ਐੱਚ. ਐੱਸ. ਫੂਲਕਾ ਵਲੋਂ ''ਸਿੱਖ ਸੇਵਕ ਸੰਗਠਨ'' ਦਾ ਐਲਾਨ

01/09/2019 7:11:35 PM

ਨਵੀਂ ਦਿੱਲੀ\ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਤੋਂ ਬਾਅਦ ਵੱਖਰਾ ਸੰਗਠਨ ਬਣਾਉਣ ਦੀ ਗੱਲ ਆਖਣ ਵਾਲੇ ਐੱਚ. ਐੱਸ. ਫੂਲਕਾ ਨੇ ਇਸ ਸੰਗਠਨ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਹੈ। ਫੂਲਕਾ ਨੇ ਇਸ ਸੰਗਠਨ ਨੂੰ 'ਸਿੱਖ ਸੇਵਕ ਸੰਗਠਨ' ਦਾ ਨਾਂ ਦਿੱਤਾ ਹੈ। ਫੂਲਕਾ ਨੇ ਬੀਤੇ ਦਿਨੀਂ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਕੇ ਵੱਖਰਾ ਸੰਗਠਨ ਬਣਾਉਣ ਦਾ ਐਲਾਨ ਕੀਤਾ ਸੀ। ਭਾਵੇਂ ਫੂਲਕਾ ਨੇ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਸੀ ਦੱਸਿਆ ਪਰ ਉਨ੍ਹਾਂ ਇੰਨਾ ਜ਼ਰੂਰ ਆਖਿਆ ਸੀ ਕਿ ਉਹ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਧਿਰਾਂ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹਨ। 
ਫੂਲਕਾ ਨੇ ਆਖਿਆ ਸੀ ਕਿ ਪੰਜਾਬ ਵਿਚ ਅੱਜ ਵੀ ਨਸ਼ਿਆਂ ਦਾ ਦਰਿਆ ਜਿਉਂ ਦਾ ਤਿਉਂ ਚੱਲ ਰਿਹਾ ਹੈ, ਇਸ ਲਈ ਇਸ ਸੰਗਠਨ ਰਾਹੀਂ ਪੰਜਾਬ ਵਿਚ ਨਸ਼ਿਆਂ ਖਿਲਾਫ ਲੜਾਈ ਵਿੱਢੀ ਜਾਵੇਗੀ। ਇਸ ਦੇ ਨਾਲ ਹੀ ਫੂਲਕਾ ਨੇ ਐੱਸ. ਜੀ. ਪੀ. ਸੀ. ਨੂੰ ਸਿਆਸੀ ਆਗੂਆਂ ਦੀ ਗ੍ਰਿਫਤ 'ਚੋਂ ਛੁਡਾਉਣ ਲਈ ਵੀ ਸੰਘਰਸ਼ ਵਿੱਢਣ ਦੀ ਗੱਲ ਆਖੀ ਸੀ।

Gurminder Singh

This news is Content Editor Gurminder Singh