ਦਸੂਹਾ ਵੱਲੋਂ ਲੋਡ਼ਵੰਦ ਪਰਿਵਾਰ ਨੂੰ ਲਡ਼ਕੀ ਦੇ ਵਿਆਹ ਮੌਕੇ ਸਹਾਇਤਾ ਭੇਟ

02/16/2019 4:12:44 AM

ਹੁਸ਼ਿਆਰਪੁਰ (ਜਸਵਿੰਦਰ)-ਉੱਘੇ ਸਮਾਜ ਸੇਵਕ ਤੇ ਹਲਕਾ ਉਡ਼ਮੁਡ਼ ਦੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਦਸੂਹਾ ਵੱਲੋਂ ਇਲਾਕੇ ਦੇ ਲੋਡ਼ਵੰਦ ਪਰਿਵਾਰਾਂ ਦੀ ਸਹੂਲਤ ਲਈ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਪਿੰਡ ਮੂਨਕ ਖੁਰਦ ਦੇ ਗੁਰਮੀਤ ਸਿੰਘ ਦੀ ਲਡ਼ਕੀ ਦੇ ਵਿਆਹ ਮੌਕੇ ਪਰਿਵਾਰ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਦਸੂਹਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਲੋਡ਼ਵੰਦ ਪਰਿਵਾਰਾਂ ਦੀ ਭਲਾਈ ਲਈ ਹੰਭਲਾ ਮਾਰਨਾ ਚਾਹੀਦਾ ਹੈ, ਕਿਉਂਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ ਨੇ ਪਰਿਵਾਰ ਵੱਲੋਂ ਦਸੂਹਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਾਰਡ ਨੰ. 5 ਦੇ ਮੈਂਬਰ ਪੰਚਾਇਤ ਗੁਰਜੀਤ ਸਿੰਘ ਮਿੰਟੂ, ਸੰਮਤੀ ਮੈਂਬਰ ਰਤਨ ਸਿੰਘ ਖੁੱਡਾ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਮੋਮੀ, ਬਲਵਿੰਦਰ ਸਿੰਘ ਚਿਪਡ਼ਾ ਆਦਿ ਵੀ ਹਾਜ਼ਰ ਸਨ।