ਆਸ਼ੂਤੋਸ਼ ਮਹਾਰਾਜ ਦੀ ਸਮਾਧੀ ''ਤੇ ਫੈਸਲੇ ਲਈ ਵਿਚਾਰ ਰਿਹੈ ਸੰਸਥਾਨ

12/01/2015 4:38:49 PM

ਚੰਡੀਗੜ੍ਹ (ਵਿਵੇਕ) - ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਬਣਾਉਣ ਦੇ ਸੁਝਾਅ ''ਤੇ ਫੈਸਲੇ ਲਈ ਸੰਸਥਾਨ ਕਮੇਟੀ ਬਣਾ ਰਿਹਾ ਹੈ। ਇਹ ਜਾਣਕਾਰੀ ਸੰਸਥਾਨ ਵੱਲੋਂ ਮੌਜੂਦ ਹੋਣ ਵਾਲੇ ਕੌਂਸਲ ਨੇ ਹਾਈਕੋਰਟ ਨੂੰ ਦਿੱਤੀ। ਇਸ ਦੌਰਾਨ ਪੰਜਾਬ ਸਰਕਾਰ ਨੇ ਮਾਮਲੇ ''ਚ ਬਹਿਸ ਲਈ ਕੁਝ ਹੋਰ ਸਮਾਂ ਮੰਗਿਆ, ਜਿਸ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਟਾਲ ਦਿੱਤੀ।
ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਜਸਟਿਸ ਐੱਸ. ਕੇ. ਮਿੱਤਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਸਮਾਧੀ ਦਾ ਕੋਈ ਜ਼ਿਕਰ ਨਹੀਂ ਸੁਣਿਆ ਹੈ। ਆਖਿਰ ਕਿਸ ਆਧਾਰ ''ਤੇ ਇੰਨੇ ਲੰਬੇ ਸਮੇਂ ਤਕ ਉਨ੍ਹਾਂ ਦੀ ਲਾਸ਼ ਨੂੰ ਇਸ ਤਰ੍ਹਾਂ ਰੱਖਿਆ ਜਾ ਰਿਹਾ ਹੈ।
ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਪੰਜਾਬ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀ ਫਾਈਲਾਂ ਦੀ ਸਟੱਡੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ''ਚ ਬਹਿਸ ਲਈ ਕੁਝ ਸਮਾਂ ਦਿੱਤਾ ਜਾਵੇ। ਇਸ ਦੌਰਾਨ ਸੰਸਥਾਨ ਵੱਲੋਂ ਮੌਜੂਦ ਕੌਂਸਲ ਨੇ ਵੀ ਕਿਹਾ ਕਿ ਸੰਸਥਾਨ ਨੇ ਬਾਬਾ ਜੀ ਦੀ ਸਮਾਧੀ ਅਤੇ ਮੰਦਿਰ ਨਿਰਮਾਣ ਲਈ ਫੈਸਲਾ ਕਰਨ ਲਈ ਕਮੇਟੀ ਦਾ ਗਠਨ ਕਰਨਾ ਹੈ, ਅਜਿਹੇ ''ਚ ਕੋਰਟ ਉਨ੍ਹਾਂ ਨੂੰ ਕੁਝ ਸਮਾਂ ਦੇਵੇ ਤਾਂ ਜੋ ਇਸ ਬਾਰੇ ਫੈਸਲਾ ਕੀਤਾ ਜਾ ਸਕੇ। ਹਾਈਕੋਰਟ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਮਗਰੋਂ ਮਾਮਲੇ ਦੀ ਸੁਣਵਾਈ 15 ਜਨਵਰੀ ਨੂੰ ਤੈਅ ਕੀਤੀ ਹੈ।

Gurminder Singh

This news is Content Editor Gurminder Singh