ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

06/19/2020 5:23:39 PM

ਗੋਰਾਇਆ (ਮੁਨੀਸ਼)— ਇਥੋਂ ਦੇ ਨਜ਼ਦੀਕੀ ਪਿੰਡ ਮਾਹਲਾਂ ਦੀ ਕਾਲੋਨੀ 'ਚ ਹੋਏ ਇਕ ਦਰਦਨਾਕ ਹਾਦਸੇ 'ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਕਾਲੋਨੀ 'ਚ ਹੋਏ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਪਿੰਡ ਵਾਲੇ ਬਾਹਰ ਆਏ ਤਾਂ ਵੇਖਿਆ ਕਿ ਇਕ ਘਰ ਨੂੰ ਅੱਗ ਲੱਗੀ ਹੋਈ ਸੀ।ਇਸ ਹਾਦਸੇ 'ਚ 7 ਸਾਲਾ ਬੱਚੇ ਸਣੇ ਤਿੰਨ ਬੱਚੇ ਅਤੇ 3 ਹੋਰ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਅਤੇ ਦੋ ਬੱਚੇ ਵੀ ਅੱਗ ਦੀ ਲਪੇਟ 'ਚ ਆ ਗਏ। ਇਸ ਦੇ ਨਾਲ ਹੀ ਘਰ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਜ਼ਖ਼ਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਜੋ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ 10.00 ਵਜੇ ਦੇ ਕਰੀਬ ਦੀ ਕਾਲੋਨੀਆਂ 'ਚ ਬਣੇ ਇਕ ਬਾਬਾ ਦੇ ਘਰ 'ਤੇ ਮਕਾਨ ਦੇ ਉੱਪਰ ਛੱਤ ਬਣਾਉਣ ਦੀ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ 'ਚ ਪਿੰਡ ਦੇ ਹੀ ਬਲਜੀਤ ਸਿੰਘ ਨੂੰ ਉਸ ਦਾ ਦੋਸਤ ਆਪਣੇ ਘਰ ਲੈ ਗਿਆ, ਜਿੱਥੇ ਲਾਈਟ ਨਾ ਹੋਣ ਕਾਰਨ ਛੱਤ 'ਤੇ ਬਣੇ ਇਕ ਲੱਕੜ ਦੇ ਬਾਂਸ 'ਤੇ ਬੱਲਬ ਨੂੰ ਬੰਨ੍ਹਿਆ ਹੋਇਆ ਸੀ ਪਰ ਉਸ ਘਰ ਦੇ ਉਪਰੋਂ ਇਕ ਲੱਖ 32 ਹਜ਼ਾਰ ਵੋਲਟੇਜ ਦੀਆਂ ਬਿਜਲੀ ਦੀਆਂ ਤਾਰਾਂ ਦੀ ਸਪਲਾਈ ਲਿਜਾਣ ਲੱਗੇ ਤਾਂ ਘਰ ਦੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਇਕ ਜ਼ੋਰਦਾਰ ਧਮਾਕਾ ਹੋਇਆ।

ਇਹ ਵੀ ਪੜ੍ਹੋ: ਸ਼ਹੀਦ ਮਨਦੀਪ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਸਾਰਾ ਪਿੰਡ (ਤਸਵੀਰਾਂ)

ਇਸ ਧਮਾਕੇ ਕਾਰਨ ਜੋ ਬਿਜਲੀ ਸੀ ਉਹ 3 ਲੋਕਾਂ ਦੇ ਨਾਲ-ਨਾਲ 3 ਬੱਚਿਆਂ 'ਚੇ ਵੀ ਪੈ ਗਈ। ਇਸ ਕਾਰਨ ਬੱਚਿਆਂ ਸਮੇਤ 6 ਲੋਕ ਝੁਲਸ ਗਈ। ਇਸ ਦਰਦਨਾਕ ਹਾਦਸੇ 'ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਬਲਜੀਤ ਸਿੰਘ ਪੁੱਤਰ ਹਸਭਜਨ ਸਿੰਘ ਦੀ ਝੁਲਸ ਜਾਣ ਦੇ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੇ ਫਗਵਾੜਾ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਹਨ।


ਇਹ ਵੀ ਪੜ੍ਹੋ:  ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 78 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਸਭ ਇੰਸਪੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ। ਜਦੋਂ ਉਸ ਨੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦੌਰਾਨ ਕੰਮ ਕਰਨ ਬਾਰੇ 'ਚ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਬਾਰੇ ਪੁੱਛਿਆ ਤਾਂ ਹੈਰਾਨ ਕਰਨ ਵਾਲਾ ਜਵਾਬ ਸੁਣਨ ਨੂੰ ਮਿਲਿਆ ਕਿ ਘਰ 'ਚ ਕੰਮ ਕਰ ਸਕਦੇ ਹਨ ਜਦਕਿ ਬਲਜੀਤ ਸਿੰਘ ਨੂੰ ਇਹ ਲੋਕ ਘਰੋਂ ਕੰਮ ਕਰਵਾਉਣ ਲਈ ਲੈ ਕੇ ਆਏ ਸਨ ਜੋ ਕਿ ਕਰਫਿਊ ਦੀ ਉਲੰਘਣਾ ਦਾ ਮਾਮਲਾ ਸਿੱਧੇ ਤੌਰ 'ਤੇ ਬਣਦਾ ਹੈ। ਪਿੰਡ ਵਾਸੀਆਂ 'ਚ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਲਾਪਤਾ ਨੌਜਵਾਨ ਦੀ ਮੋਟਰ ਤੋਂ ਮਿਲੀ ਲਾਸ਼, ਪੁੱਤ ਨੂੰ ਇਸ ਹਾਲ ''ਚ ਵੇਖ ਮਾਂ ਹੋਈ ਬੇਹੋਸ਼

shivani attri

This news is Content Editor shivani attri