ਕਰੋੜਾਂ ਦੀਆਂ ਗ੍ਰਾਂਟਾਂ ਜਲਦ ਦੇਣ ਦਾ ਐਲਾਨ ਕਰਨ ''ਤੇ ਹੁੰਦਲ ਨੇ ਸਿੱਧੂ ਨਾਲ ਕੀਤੀ ਮੁਲਾਕਾਤ

09/16/2017 6:37:34 AM

ਅੰਮ੍ਰਿਤਸਰ, (ਕਮਲ)- ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਨਵਦੀਪ ਸਿੰਘ ਹੁੰਦਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਵੇਰਕਾ ਮਿਲੇ ਤੇ ਕੈਬਨਿਟ ਮੰਤਰੀ ਸਿੱਧੂ ਵੱਲੋਂ ਮੂਧਲ, ਵੱਲ੍ਹਾ ਤੇ ਵੇਰਕਾ ਲਈ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਲਦ ਦੇਣ ਦਾ ਐਲਾਨ ਕਰਨ 'ਤੇ ਧੰਨਵਾਦ ਕਰਦਿਆਂ ਵੇਰਕਾ 'ਚ ਚੱਲ ਰਹੇ ਵਿਕਾਸ ਕੰਮਾਂ ਤੇ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਸਾਡੇ ਹਲਕੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਜਲਦ ਹੱਲ ਹੋ ਜਾਣਗੀਆਂ ਤੇ ਵੱਲ੍ਹਾ, ਵੇਰਕਾ ਤੇ ਮੂਧਲ ਨੂੰ ਸ਼ਹਿਰ ਦੀਆਂ ਸਭ ਸੁੱਖ-ਸਹੂਲਤਾਂ ਮਿਲਣਗੀਆਂ। ਉਨ੍ਹਾਂ ਬਲਾਕ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਹੁੰਦਲ ਨੂੰ ਹੋਰ ਵੱਧ-ਚੜ੍ਹ ਕੇ ਪਾਰਟੀ ਤੇ ਲੋਕ ਸੇਵਾ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜ਼ਿਲਾ ਕਾਂਗਰਸ ਦੇ ਜਨਰਲ ਸਕੱਤਰ ਕਮਲਬੀਰ ਸਿੰਘ ਬਬਲੂ ਹੁੰਦਲ, ਮਨਪ੍ਰੀਤ ਸਿੰਘ ਵੇਰਕਾ, ਬਾਊ ਵਿਜੇ ਕੁਮਾਰ, ਸਰਦਾਰੀ ਲਾਲ, ਸਵਿੰਦਰ ਸਿੰਘ ਆਦਿ ਬਲਾਕ ਕਾਂਗਰਸ ਦੇ ਅਹੁਦੇਦਾਰ ਵੀ ਮੌਜੂਦ ਸਨ।