ਹੱਡ ਚੀਰਵੀਂ ਠੰਢ ਨੇ ਬਾਜ਼ਾਰ 'ਚ ਲਾਈਆਂ ਰੌਣਕਾਂ, ਧੜਾਧੜ ਵਿਕ ਰਹੇ ਗਰਮ ਕੱਪੜੇ (ਵੀਡੀਓ)

12/14/2019 3:33:43 PM

ਲੁਧਿਆਣਾ (ਨਰਿੰਦਰ) : ਉੱਤਰੀ ਭਾਰਤ 'ਚ ਇਸ ਸਮੇਂ ਪਹਾੜਾਂ 'ਤੇ ਹੋ ਰਹੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਪਏ ਮੀਂਹ ਕਾਰਨ ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਪੰਜਾਬ 'ਚ ਵੀ 2 ਦਿਨ ਲਗਾਤਾਰ ਪਏ ਮੀਂਹ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ, ਜਿਸ ਕਾਰਨ ਹੌਜ਼ਰੀ ਬਾਜ਼ਾਰ 'ਚ ਰੌਣਕਾਂ ਲੱਗ ਗਈਆਂ ਹਨ ਅਤੇ ਲੋਕਾਂ ਨੇ ਗਰਮ ਕੱਪੜਿਆਂ ਵੱਲ ਰੁਖ ਕੀਤਾ ਹੈ।

ਲੁਧਿਆਣਾ ਦੇ ਮੌਚਪੁਰਾ ਬਾਜ਼ਾਰ 'ਚ ਗਰਮ ਕੱਪੜਿਆਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਭੀੜ ਲੱਗ ਗਈ ਹੈ ਅਤੇ ਧੜਾਧੜ ਗਰਮ ਕੱਪੜੇ ਵਿਕ ਰਹੇ ਹਨ। ਸਿਰਫ ਪੰਜਾਬ ਤੋਂ ਹੀ ਨਹੀਂ, ਜੰਮੂ-ਕਸ਼ਮੀਰ ਤੋਂ ਵੀ ਗਾਹਕ ਗਰਮ ਕੱਪੜੇ ਲੈਣ ਲਈ ਆ ਰਹੇ ਹਨ। ਗਾਹਕਾਂ ਦੀ ਵਧਦੀ ਭੀੜ ਦੇਖ ਕੇ ਦੁਕਾਨਦਾਰ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਹਾਲਾਂਕਿ ਧਾਰਾ-370 ਦੇ ਖਾਤਮੇ ਕਾਰਨ ਜੰਮੂ-ਕਸ਼ਮੀਰ 'ਚ ਲੱਗੇ ਕਰਫਿਊ ਤੇ ਖਰਾਬ ਮੌਸਮ ਕਰਕੇ ਬੰਦ ਰਸਤਿਆਂ ਦਾ ਉਨ੍ਹਾਂ ਦੇ ਕਾਰੋਬਾਰ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

Babita

This news is Content Editor Babita