ਪੰਜਾਬ ਸਰਕਾਰ ਵੱਲੋਂ 'ਹੋਲੀ' ਤੇ 'ਹੋਲਾ ਮਹੱਲਾ' ਦੀਆਂ ਲੋਕਾਂ ਨੂੰ ਵਧਾਈਆਂ

03/08/2023 8:46:08 AM

ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਅਤੇ ਹੋਲਾ-ਮਹੱਲਾ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਅੱਜ ਜਿਥੇ ਪੂਰਾ ਦੇਸ਼ ਹੋਲੀ ਦੇ ਤਿਉਹਾਰ 'ਚ ਰੰਗਿਆ ਹੋਇਆ ਹੈ, ਉੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਜੋੜ ਮੇਲੇ ਮੌਕੇ ਲੱਖਾਂ ਸੰਗਤਾਂ ਪਹੁੰਚ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ CM ਮਾਨ ਨੇ ਵਿਰੋਧੀਆਂ ਦੇ ਕੱਢੇ ਵੱਟ, ਪੰਜਾਬੀਆਂ ਨੂੰ ਲੈ ਕੇ ਆਖ਼ੀਆਂ ਇਹ ਗੱਲਾਂ

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਹੋਲੇ ਮਹੱਲੇ 'ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ 'ਅੰਮ੍ਰਿਤਪਾਲ' ਦਾ ਮੁੱਦਾ, ਰਾਜਾ ਵੜਿੰਗ ਬੋਲੇ-'ਗ੍ਰਿਫ਼ਤਾਰ ਕਰੋ, ਅਸੀਂ ਤੁਹਾਡੇ ਨਾਲ ਹਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਉੱਚ ਪੱਧਰੀ ਮੀਟਿੰਗ ਕਰ ਕੇ ਸੁਚਾਰੂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਹੋਲੇ ਮਹੱਲੇ ਤੋਂ ਪਹਿਲਾ ਹੀ ਪ੍ਰਬੰਧਾਂ ਸਬੰਧੀ ਸਮੀਖਿਆ ਕਰ ਕੇ ਵਿਆਪਕ ਪ੍ਰਬੰਧ ਕਰਵਾਏ ਗਏ ਸਨ।



ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita