ਅੱਜ ਸ਼ੁਰੂ ਹੋਵੇਗੀ ਹਿਸਾਰ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੀ ਨਵੀਂ ਟਰੇਨ

10/31/2019 5:32:20 PM

ਜੈਤੋ (ਪਰਾਸ਼ਰ) - ਰੇਲ ਮੰਤਰਾਲਾ ਦੇ ਉੱਤਰ ਰੇਲਵੇ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਹਿਸਾਰ-ਸੁਲਤਾਨਪੁਰ ਲੋਧੀ ਵਾਇਆ ਜੈਤੋ-ਬਠਿੰਡਾ ਵਿਚਕਾਰ ਇਕ ਸੁਪਰਫ਼ਾਸਟ ਟਰੇਨ ਚਲਾਉਣ ਦਾ ਫ਼ੈਸਲਾ ਲਿਆ ਹੈ। ਰੇਲ ਗੱਡੀ ਦੀ ਇਹ ਸਾਰੀ ਜਾਣਕਾਰੀ ਉੱਤਰ ਰੇਲਵੇ ਦੇ ਅਧਿਕਾਰੀ ਜੈ ਨਰਾਇਣ ਮੀਨਾ ਨੇ ਅੱਜ ਜੈਤੋ ਵਿਖੇ ਦਿੱਤੀ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ-04601 ਹਿਸਾਰ ਤੋਂ 1 ਤੋਂ 14 ਨਵੰਬਰ ਤੱਕ ਰੋਜ਼ਾਨਾ ਚੱਲੇਗੀ, ਜਦਕਿ ਟਰੇਨ ਨੰਬਰ-04602 ਸੁਲਤਾਨਪੁਰ ਲੋਧੀ ਤੋਂ 4 ਤੋਂ 17 ਨਵੰਬਰ ਤੱਕ ਹਿਸਾਰ ਲਈ ਰਵਾਨਾ ਹੋਵੇਗੀ। ਇਨ੍ਹਾਂ ਟਰੇਨਾਂ ਦੇ 14-14 ਗੇੜੇ ਹੋਣਗੇ।

ਮੁੱਖ ਸਟੇਸ਼ਨ ਮਾਸਟਰ ਜੈ ਨਰਾਇਣ ਮੀਨਾ ਅਨੁਸਾਰ ਉਕਤ ਟਰੇਨ ਦਾ ਠਹਿਰਾਅ ਹਿਸਾਰ, ਸਿਰਸਾ, ਕਾਲਾਂਵਾਲੀ, ਰਾਮਾਂ ਮੰਡੀ, ਬਠਿੰਡਾ, ਜੈਤੋ, ਕੋਟਕਪੂਰਾ, ਫ਼ਰੀਦਕੋਟ, ਫ਼ਿਰੋਜ਼ਪੁਰ, ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਸਟੇਸ਼ਨਾਂ 'ਤੇ ਰੱਖਿਆ ਗਿਆ ਹੈ। ਇਨ੍ਹਾਂ ਟਰੇਨਾਂ ਦਾ ਠਹਿਰਾਅ ਦੋਵਾਂ ਦਿਸ਼ਾਵਾਂ 'ਚ ਹੋਵੇਗਾ।

rajwinder kaur

This news is Content Editor rajwinder kaur