ਪੀ. ਡਬਲਯੂ. ਡੀ. ਵਿਭਾਗ ਦੀ ਲਾਪ੍ਰਵਾਹੀ ਕਾਰਨ ਪਿੰਡ ਵਾਸੀ ਤੇ ਰਾਹਗੀਰ ਪ੍ਰੇਸ਼ਾਨ

04/20/2019 4:27:34 AM

ਹੁਸ਼ਿਆਰਪੁਰ (ਸੰਜੀਵ)-ਪਿੰਡ ਅਹਿਰਾਣਾ ਕਲਾਂ ਵਿਖੇ ਅਜਡ਼ਾਮ ਨੂੰ ਜਾਣ ਵਾਲੀ ਸਡ਼ਕ ਤੇ ਸਡ਼ਕੀ ਨਾਲੇ ਨੂੰ ਮੁਡ਼ ਉਸਾਰਨ ਦੇ ਮਨਸੂਬੇ ਨਾਲ ਪੀ. ਡਬਲਯੂ. ਡੀ. ਵਿਭਾਗ ਵੱਲੋਂ ਸਾਲ 2018 ’ਚ ਤੋਡ਼-ਭੰਨ ਕੀਤੀ ਗਈ ਸੀ ਪਰ ਤੋਡ਼-ਭੰਨ ਕਰਨ ਉਪਰੰਤ ਉਸ ਦੇ ਮਲਬੇ ਨੂੰ ਸਡ਼ਕ ਉੱਪਰ ਹੀ ਛੱਡ ਦਿੱਤਾ ਗਿਆ ਤੇ ਪਿੰਡ ਅਹਿਰਾਣਾ ਕਲਾਂ ਵਾਸੀਆਂ ਨੇ ਰਾਹਗੀਰਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਉਸ ਮਲਬੇ ਨੂੰ ਟਰੈਕਟਰਾਂ ਨਾਲ ਸਾਈਡ ’ਤੇ ਕਰ ਕੇ ਆਵਾਜਾਈ ਬਹਾਲ ਕੀਤੀ ਪਰ ਲੰਬਾ ਅਰਸਾ ਬੀਤ ਜਾਣ ਮਗਰੋਂ ਵੀ ਵਿਭਾਗ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਨਾਂ ਨਹੀਂ ਲੈ ਰਿਹਾ। ਅੱਜ ਸਰਬਜੀਤ ਸਿੰਘ ਸਾਹਬਾ ਸੱਗੀ ਦੀ ਪ੍ਰਧਾਨਗੀ ਹੇਠ ਇਕੱਤਰ ਲੋਕਾਂ ਨੇ ਵਿਭਾਗ ਵੱਲੋਂ ਸਡ਼ਕ ’ਤੇ ਪਾਏ ਪੱਥਰਾਂ ਤੋਂ ਦੋਪਹੀਆ ਵਾਹਨ ਫਿਸਲ ਕੇ ਹਾਦਸਾਗ੍ਰਸਤ ਹੋ ਰਹੇ ਹਨ ਤੇ ਰਾਹਗੀਰ ਜ਼ਖਮੀ ਹੋ ਰਹੇ ਹਨ, ਹੋਰ ਤਾਂ ਹੋਰ ਬਰਸਾਤ ਦੇ ਦਿਨਾਂ ’ਚ ਸਡ਼ਕ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਜਾਣਕਾਰੀ ਦਿੰਦਿਆਂ ਸਾਬਾ ਸੰਗੀ ਨੇ ਦੱਸਿਆ ਕਿ ਪਿੰਡ ਦਾ ਮੁੱਖ ਬੱਸ ਸਟਾਪ ਪੁੱਟਿਆ ਹੋਣ ਕਰ ਕੇ ਸਵੇਰੇ ਸਕੂਲ ਜਾਣ ਵਾਲੇ ਬੱਚੇ ਉਡ ਰਹੀ ਧੂਡ਼-ਮਿੱਟੀ ਕਾਰਨ ਕਈ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਚਾਰ ਦਿਨਾਂ ’ਚ ਇਸ ਸਡ਼ਕ ’ਤੇ ਨਾਲੇ ਦਾ ਅਧੂਰਾ ਕੰਮ ਪੂਰਾ ਨਾ ਕੀਤਾ ਗਿਆ ਤਾਂ ਪਿੰਡ ਵਾਸੀ ਹੋਰ ਜਥੇਬੰਦੀਆਂ ਨੂੰ ਨਾਲ ਲੈ ਸਡ਼ਕਾਂ ’ਤੇ ਉਤਰਨਗੇ। ਇਸ ਸਮੇਂ ਗੁਰਨਾਮ ਸਿੰਘ ਨੰਬਰਦਾਰ, ਅਵਤਾਰ ਸਿੰਘ ਪੰਚ, ਜਸਵਿੰਦਰ ਸਿੰਘ ਟੋਨਾ, ਲਖਵੀਰ ਸਿੰਘ, ਹਰਜਿੰਦਰ ਸਿੰਘ ਬੀਰੂ, ਬੰਟੀ ਥਿਆਡ਼ਾ, ਬਲਵੀਰ ਸਿੰਘ, ਸੀਮਾ ਰਾਣੀ ਪੰਚ ਆਦਿ ਹਾਜ਼ਰ ਸਨ। ਕੀ ਕਹਿਣੈ ਵਿਭਾਗ ਦੇ ਐੱਸ.ਡੀ.ਓ. ਦਾ ਜਦ ਇਸ ਸਬੰਧੀ ਪੀ. ਡਬਲਯੂ. ਡੀ. ਵਿਭਾਗ ਦੇ ਐੱਸ. ਡੀ. ਓ. ਰਾਜੀਵ ਦੇਵਗਨ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਗ੍ਰਾਮ ਪੰਚਾਇਤ ਦਾ ਕਹਿਣਾ ਸੀ ਕਿ ਉਹ ਨਾਲੇ ’ਚ ਆਪਣੀ ਪਾਈਪ ਲਾਈਨ ਵਿਛਾਉਣਗੇ, ਇਸ ਲਈ ਪਾਈਪ ਲਾਈਨ ਵਿਛਾਉਣ ਲਈ ਹੀ ਵਿਭਾਗ ਵੱਲੋਂ ਸਮਾਂ ਦਿੱਤਾ ਗਿਆ ਸੀ ਪਰ ਅੱਜ ਲੰਬਾ ਸਮਾਂ ਬੀਤ ਜਾਣ ਮਗਰੋਂ ਵੀ ਪਿੰਡ ਦੀ ਪੰਚਾਇਤ ਨੇ ਕੋਈ ਰਿਸਪਾਂਸ ਨਹੀਂ ਦਿੱਤਾ। ਐੱਸ. ਡੀ. ਓ. ਨੇ 2-4 ਦਿਨਾਂ ’ਚ ਕੰਮ ਸ਼ੁਰੂ ਕਰ ਕੇ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।