ਨਿੱਜੀ ਸਕੂਲ ਨੂੰ ਵਾਧੂ ਫੀਸ ਵਾਪਸ ਕਰਨ ਦੇ ਹਾਈਕੋਟ ਦੇ ਅਦੇਸ਼ (ਵੀਡੀਓ)

05/29/2017 10:34:59 AM

ਅੰਮ੍ਰਿਤਸਰ - ਪੰਜਾਬ ਤੇ ਹਰਿਆਣਾ ਹਾਈਕੋਟ ਨੇ ਅੰਮ੍ਰਿਤਸਰ ਦੇ ਰਾਮ ਆਸ਼ਰਮ ਸਕੂਲ ਨੂੰ ਵਿਦਿਆਰਥੀਆਂ ਕੋਲੋਂ ਲਈ ਗਈ ਵਾਧੂ ਫੀਸ ਨੂੰ ਵਾਪਸ ਕਰਨ ਦੇ ਅਦੇਸ਼ ਦੇ ਦਿੱਤੇ ਹਨ। ਸਕੂਲ ਖਿਲਾਫ ਪਾਈ ਗਈ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਸਕੂਲ ਪੰ੍ਰਬਧਕਾਂ ਵੱਲੋਂ 2012 ਤੋਂ ਲੈ ਕੇ ਜਿੰਨੇ ਪੈਸੇ ਵਾਧੂ ਲਏ ਗਏ ਹਨ ਉਹ ਵਿਆਜ ਸਮੇਤ ਵਾਪਸ ਕੀਤੇ ਜਾਣਗੇ। 
ਸ਼ਿਕਾਇਤਕਰਤਾ ਜੈ ਦੀਪ ਜੇਟਲੀ ਨੇ ਜ਼ਿਲਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਹਾਈਕੋਟ ਦੇ ਆਦੇਸ਼ ਨੂੰ ਲਾਗੂ ਕਰਵਾਉਣ ਤਾਂ ਜੋ ਬੱਚਿਆ ਦੇ ਮਾਪਿਆਂ ਨੂੰ ਇਨਸਾਫ ਮਿਲ ਸਕੇ।