੇਕਰ ਇਹ ਦੋਵੇਂ ਫਾਰਮ ਹਾਊਸ ਨਾਜਾਇਜ਼ ਪਾਏ ਜਾਂਦੇ ਹਨ ਤਾਂ ਇਸ ਨਾਲ ਨਿਗਮ ਨੂੰ ਕਿੰਨਾ ਰੈਵੇਨਿਊ ਪ੍ਰਾਪਤ ਹੋਵੇਗਾ।

ਇਹ ਵੀ ਪੜ੍ਹੋ :    ਗੁੰਡਾਗਰਦੀ ਦਾ ਨੰਗਾ ਨਾਚ, ਘਰ ਅੰਦਰ ਦਾਖ਼ਲ ਹੋ ਜੋੜੇ 'ਤੇ ਕੀਤਾ ਹਮਲਾ, ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur