ਸੀ. ਐੱਮ. ਸੀ ਪੁੱਜੇ ਸਿੱਧੂ ਨੇ ਜਾਣਿਆ ਅੱਗ ''ਚ ਝੁਲਸੇ ਫਾਇਰਮੈਨਾਂ ਦਾ ਹਾਲ ਤੇ ਕੀਤਾ ਵੱਡਾ ਐਲਾਨ (ਵੀਡੀਓ)

05/22/2017 9:33:19 AM

ਲੁਧਿਆਣਾ — ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ''ਚ ਵਾਪਰੀਆਂ ਅੱਗ ਦੀਆਂ ਘਟਨਾਵਾਂ ''ਚ ਕੁਝ ਫਾਇਰਮੈਨਾਂ ਦੇ ਝੁਲਸਣ ਦੀਆਂ ਖਬਰਾਂ ਵੀ ਆਇਆ ਸਨ। ਜਿਨ੍ਹਾਂ ਨੂੰ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ''ਚ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ ਸੀ। ਅੱਜ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਸੀ. ਐੱਮ. ਸੀ. ''ਚ ਭਰਤੀ ਇਨ੍ਹਾਂ ਚਾਰ ਫਾਇਰਮੈਨਾਂ ਦਾ ਹਾਲਚਾਲ ਪੁੱਛਣ ਆਏ ਸਨ। ਸਿੱਧੂ ਨੇ ਕਿਹਾ ਕਿ ਸਾਬਕਾ ਸਰਕਾਰ ਨੇ ਫਾਇਰ ਵਿੰਗ ਨੂੰ ਅਪਗ੍ਰੇਡ ਕਰਨ ਲਈ ਕੁਝ ਨਹੀਂ ਕੀਤਾ ਹੈ ਜਦ ਕਿ ਕਾਂਗਰਸ ਸਰਕਾਰ ਵਲੋਂ ਵਿਦੇਸ਼ੀ ਤਰਜ਼ ''ਤੇ ਫਾਇਰ ਸਿਸਟਮ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਪ੍ਰਸਤਾਵ ਰੱਖਿਆ ਜਾਵੇਗਾ।
ਉਨ੍ਹਾਂ ਐਲਾਨ ਕਰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਸਾਲ 17 ਅਪ੍ਰੈਲ ਤੋਂ 21 ਅਪ੍ਰੈਲ ਤਕ ਫਾਇਰ ਡੇਅ ਮਨਾਇਆ ਜਾਵੇਗਾ ਅਤੇ ਇਸ ਦੌਰਾਨ ਆਯੋਜਿਤ ਸਮਾਗਮ ਦੇ ਦੌਰਾਨ ਵਧੀਆ ਕੰਮ ਕਰਨ ਵਾਲੇ ਫਾਇਰਮੈਨ ਤੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਿੱਧੂ ਅੱਜ ਲੁਧਿਆਣਾ ਦੇ ਸਰਕਿਟ ਹਾਊਸ ''ਚ ਪ੍ਰੈੱਸ ਕਾਨਫੰਰਸ ਕਰਨ ਜਾ ਰਹੇ ਹਨ ਤੇ ਇਸ ਕਾਨਫੰਰਸ ਦੌਰਾਨ ਸਿੱਧੂ ਕੋਈ ਵੱਡਾ ਖੁਲਾਸਾ ਕਰ ਸਕਦੇ ਹਨ।