ਪੌਸ਼ਟਿਕ ਪੋਸ਼ਣ ਸਬੰਧੀ ਜਾਗਰੂਕਤਾ ਰੈਲੀ

03/26/2019 4:46:28 AM

ਹੁਸ਼ਿਆਰਪੁਰ (ਮੁੱਗੋਵਾਲ)-ਲਾਗਲੇ ਪਿੰਡ ਮਖਸੂਸਪੁਰ ਵਿਖੇ ਆਂਗਣਵਾਡ਼ੀ ਵਰਕਰਾਂ ਵੱਲੋਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਮੈਡਮ ਗੁਰਸਿਮਰਨ ਕੌਰ ਦੀ ਅਗਵਾਈ ਵਿਚ ਸਰਕਲ ਸੁਪਰਵਾਈਜ਼ਰ ਮੈਡਮ ਜਸਵਿੰਦਰ, ਸਰਕਲ ਭਾਰਟਾ ਦੀ ਸੁਪਰਵਾਈਜ਼ਰ ਮੈਡਮ ਹਰਜਿੰਦਰ ਕੌਰ ਦੀ ਦੇਖ-ਰੇਖ ਵਿਚ ਆਂਗਣਵਾਡ਼ੀ ਵਰਕਰ ਉਪਕਾਰ ਕੌਰ, ਰਾਜ ਕੁਮਾਰੀ ਅਤੇ ਸੁਰਿੰਦਰ ਕੌਰ ਦੇ ਸਹਿਯੋਗ ਨਾਲ ਪੌਸ਼ਟਿਕ ਪੋਸ਼ਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਕੈਂਪ ਲਾਇਆ ਗਿਆ। ਮੈਡਮ ਗੁਰਸਿਮਰਨ ਨੇ ਔਰਤਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤੰਦਰੁਸਤ ਰਹਿਣ ਲਈ ਹਰੇਕ ਮੌਸਮੀ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਔਰਤਾਂ ਨੂੰ ਆਪਣੇ ਘਰਾਂ ਵਿਚ ਪੌਸ਼ਟਿਕ ਭੋਜਨ ਤਿਆਰ ਕਰ ਕੇ ਪਰਿਵਾਰ ਨੂੰ ਦੇਣਾ ਚਾਹੀਦਾ ਹੈ। ਬਾਜ਼ਾਰੂ ਚੀਜ਼ਾਂ ਖਾਣ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ। ਹਰਜਿੰਦਰ ਕੌਰ ਨੇ ਕਿਹਾ ਕਿ ਗੁਡ਼, ਨਿੰਬੂ ਦਾ ਰਸ, ਆਂਵਲਾ, ਕਾਲੀ ਮਿਰਚ ਅਤੇ ਪੁਦੀਨਾ ਦੀ ਵਰਤੋ ਕਰਨ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਨੇ ਬੱਚੇ ਦੀ ਖੁਰਾਕ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਆਂਗਣਵਾਡ਼ੀ ਵਰਕਰਾਂ ਪ੍ਰਵੀਨ ਬਾਲਾ, ਤਰਸੇਮ ਕੌਰ, ਮਨਜੀਤ ਕੌਰ, ਹਰਦੀਪ ਕੌਰ, ਜੁਗਿੰਦਰ ਕੌਰ, ਸੰਤੋਸ਼ ਕੁਮਾਰੀ, ਕੁਲਦੀਪ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਕਰਮਜੀਤ ਕੌਰ, ਸੁਦੇਸ਼ ਕੁਮਾਰੀ, ਅੰਜਨਾ ਕੁਮਾਰੀ, ਮਨੀਸ਼ਾ ਪਾਲ, ਵੀਨਾ ਰਾਣੀ, ਪਰਮਜੀਤ ਦੇਵੀ, ਵੀਨਾ, ਦਲਜੀਤ ਕੌਰ, ਹਰਜਿੰਦਰ ਕੌਰ, ਰਜਵਿੰਦਰ ਕੌਰ, ਮਨਜੀਤ ਕੌਰ, ਬਲਵੀਰ ਕੌਰ, ਸੁਰਿੰਦਰ ਕੌਰ, ਨੀਨਾ, ਜਸਵਿੰਦਰ ਕੌਰ, ਵਰਸ਼ਾ ਰਾਣੀ, ਜਸਵੀਰ ਕੌਰ, ਚਰਨਜੀਤ ਕੌਰ, ਹਰਨਿੰਦਰ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਹਰਜਿੰਦਰ ਕੌਰ ਆਦਿ ਹਾਜ਼ਰ ਸਨ । ਇਸੇ ਤਰ੍ਹਾਂ ਪਿੰਡ ਨਗਦੀਪੁਰ ਵਿਖੇ ਵੀ ਪੌਸ਼ਟਿਕ ਪੋਸ਼ਣ ਸਬੰਧੀ ਕੈਂਪ ਲਾਇਆ ਗਿਆ ।