ਹੋਲੀ ਦੇ ਦਿਨ ਸ਼ਰਾਬੀਆਂ ਨੇ ਪਾਇਆ ਖੌਰੂ, ਕਈ ਥਾਵਾਂ ''ਤੇ ਹੋਇਆ ਵਿਵਾਦ

03/04/2018 11:58:13 AM

ਜਲੰਧਰ (ਸ਼ੋਰੀ)— ਹੋਲੀ ਦਾ ਪਵਿੱਤਰ ਤਿਉਹਾਰ ਮਹਾਨਗਰ ਵਿਚ ਲੋਕਾਂ ਨੇ ਸ਼ਾਂਤੀਪੂਰਣ ਗਲੇ-ਮਿਲ ਕੇ ਮਨਾਇਆ ਅਤੇ ਦੁਸ਼ਮਣਾਂ ਨਾਲ ਵੀ ਹੋਲੀ ਖੇਡੀ ਪਰ ਮਹਾਨਗਰ ਵਿਚ ਕਈ ਥਾਵਾਂ 'ਤੇ ਲੋਕਾਂ ਨੇ ਸ਼ਰਾਬ ਦੇ ਨਸ਼ੇ ਵਿਚ ਖੌਰੂ ਮਚਾਇਆ ਅਤੇ ਇਕ-ਦੂਜੇ ਨੂੰ ਰੰਗ ਲਾਉਣ ਕਾਰਨ ਉਨ੍ਹਾਂ ਵਿਚ ਆਪਸੀ ਵਿਵਾਦ ਅਤੇ ਕੁੱਟਮਾਰ ਵੀ ਹੋਈ। ਹੋਲੀ ਵਾਲੇ ਦਿਨ ਸਿਵਲ ਹਸਪਤਾਲ ਵਿਚ ਜ਼ਖਮੀਆਂ ਦਾ ਜਮਾਵੜਾ ਲੱਗਿਆ ਰਿਹਾ ਅਤੇ ਹਸਪਤਾਲ ਹਾਊਸਫੁੱਲ ਦਿੱਖਿਆ। ਪੁਲਸ ਜਵਾਨ ਜ਼ਖਮੀਆਂ ਦੇ ਨਾਲ ਭਾਰੀ ਗਿਣਤੀ ਵਿਚ ਐਮਰਜੈਂਸੀ ਵਾਰਡ ਆਉਣ ਵਾਲੇ ਲੋਕਾਂ ਨੂੰ ਬਾਹਰ ਕੱਢਦੇ ਤਾਂ ਲੋਕ ਦੁਬਾਰਾ ਵਿਵਾਦ ਕਰਕੇ ਐਮਰਜੈਂਸੀ ਵਾਰਡ ਵਿਚ ਆ ਜਾਂਦੇ। ਐਮਰਜੈਂਸੀ ਵਾਰਡ ਵਿਚ ਹੋਲੀ ਵਾਲੇ ਦਿਨ ਕਰੀਬ 38 ਜ਼ਖਮੀ ਲੋਕਾਂ ਦੀ ਐੱਮ. ਐੱਲ. ਆਰ. ਡਾਕਟਰਾਂ ਨੇ ਕੱਟੀ। 


ਪਹਿਲੀ ਘਟਨਾ 'ਚ ਗਲੋਬ ਕਾਲੋਨੀ ਨੇੜੇ ਮਹਿਕ ਸਿਨੇਮਾ ਸੋਢਲ ਰੋਡ 'ਚ ਰੰਗ ਪਾਉਣ ਕਾਰਨ 2 ਧਿਰਾਂ ਵਿਚ ਵਿਵਾਦ ਹੋਣ ਤੋਂ ਬਾਅਦ ਇੱਟਾਂ ਅਤੇ ਲੋਹੇ ਦੀਆਂ ਰਾਡਾਂ ਤੱਕ ਵੀ ਚੱਲੀਆਂ। ਪਹਿਲੀ ਧਿਰ ਦੀ ਜ਼ਖਮੀ ਔਰਤ ਉਰਮਿਲਾ ਨੇ ਦੱਸਿਆ ਕਿ ਕੁਆਰਟਰਾਂ 'ਚ ਰਹਿਣ ਵਾਲੇ ਅਨੂਪ ਨੇ ਸ਼ਰਾਬ ਦੇ ਨਸ਼ੇ ਵਿਚ ਉਸ ਦੀ ਬੇਟੀ ਅਤੇ ਉਸ 'ਤੇ ਰੰਗ ਪਾਇਆ। ਵਿਰੋਧ ਕਰਨ 'ਤੇ ਅਨੂਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਬਚਾਉਣ ਆਈ ਪੁੱਤਰੀ ਬਿਮਲਾ, ਨੂੰਹ ਅਨੀਤਾ, ਪੁੱਤਰ ਜਤਿੰਦਰ 'ਤੇ ਵੀ ਹਮਲਾ ਕੀਤਾ।
ਜ਼ਖਮੀ ਅਨੂਪ ਨੇ ਪਹਿਲੀ ਧਿਰ 'ਤੇ ਹਮਲੇ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਮਾਂ ਉਰਮਿਲਾ ਨਾਲ ਹੋਲੀ ਖੇਡਣ ਦੀ ਇੱਛਾ ਸੀ ਨਾ ਕਿ ਕੋਈ ਸ਼ਰਾਰਤ। ਇਸ ਗੱਲ ਕਾਰਨ ਉਰਮਿਲਾ ਦੀ ਪੁੱਤਰੀ ਨੇ ਵਿਵਾਦ ਕਰਕੇ ਬਾਹਰ ਦੇ ਸਾਥੀਆਂ ਨੂੰ ਬੁਲਾ ਲਿਆ। ਇਸ ਦੌਰਾਨ ਉਸ 'ਤੇ ਅਤੇ ਉਸ ਦੇ ਮਾਮਾ ਪ੍ਰਮੋਦ ਸਿੰਘ, ਚਾਚਾ ਬਲਰਾਮ ਸਿੰਘ, ਜੀਜਾ ਸੰਤੋਸ਼ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। 
ਬਸਤੀ ਬਾਵਾ ਖੇਲ ਦੇ ਕੱਚਾ ਕੋਟ ਵਾਸੀ ਅਕਾਸ਼ ਪੁੱਤਰ ਪ੍ਰੇਮ ਚੰਦਰ ਦੇ ਸਿਰ 'ਤੇ ਇਲਾਕੇ ਦੇ ਨੌਜਵਾਨ ਨੇ ਆਂਡਾ ਮਾਰਿਆ ਅਤੇ ਵਿਰੋਧ ਕਰਨ 'ਤੇ ਅਕਾਸ਼ 'ਤੇ ਹਮਲਾ ਕੀਤਾ। ਛੋਟਾ ਸਈਪੁਰ ਵਿਚ ਰੰਗ ਸੁੱਟਣ ਕਾਰਨ ਹੋਏ ਵਿਵਾਦ ਤੋਂ ਬਾਅਦ ਕੁਝ ਲੋਕਾਂ ਨੇ ਮਿਲ ਕੇ ਫੋਕਲ ਪੁਆਇੰਟ ਵਾਸੀ ਬਿੱਟੂ ਪੁੱਤਰ ਰਮੇਸ਼ 'ਤੇ ਹਮਲਾ ਕੀਤਾ। 
ਇਕ ਹੋਰ ਮਾਮਲੇ ਵਿਚ ਬਸਤੀ ਸ਼ੇਖ, ਮਾਡਲ ਹਾਊਸ ਰੋਡ ਨੇੜੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਨੌਜਵਾਨਾਂ ਨੇ ਰੰਗ ਵਾਲਾ ਪਾਣੀ ਨਾ ਸੁੱਟਣ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਨੇ ਮਿਲ ਕੇ ਬਸਤੀ ਦਾਨਿਸ਼ਮੰਦਾਂ ਅਤੇ ਗਾਖਲਾਂ ਰੋਡ ਦੇ ਰਹਿਣ ਵਾਲੇ ਮਦਨ ਨੂੰ ਜ਼ਖਮੀ ਕੀਤਾ।