ਪਟਿਆਲਾ ’ਚ ਬੇਨਕਾਬ ਹੋਇਆ ਹਾਈ ਪ੍ਰੋਫਾਈਲ ਚਕਲਾ, ਮਾਡਰਨ ਕੁੜੀਆਂ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

09/16/2023 6:36:54 PM

ਪਟਿਆਲਾ (ਮਨਦੀਪ ਜੋਸਨ) : ਸ਼ਾਹੀ ਸ਼ਹਿਰ ਪਟਿਆਲਾ ਦੀ ਜੂਹ ’ਚ ਪੈਂਦੇ ਪਿੰਡ ਚੌਰਾ ਨੇੜੇ ਚੱਲ ਰਿਹਾ ਹਾਈ ਪ੍ਰੋਫਾਈਲ ਚਕਲਾ ਬੇਪਰਦ ਹੋ ਗਿਆ ਹੈ। ਅਰਬਨ ਅਸਟੇਟ ਪੁਲਸ ਨੇ ਦੇਰ ਰਾਤ ਛਾਪਾਮਾਰੀ ਕਰਕੇ ਚਕਲੇ ਦੀ ਮੁਖੀ ਸਮੇਤ 6 ਲੜਕੀਆਂ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਉਪਰ ਇਮੋਰਲ ਟ੍ਰੈਫਿਕਿੰਗ ਐਕਟ ਦਾ ਕੇਸ ਦਰਜ ਕਰ ਲਿਆ ਹੈ। ਚਕਲੇ ਦੀ ਮੁਖੀ ਇੰਨੀ ਪਾਵਰਫੂਲ ਸੀ ਕਿ ਉਹ ਹਰ ਕਿਸੇ ਨੂੰ ਟਿੱਚ ਜਾਣਦੀ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਕਈ ਪੁਲਸ ਅਫਸਰਾਂ ਨਾਲ ਹਾਈ ਪ੍ਰੋਫਾਈਲ ਸਬੰਧ ਸਨ। ਜਾਣਕਾਰੀ ਅਨੁਸਾਰ ਇਹ ਚਕਲਾ ਇੱਥੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਜਿਸ ਤੋਂ ਆਲੇ-ਦੁਆਲੇ ਦੇ ਲੋਕ ਵੀ ਬਹੁਤ ਦੁਖੀ ਸਨ। ਇਹ ਇਲਾਕਾ ਭਾਵੇਂ ਹਲਕਾ ਸਨੌਰ ਵਿਧਾਨ ਸਭਾ ਖੇਤਰ ਦਾ ਹੈ ਪਰ ਇਹ ਅਰਬਨ ਅਸਟੇਟ ਪੁਲਸ ਅਧੀਨ ਆਉਂਦਾ ਹੈ। ਲੰਬੇ ਸਮੇਂ ਤੋਂ ਇਸ ਚਕਲੇ ਦੀ ਪੁਲਸ ਨੂੰ ਵੀ ਜਾਣਕਾਰੀ ਸੀ ਪਰ ਇਕ ਲੰਬੀ ਮਿਲੀਭੁਗਤ ਹੋਣ ਕਾਰਨ ਇਸ ਚਕਲੇ ਦੀ ਮੁਖੀ ਨੂੰ ਕੋਈ ਹੱਥ ਹੀ ਨਹੀਂ ਸੀ ਪਾਉਂਦਾ।

ਇਹ ਵੀ ਪੜ੍ਹੋ : ਉੱਘੇ ਕੱਪੜਾ ਵਪਾਰੀ ਨੇ ਪਤਨੀ ਸਮੇਤ ਭਾਖੜਾ ਨਹਿਰ ’ਚ ਮਾਰੀ ਛਾਲ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਰਟੀ ਦੇ ਇਕ ਸੀਨੀਅਰ ਮੋਸਟ ਨੇਤਾ ਨੂੰ ਵੀ ਇਸ ਦੀ ਭਿਣਕ ਪੈ ਗਈ ਸੀ। ਉਸ ਨੇ ਇਸ ਚਕਲੇ ਪ੍ਰਤੀ ਪਹਿਲਾਂ ਵੀ ਕਾਫੀ ਰੋਸ ਜ਼ਾਹਿਰ ਕੀਤਾ ਸੀ ਪਰ ਚਕਲੇ ਦੀ ਮੁਖੀ ਸਰਬਜੀਤ ਤੇਜੀ ਨੇ ਅਜਿਹਾ ਮੱਕੜ ਜਾਲ ਬੁਣਿਆ ਹੋਇਆ ਸੀ ਕਿ ਉਹ ਕਿਸੇ ਦੀ ਪੇਸ਼ ਨਹੀਂ ਸੀ ਜਾਣ ਦਿੰਦੀ। ਇਸ ਤੋਂ ਪਹਿਲਾਂ ਵੀ ਇੱਥੇ ਇਕ ਵਾਰ ਪੁਲਸ ਨੇ ਛਾਪਾਮਾਰੀ ਕੀਤੀ ਸੀ ਪਰ ਉਸ ਨੂੰ ਵੀ ਇਕ ਸੀਨੀਅਰ ਪੁਲਸ ਅਧਿਕਾਰੀ ਦਾ ਫੋਨ ਆਉਣ ਕਾਰਨ ਵਾਪਸ ਮੁੜਨਾ ਪਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ 16 ਸਤੰਬਰ ਨੂੰ ਛੁੱਟੀ ਦਾ ਐਲਾਨ

ਚਕਲੇ ਦੀ ਮੁਖੀ ਬਾਹਰੋਂ ਵੀ ਕਰ ਰਹੀ ਸੀ ਲੜਕੀਆਂ ਸਪਲਾਈ

ਮਿਲੀ ਜਾਣਕਾਰੀ ਅਨੁਸਾਰ ਇਸ ਚਕਲੇ ਦੀ ਮੁਖੀ ਬਾਹਰੋਂ ਵੀ ਲੜਕੀਆਂ ਸਪਲਾਈ ਕਰਦੀ ਸੀ ਤੇ ਇਹ ਵਪਾਰ ਬਹੁਤ ਵੱਡਾ ਫੈਲਿਆ ਹੋਇਆ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਰੈਕੇਟ ਸ਼ਹਿਰ ’ਚ ਚੱਲ ਰਿਹਾ ਹੋਵੇ ਅਤੇ ਪੁਲਸ ਕੁੰਭਕਰਨੀ ਨੀਂਦ ਸੁੱਤੀ ਪਈ ਹੋਵੇ, ਇਹ ਇਕ ਵੱਡਾ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ। ਅੱਜ ਵੀ ਇਸ ਕੇਸ ਨੂੰ ਕਈ ਪੁਲਸ ਅਫਸਰ ਦਬਾਉਂਦੇ ਵੇਖੇ ਗਏ। ਜਾਣਕਾਰੀ ਅਨੁਸਾਰ ਜਿਸ ਵੇਲੇ ਪੁਲਸ ਇੱਥੇ ਪੁੱਜੀ, ਉਸ ਮੌਕੇ ਇੱਥੇ ਇਕ ਦਰਜਨ ਤੋਂ ਵੱਧ ਹਾਈ ਪ੍ਰੋਫਾਈਲ ਲੜਕੀਆਂ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਸੜਕ ਵਿਚਕਾਰ ਬੇਰਹਿਮੀ ਨਾਲ ਕਤਲ ਕੀਤਾ ਮੁੰਡਾ, ਵੱਢ ਸੁੱਟੇ ਹੱਥ ਪੈਰ

10 ਤੋਂ 15 ਹਜ਼ਾਰ ਰੁਪਏ ਇਕ ਰਾਤ ਦੇ ਕੀਤੇ ਜਾਂਦੇ ਸਨ ਵਸੂਲ

‘ਜਗ ਬਾਣੀ’ ਨੂੰ ਪੁਲਸ ਦੇ ਇਕ ਅੰਦਰੂਨੀ ਵਿਸ਼ੇਸ਼ ਸੂਤਰ ਨੇ ਸਪੱਸ਼ਟ ਤੌਰ ’ਤੇ ਦੱਸਿਆ ਕਿ ਇਸ ਚਕਲੇ ’ਚ ਇਕ ਰਾਤ ਦੇ 10 ਤੋਂ 15 ਹਜ਼ਾਰ ਰੁਪਏ ਵਸੂਲ ਕੀਤੇ ਜਾਂਦੇ ਸਨ ਅਤੇ ਰੁਟੀਨ ਇਸ ਚਕਲੇ ’ਤੇ ਘੱਟੋ-ਘੱਟ ਇਕ ਘੰਟੇ ਦਾ 5 ਹਜ਼ਾਰ ਰੁਪਏ ਰੇਟ ਸੀ। ਪਹਿਲਾਂ ਵੀ ਅੰਦਰਖਾਤੇ ਕਈ ਪੁਲਸ ਕਰਮਚਾਰੀ ਇਸ ਦਾ ਵਿਰੋਧ ਕਰਦੇ ਰਹੇ ਪਰ ਚਕਲੇ ਦੀ ਮੁਖੀ ਇੰਨੀ ਪਾਵਰਫੂਲ ਸੀ ਕਿ ਉਸ ਸਾਹਮਣੇ ਕਿਸੇ ਦੀ ਪੇਸ਼ ਨਹੀਂ ਸੀ ਚੱਲਦੀ। ਇਹ ਗੰਦਾ ਰੈਕੇਟ ਪਟਿਆਲਾ ਸ਼ਹਿਰ ਅੰਦਰ ਗੰਦਗੀ ਫੈਲਾਅ ਰਿਹਾ ਸੀ।

ਇਹ ਵੀ ਪੜ੍ਹੋ : ਸਿਹਤ ਬੀਮਾ ਯੋਜਨਾ ਤਹਿਤ ਆਯੁਸ਼ਮਾਨ ਕਾਰਡ ਬਣਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਹੁਕਮ

ਮੁੱਖ ਮੰਤਰੀ ਪੰਜਾਬ ਦੇ ਸੁਫ਼ਨਿਆਂ ਦੀਆਂ ਉੱਡ ਰਹੀਆਂ ਸਨ ਧੱਜੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਹੜੇ ਕਿ ਇਕ ਨਿਡਰ, ਨਿਰਪਖੱਤਾ ਅਤੇ ਈਮਾਨਦਾਰੀ ਨਾਲ ਪੰਜਾਬ ’ਚੋਂ ਗੰਦਗੀ ਦੀ ਸਫਾਈ ਕਰ ਰਹੇ ਹਨ ਅਤੇ ਚਾਰੇ ਪਾਸੇ ਮੁੱਖ ਮੰਤਰੀ ਦੀ ਸ਼ਲਾਘਾ ਹੋ ਰਹੀ ਹੈ। ਉਸੇ ਸਮੇਂ ਸ਼ਰੇਆਮ ਅਜਿਹੇ ਸੈਕਸ ਰੈਕੇਟ ਦਾ ਚੱਲਣਾ ਮੁੱਖ ਮੰਤਰੀ ਦੇ ਸੁਫ਼ਨਿਆਂ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ। ਲੋਕਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਇਸ ਹਾਈ ਪ੍ਰੋਫਾਈਲ ਸੈਕਸ ਰੈਕੇਟ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ’ਚ ਜੁੜੇ ਹਰ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅਜਿਹੀ ਗੰਦਗੀ ਦੀ ਸਫਾਈ ਹੋ ਸਕੇ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਹੋ ਸਕਦੀਆਂ ਹਨ ਤਾਂ ਅਜਿਹੇ ਰੈਕੇਟ ਨੂੰ ਚਲਾਉਣ ਵਾਲੇ ਲੋਕਾਂ ਦੀਆਂ ਜਾਇਦਾਦਾਂ ਵੀ ਜ਼ਬਤ ਹੋਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਖੇਤਾਂ ਨੂੰ ਪਾਣੀ ਲਾਉਣ ਗਏ ਪੁੱਤ ਨੂੰ ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਕੇਸ ਦਰਜ, ਮੁਲਜ਼ਮ ਗ੍ਰਿਫਤਾਰ, ਕਾਨੂੰਨ ਅਨੁਸਾਰ ਹੋਵੇਗੀ ਕਾਰਵਾਈ : ਐੱਸ. ਐੱਚ. ਓ.

ਇਸ ਸਬੰਧੀ ਐੱਸ. ਐੱਚ. ਓ. ਅਰਬਨ ਅਸਟੇਟ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਇਸ ਥਾਣੇ ’ਚ ਲੱਗੇ ਹਨ ਅਤੇ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਨੂੰ ਰੇਡ ਕਰ ਕੇ ਸਰਬਜੀਤ ਕੌਰ ਸਮੇਤ 8 ਲੜਕੀਆਂ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਉਪਰ ਇਮਮੋਰਲ ਟ੍ਰੈਫਿਕਿੰਗ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh