ਪਾਕਿਸਤਾਨ ਖਿਲਾਫ ਨਾਅਰੇਬਾਜ਼ੀ

02/16/2019 4:13:58 AM

ਹੁਸ਼ਿਆਰਪੁਰ (ਪੰਡਿਤ, ਸ਼ਰਮਾ, ਮੋਮੀ)-ਸ਼ਿਵ ਸੈਨਾ ਬਾਲ ਠਾਕਰੇ ਦੇ ਮੈਂਬਰਾਂ ਨੇ ਅੱਜ ਟਾਂਡਾ ਵਿਚ ਹੋਈ ਮੀਟਿੰਗ ਦੌਰਾਨ ਪੁਲਵਾਮਾ ਵਿਚ ਹੋਏ ਅੱਤਵਾਦੀਆਂ ਦੇ ਕਾਇਰਤਾ ਭਰੇ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਨਾਅਰੇਬਾਜ਼ੀ ਕੀਤੀ। ਹਮਲੇ ਵਿਚ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਮਲੇ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ। ਸ਼ਿਵ ਸੈਨਾ ਦੇ ਸੀਨੀਅਰ ਬਲਾਕ ਪ੍ਰਧਾਨ ਅਭਿਸ਼ੇਕ ਸਿਆਲ ਅਤੇ ਮੀਤ ਪ੍ਰਧਾਨ ਰਿੰਕੂ ਪਨੇਸਰ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਜ਼ਿਲਾ ਮੀਤ ਪ੍ਰਧਾਨ ਜੱਸਾ ਪੰਡਿਤ ਅਤੇ ਸਮੂਹ ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਹੀਦਾਂ ਨੂੰ ਸਜਦਾ ਕੀਤਾ । ਜੱਸਾ ਪੰਡਿਤ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੇ ਇਸ ਨਾਪਾਕ ਕਾਰੇ ਦਾ ਜਲਦ ਤੋਂ ਜਲਦ ਮੂੰਹ-ਤੋਡ਼ਵਾਂ ਜਵਾਬ ਦੇਣ ਲਈ ਕਿਹਾ।ਇਸ ਮੌਕੇ ਪੁਨੀਤ ਨਈਅਰ, ਵਿਨੇ ਸ਼ਰਮਾ, ਰਣਵੀਰ ਸੈਣੀ, ਪਰਮੀਸ਼ ਸੈਣੀ, ਰਣਵੀਰ ਸੈਣੀ, ਲਵਲੀ ਮਸੀਤੀ, ਵਿਸ਼ੂ, ਅਕਾਸ਼, ਜੋਤੀ, ਅਰਸ਼ ਨੰਗਲ, ਸਾਹਿਲ ਪੰਡਿਤ, ਸਨੀ ਪੰਡਿਤ, ਅਮਨ ਉਡ਼ਮੁਡ਼, ਗੁਰਜੀਤ ਸਿੰਘ, ਕਾਲਾ ਮੂਨਕ, ਅਕਾਸ਼ ਪੰਡਿਤ, ਸੁਖਰਾਮ ਸਿੰਘ, ਗੁਰਜਿੰਦਰ ਸਿੰਘ, ਮਨਿੰਦਰ ਸਿੰਘ ਮੌਜੂਦ ਸਨ।