ਕਰਜ਼ ਤੋਂ ਤੰਗ ਹੁਸ਼ਿਆਰਪੁਰ ਦੇ ਨੌਜਵਾਨ ਨੇ ਪਰਿਵਾਰ ਸਮੇਤ ਮਾਰੀ ਛੱਤ ਤੋਂ ਛਾਲ, ਮੌਤ

07/26/2019 3:51:03 PM

ਨਵੀਂ ਦਿੱਲੀ—  ਕ੍ਰੈਡਿਟ ਕਾਰਡਜ਼ ਦੇ ਲੰਬੇ-ਚੌੜੇ ਬਿੱਲ ਨਾ ਚੁਕਾ ਪਾਉਣ ਤੋਂ ਪਰੇਸ਼ਾਨ ਇਕ ਪੂਰੇ ਪਰਿਵਾਰ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਈਸਟ ਦਿੱਲੀ ਦੇ ਜਗਤਪੁਰੀ ਇਲਾਕੇ 'ਚ ਹੋਈ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ 'ਚ ਪਤੀ ਸੁਰੇਸ਼ (33) ਦੀ ਮੌਤ ਹੋ ਗਈ, ਉੱਥੇ ਹੀ ਪਤਨੀ ਮਨਜੀਤ ਅਤੇ ਬੇਟੀ ਤਾਨੀਆ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਹਨ। ਪੁਲਸ ਫਿਲਹਾਲ ਜਾਂਚ 'ਚ ਜੁਟੀ ਹੈ। ਹਾਲੇ ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ ਨੂੰ ਕਤਲ ਸਮਝਿਆ ਜਾਵੇ ਜਾਂ ਫਿਰ ਖੁਦਕੁਸ਼ੀ ਦੀ ਕੋਸ਼ਿਸ਼। ਸੋਮਵਾਰ ਤੜਕੇ 3 ਵਜੇ ਅਚਾਨਕ ਗਲੀ 'ਚ ਤੇਜ਼ ਆਵਾਜ਼ ਸੁਣਾਈ ਦਿੱਤੀ। ਗੁਆਂਢੀ ਘਰਾਂ 'ਚੋਂ ਬਾਹਰ ਨਿਕਲ ਆਏ। ਗਲੀ 'ਚ ਨਜ਼ਾਰਾ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। ਜੋੜਾ ਅਤੇ ਉਨ੍ਹਾਂ ਦੀ ਚਾਰ ਸਾਲ ਦੀ ਬੇਟੀ ਸੜਕ 'ਤੇ ਜ਼ਖਮੀ ਪਏ ਸਨ ਅਤੇ ਉੱਥੇ ਖੂਨ ਹੀ ਖੂਨ ਸੀ। ਤਿੰਨਾਂ ਨੂੰ ਜਲਦ ਤੋਂ ਜਲਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਪਰਿਵਾਰ ਦੇ ਮੁਖੀਆ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਔਰਤ ਦੇ ਸਿਰ 'ਤੇ ਸੱਟ ਲੱਗੀ ਤਾਂ ਬੇਟੀਆਂ ਦੇ ਦੋਵੇਂ ਪੈਰ ਟੁੱਟ ਗਏ। ਸਮੂਹਕ ਖੁਦਕੁਸ਼ੀ ਦੇ ਫੈਸਲੇ ਨਾਲ ਗੁਆਂਢੀ ਹੈਰਾਨ ਹਨ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਪਤੀ-ਪਤਨੀ 'ਚ ਕਾਫ਼ੀ ਪਿਆਰ ਸੀ।ਮ੍ਰਿਤਕ ਹੁਸ਼ਿਆਰ ਦਾ ਸੀ ਵਾਸੀ
ਪੁਲਸ ਅਨੁਸਾਰ ਪਤਨੀ ਮਨਜੀਤ ਕੌਰ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਪਤੀ ਸੁਰੇਸ਼ ਕੁਮਾਰ ਨੇ ਕਈ ਬੈਂਕਾਂ ਦੇ ਕ੍ਰੈਡਿਟ ਕਾਰਡ ਲੈ ਰੱਖੇ ਸਨ। ਸਮੇਂ 'ਤੇ ਭੁਗਤਾਨ ਨਾ ਹੋਣ ਕਾਰਨ ਕਰਜ਼ 8 ਲੱਖ ਰੁਪਏ ਤੱਕ ਪਹੁੰਚ ਚੁਕਿਆ ਸੀ। ਪਰੇਸ਼ਾਨ ਹੋ ਕੇ ਖੁਦਕੁਸ਼ੀ ਦਾ ਫੈਸਲਾ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਪਤੀ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ, ਕਿਉਂਕਿ ਉਸ ਨੇ ਬੱਚੀ ਨੂੰ ਗੋਦ 'ਚ ਚੁੱਕ ਕੇ ਛਾਲ ਮਾਰ ਸੀ। ਸੁਰੇਸ਼ ਮੂਲ ਰੂਪ ਨਾਲ ਹੁਸ਼ਿਆਰਪੁਰ,  ਪੰਜਾਬ ਦਾ ਰਹਿਣ ਵਾਲਾ ਸੀ ਅਤੇ ਨਿਊ ਗੋਵਿੰਦਪੁਰਾ ਜਗਤਪੁਰੀ 'ਚ ਸਹੁਰੇ ਕੁਲਵੰਤ ਸਿੰਘ ਦੇ ਮਕਾਨ ਦੇ ਗਰਾਊਂਡ ਫਲੋਰ 'ਚ ਰਹਿੰਦਾ ਸੀ। ਉੱਪਰੀ ਮੰਜ਼ਲ ਕਿਰਾਏ 'ਤੇ ਸੀ। ਕਰੀਬ 6 ਸਾਲ ਪਹਿਲਾਂ ਮਨਜੀਤ ਨਾਲ ਉਸ ਦਾ ਵਿਆਹ ਹੋਇਆ ਸੀ। ਉਹ ਗੁਰੂਗ੍ਰਾਮ 'ਚ ਇਕ ਕੰਪਨੀ 'ਚ ਕੰਪਿਊਟਰ ਆਪਰੇਸ਼ਨ ਦੀ ਨੌਕਰੀ ਕਰਦਾ ਸੀ। ਸੁਰੇਸ਼ ਦੀ ਤਨਖਾਹ ਘੱਟ ਸੀ ਅਤੇ ਖਰਚਾ ਜ਼ਿਆਦਾ ਸੀ। ਬੈਂਕ ਵਲੋਂ ਭੁਗਤਾਨ ਲਈ ਲਗਾਤਾਰ ਦਬਾਅ ਬਣ ਰਿਹਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗਾ ਸੀ। 

ਹਾਦਸੇ ਦੇ ਬਾਅਦ ਤੋਂ ਇਕ-ਦੂਜੇ ਨੂੰ ਦੇਖਿਆ ਮਾਂ-ਬੇਟੀ ਨੇ 
ਗਲੀਆਂ 'ਚ ਬਿਜਲੀ ਅਤੇ ਕੇਵਲ ਦੀਆਂ ਤਾਰਾਂ ਤੋਂ ਲੋਕ ਪਰੇਸ਼ਾਨ ਰਹਿੰਦੇ ਹਨ ਪਰ ਛੱਤ ਤੋਂ ਛਾਲ ਮਾਰਨ ਤੋਂ ਬਾਅਦ ਮਨਜੀਤ ਕੌਰ ਇਨ੍ਹਾਂ ਤਾਰਾਂ 'ਚ ਕੁਝ ਦੇਰ ਉਲਝ ਗਈ। ਇਸ ਤੋਂ ਬਾਅਦ ਕੁਝ ਦੇਰ ਠਹਿਰ ਕੇ ਫਿਰ ਹੇਠਾਂ ਡਿੱਗੀ। ਇਨ੍ਹਾਂ ਤਾਰਾਂ ਕਾਰਨ ਉਸ ਦੀ ਜ਼ਿੰਦਗੀ ਬਚ ਗਈ। ਸੁਰੇਸ਼ ਦੇ ਸਿੱਧੇ ਹੇਠਾਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਮਾਂ ਅਤੇ ਬੇਟੀ ਹਸਪਤਾਲ ਦੇ ਵੱਖ-ਵੱਖ ਵਾਰਡ 'ਚ ਭਰਤੀ ਹਨ। ਤਾਨੀਆ ਹੱਡੀ ਰੋਗ ਡਿਪਾਰਟਮੈਂਟ ਦੀ ਆਈ.ਸੀ.ਯੂ. 'ਚ ਹੈ, ਕਿਉਂਕਿ ਉਸ ਦੇ ਦੋਵੇਂ ਪੈਰਾਂ 'ਚ ਫਰੈਕਚਰ ਹਨ। ਆਪਰੇਸ਼ਨ ਕਰ ਕੇ ਦੋਵੇਂ ਪੈਰਾਂ 'ਚ ਰਾਡ ਪਾਇਆ ਗਿਆ ਹੈ। ਮਾਂ ਮੈਡੀਸੀਨ ਡਿਪਾਰਟਮੈਂਟ 'ਚ ਭਰਤੀ ਹੈ। ਸਿਰ 'ਤੇ ਸੱਟ ਲੱਗੀ ਹੈ, ਜਿਸ ਕਾਰਨ ਵਾਰ-ਵਾਰ ਉਲਟੀਆਂ ਹੋ ਰਹੀਆਂ ਹਨ। ਹਾਦਸੇ ਦੇ ਬਾਅਦ ਤੋਂ ਮਾਂ ਅਤੇ ਬੇਟੀ ਨੇ ਇਕ-ਦੂਜੇ ਨੂੰ ਨਹੀਂ ਦੇਖਿਆ ਹੈ। ਦੇਖਭਾਲ ਲਈ ਮਨਜੀਤ ਦਾ ਭਰਾ ਗੁਰਦੀਪ ਸਿੰਘ ਹਸਪਤਾਲ 'ਚ ਹੈ।

DIsha

This news is Content Editor DIsha