ਸਿੱਖਿਆ ਦੇ ਖੇਤਰ ’ਚ ਚੰਡੀਗੜ੍ਹ ਪਹਿਲੇ ਤੇ ਪੰਜਾਬ ਦੇਸ਼ ਭਰ ''ਚੋਂ 6 ਸਥਾਨ ''ਤੇ

07/11/2019 1:53:57 AM

ਨਵੀਂ ਦਿੱਲੀ-ਮਨੁੱਖੀ ਵਸੀਲਿਆਂ ਦਾ ਮੰਤਰਾਲਾ (ਐੱਚ. ਆਰ. ਡੀ.) ਦੇ ਅਧਿਕਾਰੀਆਂ ਅਨੁਸਾਰ ਸਿੱਖਿਆ ਦੇ ਖੇਤਰ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਚੰਡੀਗੜ੍ਹ ਨੇ ਟਾਪ ਰੈਂਕਿੰਗ ਹਾਸਲ ਕੀਤੀ ਹੈ। ਇਸ ਤੋਂ ਬਾਅਦ ਕੇਰਲ ਅਤੇ ਗੁਜਰਾਤ ਦਾ ਸਥਾਨ ਹੈ। ‘ਪ੍ਰਫੋਰਮੈਂਸ ਗ੍ਰੇਡਿੰਗ ਇੰਡੈਕਸ’ 2017-18 ਅਨੁਸਾਰ ਸਿੱਖਿਆ ਦੇ ਖੇਤਰ ’ਚ ਅਰੁਣਾਚਲ ਪ੍ਰਦੇਸ਼ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਸੂਬਾ ਹੈ ਅਤੇ ਉਹ 36ਵੇਂ ਸਥਾਨ ’ਤੇ ਹੈ। ਹਰਿਆਣਾ ਚੌਥੇ, ਤਾਮਿਲਨਾਡੂ 5ਵੇਂ, ਪੰਜਾਬ 6ਵੇਂ ਅਤੇ ਰਾਜਸਥਾਨ 8ਵੇਂ ਸਥਾਨ ’ਤੇ ਹੈ ਜਦ ਕਿ ਦਿੱਲੀ 9ਵੇਂ ਸਥਾਨ ’ਤੇ ਹੈ।

Arun chopra

This news is Content Editor Arun chopra