ਮਾਮਲਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਦਾ, ਧਰਨੇ ਦੌਰਾਨ ਭੁੱਖ-ਹੜਤਾਲ ''ਤੇ ਬੈਠੇ ਲੋਕ

09/04/2019 2:40:52 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸੇ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਰਵਿਦਾਸ ਭਾਈਚਾਰੇ ਦੇ ਲੋਕਾਂ, ਬਹੁਜਨ ਸਮਾਜ ਪਾਰਟੀ ਅਤੇ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ 'ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਮੰਦਰ ਤੋੜਨ ਦੇ ਵਿਰੋਧ 'ਚ ਸੰਤ ਸਮਾਜ ਅਤੇ ਬਹੁਜਨ ਸਮਾਜ ਫਰੰਟ ਪੰਜਾਬ ਵਲੋਂ ਸੂਬੇ ਭਰ 'ਚ ਸ਼ੁਰੂ ਕੀਤੇ ਗਏ ਰੋਸ ਦੇ ਤਹਿਤ ਲੋਕ ਦੂਜੇ ਦਿਨ ਵੀ ਸਥਾਨਕ ਡੀ. ਸੀ. ਦਫ਼ਤਰ ਮੂਹਰੇ ਧਰਨਾ ਲਗਾ ਕੇ ਭੁੱਖ-ਹੜਤਾਲ 'ਤੇ ਬੈਠੇ ਰਹੇ। ਧਰਨੇ ਦੌਰਾਨ ਕੀਤੀ ਜਾ ਰਹੀ ਭੁੱਖ-ਹੜਤਾਲ 'ਤੇ ਜਗਦੇਵ ਅਲਾਰਮ, ਮਦਨ ਸਿੰਘ ਜੀ ਆਰੇ ਵਾਲੇ, ਗਿਆਨ ਸਿੰਘ ਪਾਂਧੀ ਸਾਬਕਾ ਐੱਮ. ਸੀ, ਬਲਜਿੰਦਰ ਸਿੰਘ ਅਤੇ ਸਰੂਪ ਚੰਦ ਬੈਠੇ ਹੋਏ ਹਨ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕੇ ਸਰਕਾਰ ਇਹ ਨਾ ਸਮਝੇ ਕੇ ਅਸੀਂ ਭੁੱਖ ਹੜਤਾਲ ਤੱਕ ਹੀ ਸੀਮਤ ਹਾਂ ਅਤੇ ਜੇਕਰ ਲੋੜ ਪਈ ਤਾਂ ਆਪਣੇ ਰਹਿਬਰਾਂ ਤੇ ਸਮਾਜ ਪਿੱਛੇ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਤੇ ਧਰਨਾ 7 ਸਤੰਬਰ ਤੱਕ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਜੇਕਰ ਸਰਕਾਰ ਨੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਰ ਓਸੇ ਥਾਂ 'ਤੇ ਮੁੜ ਨਾ ਉਸਾਰਿਆ ਤਾਂ ਸੰਤ ਸਮਾਜ ਤੇ ਬਹੁਜਨ ਸਮਾਜ ਫਰੰਟ ਵਲੋਂ ਜੋ ਹੁਕਮ ਜਾਰੀ ਕੀਤੇ ਜਾਣਗੇ, ਉਨ੍ਹਾਂ ਮੁਤਾਬਕ ਇਸ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
 

rajwinder kaur

This news is Content Editor rajwinder kaur