ਪੀ. ਜੀ. ਆਈ. ''ਚ ਪਹਿਲੀ ਵਾਰ 110 ਸਾਲਾ ਔਰਤ ਦੀ ਕੀਤੀ ਗਈ ''ਹਿੱਪ ਰਿਪਲੇਸਮੈਂਟ''

01/15/2020 4:44:12 PM

ਚੰਡੀਗੜ੍ਹ (ਪਾਲ) : ਸ਼ਹਿਰ ਦੇ ਪੀ. ਜੀ. ਆਈ. 'ਚ ਪਹਿਲੀ ਵਾਰ ਇਕ ਬਜ਼ੁਰਗ ਔਰਤ ਮਨਜੋਕੀ ਦੀ ਹਿੱਪ ਰਿਪਲੇਸਮੈਂਟ ਸਰਜਰੀ ਹੋਈ ਹੈ। ਉਸ ਦੀ ਉਮਰ 110 ਸਾਲ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਪੀ. ਜੀ. ਆਈ. 'ਚ ਇਸ ਤਰ੍ਹਾਂ ਦੀ ਸਰਜਰੀ ਇਸ ਉਮਰ 'ਚ ਕੀਤੀ ਗਈ ਹੋਵੇ। ਮਨਜੋਕੀ ਮੌਲੀ ਜਾਗਰਾਂ ਦੀ ਰਹਿਣ ਵਾਲੀ ਹੈ। ਕੁਝ ਦਿਨ ਪਹਿਲਾਂ ਘਰ 'ਚ ਹੀ ਡਿਗ ਜਾਣ ਕਾਰਨ ਮਹਿਲਾ ਦਾ ਰਾਈਟ ਹਿੱਪ ਫਰੈਕਟਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਦੇ ਆਰਥੋਪੈਡਿਕਸ ਵਿਭਾਗ 'ਚ ਇਲਾਜ ਲਈ ਐਡਮਿਟ ਕੀਤਾ ਗਿਆ ਸੀ। ਵਿਭਾਗ ਦੀ ਸਰਜਰੀ ਟੀਮ ਦੇ ਪ੍ਰੋ. ਵਿਜੇ ਗੋਨੀ ਦੀ ਅਗਵਾਈ 'ਚ ਇਹ ਆਪਰੇਸ਼ਨ ਕੀਤਾ ਗਿਆ, ਜਿਸ 'ਚ ਡਾ. ਤਨਵੀਰ ਸਾਮਰਾ, ਡਾ. ਦੀਪਕ, ਡਾ. ਕਰਣ, ਡਾ. ਪਰਦੀਪ ਅਤੇ ਡਾ. ਸੁਮਿਤ ਸ਼ਾਮਲ ਸਨ। ਪ੍ਰੋ. ਗੋਨੀ ਨੇ ਦੱਸਿਆ ਕਿ ਆਪਰੇਸ਼ਨ ਦਾ ਪ੍ਰੋਸੈੱਸ ਰੇਅਰ ਨਹੀਂ ਹੈ। ਰੁਟੀਨ 'ਚ ਉਨ੍ਹਾਂ ਦੇ ਵਿਭਾਗ 'ਚ ਹਿੱਪ ਰਿਪਲੇਸਮੈਂਟ ਸਰਜਰੀ ਹੁੰਦੀ ਹੈ ਪਰ ਇਸ ਕੇਸ 'ਚ ਮਹਿਲਾ ਦੀ ਉਮਰ ਬਹੁਤ ਵੱਡਾ ਫੈਕਟਰੀ ਸੀ, ਜੋ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਸੀ।
ਨਾਰਮਲ ਪ੍ਰੋਸੈੱਸ ਅੱਧੇ ਘੰਟੇ ਤੋਂ ਵੀ ਘੱਟ ਸਮੇਂ 'ਚ ਮਹਿਲਾ ਦੀ ਸਰਜਰੀ ਹੋ ਗਈ ਸੀ। ਇਸ ਉਮਰ 'ਚ ਮਹਿਲਾ ਨੇ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹੇ ਹੋਣ 'ਤੇ ਚੱਲਣ ਦੀ ਉਮੀਦ ਵੀ ਛੱਡ ਦਿੱਤੀ ਸੀ। ਆਪਰੇਸ਼ਨ ਸਫਲ ਰਿਹਾ ਤੇ ਡਾਕਟਰਾਂ ਨੇ ਮਰੀਜ਼ ਨੂੰ ਅਗਲੇ ਦਿਨ ਹੀ ਨਾ ਸਿਰਫ ਆਪਣੇ ਪੈਰਾਂ 'ਤੇ ਖੜ੍ਹਾ ਕਰ ਦਿੱਤਾ, ਸਗੋਂ ਵਾਕਰ ਦੇ ਸਹਾਰੇ ਮਹਿਲਾ ਚੱਲਣ ਵੀ ਲੱਗ ਪਈ ਹੈ। ਮਹਿਲਾ ਨਾ ਸਿਰਫ ਹੁਣ ਆਪਣੇ ਪੈਰਾਂ 'ਤੇ ਦੁਬਾਰਾ ਚੱਲ ਰਹੀ ਹੈ, ਸਗੋਂ ਉਹ ਪਹਿਲਾਂ ਦੀ ਤਰ੍ਹਾਂ ਆਪਣਾ ਰੁਟੀਨ ਦਾ ਕੰਮ ਵੀ ਕਰ ਸਕੇਗੀ।
ਪੀ. ਜੀ. ਆਈ. 'ਚ ਹੋਈ ਇਹ ਰੇਅਰ ਸਰਜਰੀ ਨਾ ਸਿਰਫ ਇੰਡੀਆ, ਸਗੋਂ ਏਸ਼ੀਆ ਦੀ ਪਹਿਲੀ ਅਜਿਹੀ ਸਰਜਰੀ ਹੈ, ਜਿਸ 'ਚ ਇੰਨੀ ਉਮਰ ਦੇ ਕਿਸੇ ਮਰੀਜ਼ ਦਾ ਹਿੱਪ ਰਿਪਲੇਸਮੈਂਟ ਕੀਤਾ ਗਿਆ ਹੋਵੇ। ਪੀ. ਜੀ. ਆਈ. ਆਰਥੋਪੈਡਿਕਸ ਵਿਭਾਗ ਦੇ ਮੁਤਾਬਕ ਗਿੰਨੀਜ਼ ਵਰਲਡ ਰਿਕਾਰਡ ਨੂੰ ਦੇਖੀਏ ਤਾਂ ਇਸ ਤੋਂ ਪਹਿਲਾਂ ਯੂ. ਕੇ. 'ਚ 112 ਸਾਲਾ ਮਰੀਜ਼ ਨੂੰ ਆਪਰੇਟ ਕੀਤਾ ਜਾ ਚੁੱਕਾ ਹੈ, ਜੋ ਕਿ ਇਕ ਰਿਕਾਰਡ ਹੈ ਮਤਲਬ ਕਿ ਪੀ. ਜੀ. ਆਈ. ਦਾ ਇਹ ਪ੍ਰੋਸੈੱਸ ਸੈਕਿੰਡ ਰਿਕਾਰਡ ਹੈ।

Babita

This news is Content Editor Babita