ਪ੍ਰੀਤ ਨਗਰ ''ਚ ਗੁੰਡਾਗਰਦੀ ਦਾ ਨੰਗਾ ਨਾਚ, ਦਰਜਨ ਦੇ ਕਰੀਬ ਨੌਜਵਾਨਾਂ ਵੱਲੋਂ ਘਰ ''ਤੇ ਹਮਲਾ

08/18/2022 5:17:11 PM

ਅੰਮ੍ਰਿਤਸਰ (ਜਸ਼ਨ) : ਬਟਾਲਾ ਰੋਡ ਸਥਿਤ ਪ੍ਰੀਤ ਨਗਰ 'ਚ ਬੀਤੀ ਰਾਤ ਜੰਮ ਕੇ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੀਤ ਨਗਰ ਨਿਵਾਸੀ ਪਾਰਸ ਨੇ ਦੱਸਿਆ ਕਿ ਉਸ ਦੇ ਇਕ ਦੋਸਤ ਦਾ ਝਗੜਾ ਨੇੜੇ ਹੀ ਰਹਿੰਦੇ ਇੱਕ ਨੌਜਵਾਨ ਦੇ ਨਾਲ ਹੋਇਆ ਸੀ। ਇਸ ਕਾਰਨ ਉਕਤ ਨੌਜਵਾਨ ਆਏ ਦਿਨ ਉਸ 'ਤੇ ਹਮਲਾ ਕਰਨ ਦੀਆਂ ਧਮਕੀਆਂ ਦਿੰਦੇ ਸਨ। ਉਸਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਇਕ ਫੋਨ ਆਇਆ ਕਿ ਕੁਝ ਨੌਜਵਾਨ ਉਸ ਦੇ ਘਰ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਮਿਲਣ 'ਤੇ ਉਸ ਨੇ ਤੁਰੰਤ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਫ਼ੋਨ ’ਤੇ ਧਮਕੀ ਭਰੇ ਮੈਸੇਜ ਭੇਜ ਕੇ ਫਿਰੌਤੀਆਂ ਮੰਗਣ ਵਾਲੇ 4 ਚੜ੍ਹੇ ਪੁਲਸ ਅੜਿੱਕੇ

ਜਿਸ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਦਰਜਨ ਭਰ ਦੇ ਕਰੀਬ ਨੌਜਵਾਨ ਆਏ ਅਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਇਸ ਦੌਰਾਨ ਕੱਚ ਦੀਆਂ ਬੋਤਲਾਂ ਅਤੇ ਇੱਟਾਂ ਪੱਥਰਾਂ ਨਾਲ ਹਮਲਾ ਕੀਤਾ ਜਿਸ ਕਾਰਨ ਉਸਦੇ ਘਰ 'ਚ ਲੱਗੇ ਸ਼ੀਸ਼ੇ ਟੁੱਟ ਗਏ। ਨੌਜਵਾਨਾਂ ਨੇ ਘਰ ਦੇ ਦਰਵਾਜ਼ੇ ਨੂੰ ਤੋੜਨ ਲਈ ਕਿਰਪਾਨਾਂ ਦੇ ਕਈ ਵਾਰ ਕੀਤੇ।‌ ਸ਼ੀਸ਼ੇ ਟੁੱਟਣ ਦੀ ਆਵਾਜ਼ ਨਾਲ ਜਦੋਂ ਰੌਲਾ ਪਿਆ ਤਾਂ ਉਕਤ ਨੌਜਵਾਨ ਉਸੇ ਵੇਲੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਨੇ ਇਹ ਸੀਸੀਟੀਵੀ ਦੀ ਫੁਟੇਜ ਨੂੰ ਅਹਿਮ ਮੰਨਦੇ ਹੋਏ 12 ਨੌਜਵਾਨਾਂ 'ਤੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Manoj

This news is Content Editor Manoj