ਪੰਜਾਬ ''ਚ ਵਧ ਰਿਹਾ ਐੱਚ.ਆਈ.ਵੀ. ਦਾ ਪ੍ਰਕੋਪ, ਸਾਲ 2017 ਦੇ ਮੁਕਾਬਲੇ ਦੁੱਗਣੇ ਹੋਏ ਮਾਮਲੇ

12/11/2023 8:01:32 PM

ਫਾਜ਼ਿਲਕਾ- ਪੰਜਾਬ 'ਚ ਐੱਚ.ਆਈ.ਵੀ. ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਹ ਵਾਧਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਹੈ ਕਿ ਇਹ ਇਕ ਜਾਨਲੇਵਾ ਬਿਮਾਰੀ ਹੈ ਤੇ ਕਈ ਤਰੀਕਿਆਂ ਨਾਲ ਇਕ ਤੋਂ ਦੂਜੇ ਮਰੀਜ਼ ਤੱਕ ਫੈਲਦੀ ਹੈ। ਅੰਕੜਿਆਂ ਮੁਤਾਬਕ ਸਾਲ 2017-18 ਦੌਰਾਨ ਪੰਜਾਬ 'ਚ 6,630 ਐੱਚ.ਆਈ.ਵੀ. ਪਾਜ਼ਟਿਵ ਮਰੀਜ਼ ਸਨ, ਜਿਨ੍ਹਾਂ ਦੀ ਗਿਣਤੀ ਸਾਲ 2022-23 'ਚ ਵਧ ਕੇ 12,788 ਹੋ ਗਈ ਹੈ। ਸਭ ਤੋਂ ਜ਼ਿਆਦਾ ਵਾਧਾ ਬਰਨਾਲਾ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ- ਗੋਇੰਦਵਾਲ ਜੇਲ੍ਹ ਤੋਂ ਚੱਲ ਰਹੇ ਡਰੱਗ ਨੈੱਟਵਰਕ ਦਾ ਪਰਦਾਫਾਸ਼, ਮੁਲਜ਼ਮ ਗ੍ਰਿਫਤਾਰ

ਦੱਸ ਦੇਈਏ ਕਿ ਐੱਚ.ਆਈ.ਵੀ. ਏਡਜ਼ ਕਈ ਤਰੀਕਿਆਂ ਨਾਲ ਫੈਲਦਾ ਹੈ, ਜਿਨ੍ਹਾਂ 'ਚ ਇਕੋ ਸਰਿੰਜ ਦੀ ਵੱਖ-ਵੱਖ ਲੋਕਾਂ ਵੱਲੋਂ ਵਰਤੋਂ ਕਰਨਾ, ਕਿਸੇ ਐੱਚ.ਆਈ.ਵੀ. ਪਾਜ਼ਟਿਵ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਣ, ਇਕੋ ਸੂਈ ਵਾਰ-ਵਾਰ ਵਰਤਣ ਨਾਲ ਜਾਂ ਕਿਸੇ ਮਰੀਜ਼ ਦਾ ਖੂਨ ਕਿਸੇ ਤੰਦਰੁਸਤ ਵਿਅਕਤੀ ਨੂੰ ਚੜ੍ਹਾਉਣਾ ਆਦਿ ਸ਼ਾਮਲ ਹਨ। ਜੇਕਰ ਕੋਈ ਔਰਤ ਐੱਚ.ਆਈ.ਵੀ. ਪਾਜ਼ਟਿਵ ਹੈ ਤਾਂ ਉਸ ਦੇ ਬੱਚੇ ਨੂੰ ਵੀ ਸੰਕਰਮਣ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harpreet SIngh

This news is Content Editor Harpreet SIngh