ਰਾਜਪੁਰਾ 'ਚ ਨਾਜਾਇਜ਼ ਸ਼ਰਾਬ ਤਿਆਰ ਕਰਨ ਦਾ ਧੰਦਾ ਬੇਪਰਦ, ਵੱਡੀ ਗਿਣਤੀ 'ਚ ਸਮਾਨ ਬਰਾਮਦ (ਤਸਵੀਰਾਂ)

12/09/2020 10:52:42 AM

ਪਟਿਆਲਾ (ਬਲਜਿੰਦਰ) : ਆਬਕਾਰੀ ਮਹਿਕਮੇ ਪੰਜਾਬ ਅਤੇ ਆਬਕਾਰੀ ਪੁਲਸ ਨੇ ਬੀਤੀ ਦੇਰ ਸ਼ਾਮ ਪੰਜਾਬ ਸਰਕਾਰ ਦੇ ਆਪਰੇਸ਼ਨ ਰੈੱਡ ਰੋਜ਼ ਤਹਿਤ ਇੱਕ ਵੱਡੀ ਅਤੇ ਅਹਿਮ ਕਾਰਵਾਈ ਕਰਦਿਆਂ ਰਾਜਪੁਰਾ ਬਾਈਪਾਸ ਵਿਖੇ ਸਕਾਲਰ ਪਬਲਿਕ ਸਕੂਲ ਦੇ ਸਾਹਮਣੇ ਇੱਕ ਗੋਦਾਮ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਨਜ਼ਾਇਜ਼ ਦੇਸੀ ਸ਼ਰਾਬ ਦੇ ਬਾਟਲਿੰਗ ਪਲਾਂਟ ਨੂੰ ਬੇਪਰਦ ਕੀਤਾ ਗਿਆ। ਆਬਕਾਰੀ ਪੁਲਸ ਨੇ 2 ਲੋਕਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਟਾਂਡਾ 'ਚ ਦਿਨ ਚੜ੍ਹਦਿਆਂ ਹੀ ਵਾਪਰਿਆ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ (ਤਸਵੀਰਾਂ)

ਆਬਕਾਰੀ ਮਹਿਕਮੇ ਦੇ ਵਧੀਕ ਕਮਿਸ਼ਨਰ ਆਬਕਾਰੀ ਨਵਦੀਪ ਭਿੰਡਰ ਦੀ ਨਿਗਰਾਨੀ ਹੇਠ ਅਤੇ ਜੁਆਇੰਟ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ, ਏ. ਆਈ. ਜੀ. ਆਬਕਾਰੀ ਤੇ ਕਰ ਏ. ਪੀ. ਐਸ. ਘੁੰਮਣ, ਐਸ. ਪੀ. ਪ੍ਰੀਤੀਪਾਲ ਸਿੰਘ ਅਤੇ ਉਪ ਕਮਿਸ਼ਨਰ ਆਬਕਾਰੀ ਪਟਿਆਲਾ ਜ਼ੋਨ ਰਾਜਪਾਲ ਸਿੰਘ ਖਹਿਰਾ 'ਤੇ ਆਧਾਰਿਤ ਟੀਮ ਦੀ ਸਾਂਝੀ ਅਗਵਾਈ ਹੇਠ ਕੀਤੀ ਇਸ ਕਾਰਵਾਈ ਤਹਿਤ ਈ. ਐਨ. ਏ. (ਐਕਸਟਰਾ ਨਿਊਟਰਲ ਈਥਾਨੋਲ) ਨਾਲ ਭਰਿਆ (20 ਹਜ਼ਾਰ ਲੀਟਰ) ਟੈਂਕਰ, ਪੰਜਾਬ ਰਸੀਲਾ ਸੰਤਰਾ ਮਾਰਕਾ ਦੇਸ਼ੀ ਸ਼ਰਾਬ ਕਰੀਬ 43 ਪੇਟੀਆਂ ਤਿਆਰ ਜਾਅਲੀ ਸ਼ਰਾਬ, ਲੇਬਲਜ਼, ਢੱਕਣ ਤੇ ਸੀਲਿੰਗ ਮਸ਼ੀਨ ਆਦਿ ਸਾਜ਼ੋ-ਸਮਾਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 'ਵਿਧਾਇਕ' ਨੇ ਕਿਸਾਨ ਅੰਦੋਲਨ ਲਈ ਕੀਤੇ 3 ਵੱਡੇ ਐਲਾਨ, ਬਾਕੀ ਆਗੂ ਵੀ ਲੈਣ ਸੇਧ

ਇਸ ਮੌਕੇ ਸਹਾਇਕ ਕਮਿਸ਼ਨਰ ਆਬਕਾਰੀ ਪਟਿਆਲਾ ਇੰਦਰਜੀਤ ਨਾਗਪਾਲ, ਆਬਕਾਰੀ ਅਫ਼ਸਰ ਪਟਿਆਲਾ ਹਰਜੋਤ ਸਿੰਘ, ਆਬਕਾਰੀ ਇੰਸਪੈਕਟਰ ਲਖਮੀਰ ਚੰਦ ਸਮੇਤ ਆਬਕਾਰੀ ਤੇ ਪੁਲਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਜਾਇਜ਼ ਫੈਕਟਰੀ 'ਚੋਂ ਇੱਕ ਟੈਂਕੀ, ਜਿਸ 'ਚ ਤਿਆਰ ਸ਼ਰਾਬ ਅਤੇ ਹੋਰ ਸਾਜੋ-ਸਮਾਨ ਵੀ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਦਿਪੇਸ਼ ਗਰੋਵਰ ਵਾਸੀ ਰਾਜਪੁਰਾ ਅਤੇ ਕਾਰਜ ਸਿੰਘ ਵਾਸੀ ਸਮਸ਼ਪੁਰ ਸ਼ਾਮਲ ਹਨ, ਜਦੋਂ ਕਿ ਹਰਦੀਪ ਸਿੰਘ ਬਚੀ ਡਰਾਈਵਰ ਫਰਾਰ ਹੋ ਗਿਆ। 

ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਨਾਂਹ ਤੋਂ ਬਾਅਦ 'ਕਾਂਗਰਸ' ਨੇ ਖੇਡਿਆ ਨਵਾਂ ਦਾਅ, ਵੱਡੇ ਨੇਤਾ ਪੁੱਜ ਰਹੇ 'ਪੰਜਾਬ

ਜੁਆਇੰਟ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ, ਏ. ਆਈ. ਜੀ. ਆਬਕਾਰੀ ਤੇ ਕਰ ਪੁਲਸ ਏ. ਪੀ. ਐਸ. ਘੁੰਮਣ ਅਤੇ ਐਸ. ਪੀ. ਪ੍ਰੀਤੀਪਾਲ ਸਿੰਘ ਨੇ ਦੱਸਿਆ ਕਿ ਇਸ ਗੋਦਾਮ ਬਾਰੇ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ 'ਤੇ ਉਨ੍ਹਾਂ ਨੇ ਛਾਪੇਮਾਰੀ ਕਰਕੇ ਇਸ ਗੋਦਾਮ 'ਚ ਚੱਲ ਰਹੇ ਇਸ ਨਾਜਾਇਜ਼ ਸ਼ਰਾਬ ਤਿਆਰ ਕਰਨ ਦੇ ਧੰਦੇ ਨੂੰ ਬੇਪਰਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਸੂਬੇ 'ਚੋਂ ਨਾਜ਼ਾਇਜ਼ ਸ਼ਰਾਬ ਤਿਆਰ ਕਰਨ ਦੇ ਕਾਲੇ ਧੰਦੇ ਨੂੰ ਜੜ੍ਹੋਂ ਪੁੱਟਣ ਲਈ ਆਬਕਾਰੀ ਮਹਿਕਮੇ ਅਤੇ ਆਬਕਾਰੀ ਪੁਲਸ ਵੱਲੋਂ ਆਪਰੇਸ਼ਨ ਰੈਡ ਰੋਜ਼ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅਜਿਹੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜਿਸ ਵੱਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਸਮੇਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦੂਬੇ ਤੇ ਘੁੰਮਣ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ 'ਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀਂ ਥਾਣਾ ਸਿਟੀ ਰਾਜਪੁਰਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
 

ਨੋਟ : ਰਾਜਪੁਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਹੋਣ ਸਬੰਧੀ ਦਿਓ ਆਪਣੀ ਰਾਏ


 

Babita

This news is Content Editor Babita