ਹਨੀਟ੍ਰੈਪ: ਇਕ ਜਾਸੂਸ ਗ੍ਰਿਫ਼ਤਾਰ, ISI ਏਜੰਟ ਪ੍ਰੇਮ ਜਾਲ ’ਚ ਫਸਾ ਕੇ ਲੈਂਦੀ ਸੀ ਖੁਫ਼ੀਆ ਜਾਣਕਾਰੀ

10/27/2021 6:36:53 PM

ਅੰਮ੍ਰਿਤਸਰ (ਸੰਜੀਵ) - ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਭਾਰਤੀ ਫੌਜ ਅਤੇ ਏਅਰ ਫੋਰਸ ਦੀ ਖੁਫੀਆ ਜਾਣਕਾਰੀ ਦੇਣ ਵਾਲੇ ਇਸ ਜਾਸੂਸ ਨੂੰ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇਕ ਗੁਪਤ ਆਪ੍ਰੇਸ਼ਨ ਦੌਰਾਨ ਪਠਾਨਕੋਟ ਸਥਿਤ ਕਰਸ਼ਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ 35 ਸਾਲਾ ਮਨਦੀਪ ਸਿੰਘ ਆਈ.ਐੱਸ.ਆਈ. ਏਜੰਟ ਨੇਹਾ ਸਿੰਘ ਦੇ ਹਨੀ ਟਰੈਪ ਵਿੱਚ ਫੱਸ ਗਿਆ, ਜਿਸ ਤੋਂ ਬਾਅਦ ਸਾਰੀ ਖੁਫ਼ੀਆ ਜਾਣਕਾਰੀ ਦੇਣ ਲੱਗ ਪਿਆ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਪਤਾ ਲੱਗਾ ਕਿ ਇੱਕ ਸਾਲ ਪਹਿਲਾਂ ਆਈ.ਐੱਸ.ਆਈ. ਏਜੰਟ ਨੇਹਾ ਸਿੰਘ ਨੇ ਮਨਦੀਪ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ। ਉਹ ਪੈਸਿਆਂ ਦੇ ਬਦਲੇ ਭਾਰਤੀ ਫੌਜ ਤੋਂ ਖੁਫੀਆ ਜਾਣਕਾਰੀ ਲੈਣ ਲੱਗ ਪਈ। ਨੇਹਾ ਨੇ ਆਪਣੇ ਆਪ ਨੂੰ ਬੰਗਲੌਰ ਵਿੱਚ ਇੱਕ ਆਈ.ਟੀ. ਪ੍ਰੋਫੈਸ਼ਨਲ ਦੱਸਿਆ। ਇਸ ਤਰ੍ਹਾਂ ਉਹ ਮਨਦੀਪ ਦੇ ਸੰਪਰਕ ’ਚ ਰਹਿ ਕੇ ਉਸ ਤੋਂ ਅੰਮ੍ਰਿਤਸਰ ਅਤੇ ਪਠਾਨਕੋਟ ਛਾਉਣੀ ਦੇ ਨਾਲ-ਨਾਲ ਪਠਾਨਕੋਟ ਏਅਰ ਬੇਸ ਦੀ ਵੀ ਜਾਣਕਾਰੀ ਮੰਗਵਾ ਰਹੀ ਸੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)

ਦੂਜੇ ਪਾਸੇ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜ 'ਚ ਤਾਇਨਾਤ ਆਈ.ਟੀ.ਸੈੱਲ ਦੇ ਕਰਨਾਲ ਤੋਂ ਬਾਅਦ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਮਨਦੀਪ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਆਈ.ਐੱਸ.ਆਈ ਏਜੰਟ ਨੇਹਾ ਮਨਦੀਪ ਦੇ ਨਾਲ ਭਾਰਤੀ ਅਤੇ ਯੂ.ਕੇ. ਦੇ ਨੰਬਰਾਂ ਤੋਂ ਸੰਪਰਕ ਕਰਦੀ ਸੀ। ਖੁਫ਼ੀਆ ਜਾਣਕਾਰੀ ਦੇਣ ’ਚੇ ਮਨਦੀਪ ਨੂੰ ਵੱਡੀ ਰਕਮ ਵੀ ਦਿੱਤੀ ਜਾਂਦੀ ਸੀ, ਜਿਸ ਸਬੰਧ ’ਚ ਅਜਿਹੀ ਸੂਚੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਡੇਰਾ ਬਿਆਸ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮ 30 ਨਵੰਬਰ ਤੱਕ ਹੋਏ ਰੱਦ

rajwinder kaur

This news is Content Editor rajwinder kaur