ਹਾਈਕੋਰਟ ਦੀਆਂ ਕੰਪਿਊਟਰ ਕਮੇਟੀਆਂ ਦੀ ''ਦੂਜੀ ਕੌਮੀ ਕਾਨਫਰੰਸ'' ਅੱਜ ਤੋਂ ਸ਼ੁਰੂ

12/08/2018 10:49:45 AM

ਚੰਡੀਗੜ੍ਹ : ਇਲਾਹਾਬਾਦ ਵਿਖੇ 20-21 ਜਨਵਰੀ, 2018 ਨੂੰ ਮਾਣਯੋਗ ਸੁਪਰੀਮ ਕੋਰਟ ਦੀ ਈ-ਕਮੇਟੀ ਦੀ ਅਗਵਾਈ ਅਧੀਨ ਹਾਈਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਪਹਿਲੀ ਕੌਮੀ ਕਾਨਫਰੰਸ ਦੇ ਸਫ਼ਲਤਾਪੂਰਵਕ ਆਯੋਜਨ ਤੋਂ ਬਾਅਦ 'ਈ-ਕੋਰਟਜ਼ ਪ੍ਰਾਜੈਕਟ-ਐਕਸਪਲੋਰਿੰਗ ਨਿਊ ਹੋਰਾਇਜ਼ਨਸ'' ਨਾਮੀ ਦੂਜੀ ਕੌਮੀ ਕਾਨਫਰੰਸ 8 ਅਤੇ 9 ਤਰੀਕ ਨੂੰ ਚੰਡੀਗੜ੍ਹ•ਦੀ ਜੁਡੀਸ਼ੀਅਲ ਅਕੈਡਮੀ ਵਿਖੇ ਆਯੋਜਿਤ ਕੀਤੀ ਜਾਵੇਗੀ। ਇਸ ਕਾਨਫਰੰਸ ਵਿੱਚ ਜਸਟਿਸ ਏ.ਐਮ. ਖਾਨਵਿਲਕਰ, ਜਸਟਿਸ ਹੇਮੰਤ ਗੁਪਤਾ, ਜੱਜ ਮਾਣਯੋਗ ਸੁਪਰੀਮ ਕੋਰਟ; ਹਿਮਾਚਲ ਹਾਈਕੋਰਟ ਦੇ ਚੀਫ਼ ਜਸਟਿਸ ਸੂਰੀਯਾਕਾਂਤ ਸਾਰੇ ਹਾਈਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੇ ਮਾਣਯੋਗ ਜੱਜ ਸਾਹਿਬਾਨ, ਮਾਣਯੋਗ ਈ-ਕਮੇਟੀਆਂ, ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਨਿਆਂ ਵਿਭਾਗ ਦੀਆਂ ਦੀਆਂ ਮਾਨਯੋਗ ਹਸਤੀਆਂ, ਸਾਰੇ ਹਾਈਕੋਰਟਾਂ ਦੇ ਸੈਂਟਰਲ ਪ੍ਰਾਜੈਕਟ ਕੋਆਰਡੀਨੇਟਰ ਅਤੇ ਐਨ.ਆਈ.ਸੀ. ਅਫ਼ਸਰ/ਕਰਮਚਾਰੀ ਹਿੱਸਾ ਲੈ ਰਹੇ ਹਨ।
ਇੱਥੇ ਮਿਤੀ 8-12-2018 ਨੂੰ ਦੋ ਸ਼ੈਸ਼ਨ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 1. ਈ-ਕੋਰਟਜ਼ ਪ੍ਰਾਜੈਕਟ ਇਨ ਹਾਈ ਕੋਰਟਜ਼ ਐਂਡ ਡਿਸਟ੍ਰਿਕ ਕੋਰਟਜ਼: ਪ੍ਰੈਜੈਂਟ ਸਨੈਰੀਓ ਐਂਡ ਅਚੀਵਮੈਂਟਸ 2. ਡਿਵਲਪਮੈਂਟ ਆਫ਼ ਨਿਊ ਪ੍ਰਾਜੈਕਟਸ ਬਾਏ ਹਾਈ ਕੋਰਟਜ਼ ਐਟ ਓਨ ਲੈਵਲ ਐਂਡ ਇਨ ਕੋਲੈਬਰੇਸ਼ਨ ਵਿੱਦ ਸੀ-ਡੈਕ, ਐਨ-ਆਈ-ਸੀ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ 3. ਮਾਈਗਰੇਸ਼ਨ ਟੂ ਸੀ.ਆਈ.ਐਸ. 1.0 ਇਨ ਹਾਈ ਕੋਰਟਜ਼ : ਕਾਮਯਾਬੀ ਅਤੇ ਚੁਣੌਤੀਆਂ 'ਤੇ ਅਧਾਰਤ ਵਿਚਾਰ-ਚਰਚਾਵਾਂ ਕੀਤੀਆਂ ਜਾਣਗੀਆਂ।
ਇਸੇ ਤਰ੍ਹਾਂ 9-12-2018 ਨੂੰ ਵੀ ਦੋ ਸ਼ੈਸ਼ਨ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 1. ਹਾਈਕੋਰਟਾਂ ਵਿੱਚ ਸਾਫਟਵੇਅਰ ਨਾਲ ਉੱਚਤਮ ਤਕਨੀਕਾਂ ਨੂੰ ਸਾਂਝਾ ਕਰਨਾ 2. ਨਵੀਨ ਪਹਿਲਕਦਮੀਆਂ : ਭਵਿੱਖੀ ਪ੍ਰਾਜੈਕਟ ਅਤੇ ਟੀਚੇ ਅਤੇ 3. ਮਾਈਗਰੇਸ਼ਨ ਟੂ ਸੀ.ਆਈ.ਐਸ. 3.0 ਇਨ ਸਬਾਰਡੀਨੇਟ ਕੋਰਟਜ਼ : ਕਾਮਯਾਬੀਆਂ ਤੇ ਚੁਣੌਤੀਆਂ ਅਤੇ ਲਾਗੂ ਕਰਨ, ਸਿਖਲਾਈ ਅਤੇ ਈ-ਅਵੇਅਰਨੈੱਸ ਸਬੰਧੀ ਮੁੱਦੇ ਵਿਚਾਰੇ ਜਾਣਗੇ।
ਇਨ੍ਹਾਂ ਸ਼ੈਸ਼ਨਾਂ ਦੌਰਾਨ, ਵੱਖ ਵੱਖ ਹਾਈਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੇ ਚੇਅਰਮੈਨ ਵੱਲੋਂ ਆਪਣੇ ਸਬੰਧਤ ਹਾਈਕੋਰਟਾਂ ਵਿੱਚ ਕੀਤੇ ਜਾ ਰਹੇ ਕੰਪਿਊਟਰੀਕਰਨ ਸਬੰਧੀ ਪ੍ਰਾਜੈਕਟਾਂ 'ਤੇ ਅਧਾਰਤ ਪੇਸ਼ਕਾਰੀ ਵੀ ਦਿੱਤੀ ਜਾਵੇਗੀ। ਇਸ ਮੌਕੇ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟਾਂ ਵਿੱਚ ਚੱਲ ਰਹੇ ਅਤੇ ਭਵਿੱਖੀ ਕੰਪਿਊਟਰੀਕਰਨ ਪ੍ਰਾਜੈਕਟਾਂ ਦੇ ਵਿਕਾਸ ਸਬੰਧੀ ਇੱਕ ਸੌਵੀਨਾਰ ਵੀ ਰਲੀਜ਼ ਕੀਤਾ ਜਾਵੇਗਾ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਆਈ.ਟੀ. ਪਹਿਲਕਦਮੀਆਂ ਨਾਲ ਸਬੰਧਤ ਇੱਕ ਕਿਤਾਬ ਵੀ ਰਿਲੀਜ਼ ਕੀਤੀ ਜਾਵੇਗੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ 08-12-2018 ਨੂੰ ਕਾਨਫਰੰਸ ਦੇ ਉਦਘਾਟਨੀ ਸ਼ੈਸ਼ਨ ਮੌਕੇ ਕੇਸ ਮੈਨੇਜ਼ਮੈਂਟ ਸਿਸਟਮ ਸੀ.ਆਈ.ਐਸ. 1.0 ਕਰਨ ਜਾ ਰਹੀ ਹੈ। ਇਹ ਐਪਲੀਕੇਸ਼ਨ ਦੋ ਪੜ•ਾਵਾਂ ਵਿੱਚ ਲਾਗੂ ਕੀਤੀ ਜਾਵੇਗੀ। ਪਹਿਲੇ ਪੜ•ਾਅ ਵਿੱਚ ਸੀ.ਆਈ.ਐਸ. ਦਾ 70 ਫੀਸਦੀ ਹਿੱਸਾ ਕਵਰ ਕਰਦਿਆਂ ਹਾਈਕੋਰਟ ਨਿਊ ਫਾਈਲਿੰਗ, ਐਲੋਕੇਸ਼ਨ ਅਤੇ ਰਜਿਸਟ੍ਰੇਸ਼ਨ ਸਿਸਟਮ ਨਵੇਂ ਸਿਸਟਮ ਤਹਿਤ ਆ ਜਾਵੇਗਾ,ਜਦੋਂ ਸਿਸਟਮ ਸਥਿਰ ਹੋ ਜਾਂਦਾ ਹੈ ਤਾਂ, ਦੂਜੇ ਪੜ•ਾਅ ਵਿੱਚ ਹਾਈਕੋਰਟ ਨੂੰ ਨਿਊ ਰੀਡਰਸ ਮਡਿਊਲ ਤਹਿਤ ਲਿਆਂਦਾ ਜਾਵੇਗਾ। 
ਮਾਣਯੋਗ ਈ-ਕਮੇਟੀ, ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਲਾਂਚ ਕੀਤੇ ਗਏ ਸਾਰੇ ਪ੍ਰਾਜੈਕਟਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਫ਼ਲਤਾਪੂਰਵਕ ਚਲਾਏ ਗਏ ਹਨ। ਹਾਲ ਹੀ ਵਿੱਚ ਮੁਕੱਦਮੇਬਾਜ਼ਾਂ ਅਤੇ ਵਕੀਲਾਂ ਦੀ ਸਹੂਲਤ ਲਈ ਕਈ ਆਈ.ਟੀ. ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਕੁਝ ਮਹੱਤਵਪੂਰਨ ਪਹਿਲਕਦਮੀ ਈ-ਪੇਮੈਂਟ ਆਫ਼ ਹਾਈਕੋਰਟ ਸਰਵਿਸਿਜ਼, ਐਡਰਾਇਡ ਬੇਸਡ ਮੋਬਾਇਲ ਐਪ, ਆਨਲਾਈਨ ਗਰਾਈਵੈਂਸ ਅਤੇ ਫੀਡਬੈਕ ਸਿਸਟਮ, ਸਿਊਰਟੀ ਇਨਫਾਰਮੇਸ਼ਨ ਮੈਨੇਜ਼ਮੈਂਟ ਸਿਸਟਮ, ਇਨਫਰਾਸਟਰੱਕਚਰ ਵੈੱਬ ਐਪਲੀਕੇਸ਼ਨ, ਕਰਿਸ਼ਟਲ ਰਿਪੋਰਟਸ ਸਾਫਟਵੇਅਰ, ਈ-ਨੋਟਿਸਜ਼, ਪੇਪਰ ਬਚਾਉਣ ਲਈ ਪੇਪਰ ਦੀਆਂ ਦੋਵੇਂ ਸਾਈਡਾਂ 'ਤੇ ਨਿਊ ਪ੍ਰਿਟਿੰਗ ਪੈਰਾਮੀਟਰਸ, ਹਾਈਕੋਰਟ ਦੀਆਂ ਵੈੱਬਸਾਈਟਾਂ 'ਤੇ ਵਿਜ਼ੀਟਰ ਕਾਊਂਟਰ, ਕੇਸ ਸਟੇਟਸ/ਕਾਮਨ ਸਰਵਿਸ ਸੈਂਟਰਾਂ ਵਿਖੇ ਹੁਕਮਾਂ ਦੀ ਸਰਟੀਫਾਈਡ ਕਾਪੀ , ਐਨ.ਆਰ.ਆਈਜ਼ ਲਈ ਇੰਡੀਅਨ ਜੁਡੀਸ਼ੀਅਰੀ ਦੇ ਡੈਡੀਕੇਟਡ ਵੈਬਸਾਈਟ ਲਿੰਕ, ਸਬਾਰਡੀਨੇਟ ਕੋਰਟਜ਼ ਰਿਕਾਰਡ ਦੇ ਡਿਜੀਟਾਈਜ਼ੇਸ਼ਨ ਦੀ ਸ਼ੁਰੂਆਤ ਆਦਿ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ ਹੈ। 
 

Babita

This news is Content Editor Babita