ਜੇਕਰ ਸੁਖਬੀਰ ਬਾਦਲ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਸਾਫ ਸੁਥਰੀ ਚੋਣ ਲੜਨ : ਘੁਬਾਇਆ

05/25/2019 6:25:08 AM

ਜਲਾਲਾਬਾਦ, (ਟਿੰਕੂ ਨਿਖੰਜ)— ਲੋਕ ਸਭਾ ਹਲਕਾ ਫਿਰੋਜਪੁਰ ਤੋਂ  ਅਲਾਏ ਗਏ ਨਤੀਜੀਆ ਨੂੰ ਲੈ ਕੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਨਾਲ ਹਰੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਜੱਦੀ ਪਿੰਡ ਘੁਬਾਇਆ ਵਿਖੇ ਜਗਬਾਣੀ ਟੀਮ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਲੰਬੇ ਹੱਥੀ ਲੈਦਿਆਂ ਹੋਇਆ ਆਖਿਆ ਕਿ ਜੇਕਰ ਸੁਖਬੀਰ ਬਾਦਲ ਨੇ ਮਾਂ ਦਾ ਦੁੱਧ ਪੀਤਾ ਹੈ ਸਾਫ ਸੁਥਰੀ ਚੋਣ ਕਰਵਾ ਲਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।

ਘੁਬਾਇਆ ਨੇ ਕਿਹਾ ਕਿ ਈ.ਵੀ.ਐਮ ਮਸ਼ੀਨਾਂ ਦੀ ਹੇਰਾਫੇਰੀ ਨਾਲ ਸੁਖਬੀਰ ਸਿੰਘ ਬਾਦਲ ਨੇ ਵੱਡੀ ਲੀਡ ਪ੍ਰਾਪਤ ਕੀਤੀ ਹੈ। ਘੁਬਾਇਆ ਨੇ ਆਖਿਆ ਕਿ ਹਰੇਕ ਥੂਥ 'ਤੇ 37 /54 ਦੇ ਮਾਰਜ਼ਨ ਨਾਲ ਹੀ ਵੋਟਾਂ ਨਿਕਲੀਆ ਹਨ, ਜੇਕਰ ਮੇਰੀਆ ਵੋਟਾਂ ਦੀ ਗਿਣਤੀ ਕੀਤੀ ਜਾਵੇ ਤਾਂ ਮੈਨੂੰ ਪਿਛਲੀ ਚੋਣਾਂ ਦੌਰਾਨ ਪ੍ਰਤੀਸ਼ਤ ਦੇ ਹਿਸਾਬ ਨਾਲ ਵੋਟ ਵੱਧੀ ਹੈ। ਘੁਬਾਇਆ ਨੇ ਕਿਹਾ ਕਿ ਇਨ੍ਹਾਂ ਨੂੰ ਮੋਦੀ ਵੱਲੋਂ ਹਰੀ ਝੰਡੀ ਮਿਲਣ ਤੇ ਹੀ ਇਲੈਕਸ਼ਨ ਲੜਨ ਦੀ ਹਿਮੰਤ ਕੀਤੀ ਹੈ। ਘੁਬਾਇਆ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਰਿੰਦੇ ਪਹਿਲਾ ਹੀ 2 ਲੱਖ ਲੀਡ 'ਤੇ ਜਿੱਤ ਕਰਨ ਦੇ ਦਾਅਵੇ ਕਰ ਰਹੇ ਸੀ ਜੋ ਕਿ ਇਨ੍ਹਾਂ ਦੀ ਪਹਿਲਾ ਹੀ ਈ.ਵੀ.ਐਮ ਮਸ਼ੀਨਾਂ ਨੂੰ ਲੈ ਕੇ ਸੈਟਿੰਗ ਹੋ ਚੁੱਕੀ ਸੀ। ਘੁਬਾਇਆ ਨੂੰ ਕਾਂਗਰਸ ਆਗੂਆਂ ਵੱਲੋਂ ਵਿਰੋਧਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀ ਆਗੂ ਮੇਰੇ ਨਾਲ ਪਹਿਲਾ ਤੋਂ ਹੀ ਵਿਰੋਧਤਾ ਕਰ ਰਹੇ ਸਨ ਅਤੇ ਉਨ੍ਹਾਂ ਨੇ  ਅੰਦਰ ਖਾਤੇ ਮੇਰੀ ਵਿਰੋਧਤਾ ਕੀਤੀ ਹੈ । ਪਰ ਵਿਰੋਧਤਾ ਹੋਣ ਦੇ ਬਵਾਜ਼ੂਦ ਵੀ ਲੋਕਾਂ ਦਾ ਸਮਰਥਨ ਮੇਰੇ ਨਾਲ ਸੀ ਅਤੇ ਹੁਣ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਮੈ ਅੱਜ ਵੀ ਜਿੱਤ ਪ੍ਰਾਪਤ ਕਰਾਗਾਂ। ਇਸ ਮੇਕ ਉਨ੍ਹਾਂ ਦੇ ਗ੍ਰਹਿ ਵਿਖੇ ਵੱਖ-ਵੱਖ ਪਿੰਡਾਂ ਦੇ ਵਰਕਰ ਅਤੇ ਸਮਰਥਕ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ।

Arun chopra

This news is Content Editor Arun chopra